ਪਟਵਾਰੀ ਦਫ਼ਤਰ ਰੂਪਨਗਰ ’ਚ ਪਿੰਡ ਮਿਆਂਪੁਰ ਦੇ ਲੋਕ ਰਿਕਾਰਡ ਲੈਣ ਲਈ ਹੋ ਰਹੇ ਪਰੇਸ਼ਾਨ
Sunday, Feb 19, 2023 - 02:40 PM (IST)

ਰੂਪਨਗਰ (ਕੈਲਾਸ਼)- ਰੂਪਨਗਰ ਦੇ ਨੇੜੇ ਪੈਂਦੇ ਪਿੰਡ ਖੇੜੀ ਦੇ ਇਕ ਨਿਵਾਸੀ ਨੇ ਪਿੰਡ ਮਿਆਂਪੁਰ ਦੇ ਇਕ ਪਟਵਾਰੀ ਅਤੇ ਨਿਜੀ ਤੌਰ ’ਤੇ ਨਿਯੁਕਤ ਕੀਤੇ ਗਏ ਇਕ ਵਿਅਕਤੀ ਵੱਲੋਂ ਮੰਗੇ ਗਏ ਰਿਕਾਰਡ (ਵਸੀਕਾ ਨੰ.) ਦੇਣ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਪੁੱਤਰ ਮੇਵਾ ਸਿੰਘ ਨਿਵਾਸੀ ਪਿੰਡ ਖੇੜੀ ਨੇ ਦੱਸਿਆ ਕਿ ਉਸ ਦੀ ਜ਼ਮੀਨ ਦਾ ਰਿਕਾਰਡ ਪਿੰਡ ਮਿਆਂਪੁਰ ਦੇ ਪਟਵਾਰਖਾਨੇ ’ਚ ਹੈ ਪਰ ਕੁਝ ਸਮੇਂ ਪਹਿਲੇ ਪਟਵਾਰੀਆਂ ਦਾ ਦਫ਼ਤਰ ਰੂਪਨਗਰ ’ਚ ਸ਼ਿਫਟ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ 15 ਪਟਵਾਰੀ ਨੂੰ ਹਲਕਾ ਖੇੜੀ ਦੇ ਪਟਵਾਰੀ ਗੁਰਮੀਤ ਸਿੰਘ ਦੇ ਕੋਲ ਜ਼ਮੀਨ ਦਾ ਵਸੀਕਾ ਨੰਬਰ ਲੈਣ ਲਈ ਗਿਆ ਪਰ ਪਟਵਾਰੀ ਨੇ ਉਨ੍ਹਾਂ ਨੂੰ ਰਿਕਾਰਡ ਮਿਆਂਪੁਰ ’ਚ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਟਵਾਰੀ ਗੁਰਮੀਤ ਸਿੰਘ ਵੱਲੋਂ ਨਿੱਜੀ ਤੌਰ ’ਤੇ ਇਕ ਨੌਜਵਾਨ ਸੁਰਮੁੱਖ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਪਰ ਨਾ ਤਾਂ ਉਨ੍ਹਾਂ ਨੂੰ ਪਟਵਾਰੀ ਗੁਰਮੀਤ ਸਿੰਘ ਰਿਕਾਰਡ ਦੇ ਰਿਹਾ ਹੈ ਅਤੇ ਨਾ ਹੀ ਸੁਰਮੁੱਖ ਸਿੰਘ। ਇੱਥੋਂ ਤਕ ਕਿ ਉਹ ਪਟਵਾਰੀ ਵੱਲੋਂ ਦਿੱਤੇ ਗਏ ਸੁਰਮੁੱਖ ਸਿੰਘ ਦੇ ਫੋਨ ਨੰਬਰ ’ਤੇ ਵੀ ਉਸ ਨਾਲ ਪਿਛਲੇ 3 ਦਿਨਾਂ ਤੋਂ ਫੋਨ ਕਰ ਰਿਹਾ ਹਾ ਪਰ ਉਹ ਫੋਨ ਨਹੀਂ ਚੁੱਕ ਰਿਹਾ। ਉਨ੍ਹਾਂ ਕਿਹਾ ਕਿ ਉਕਤ ਪਟਵਾਰੀ ਵੱਲੋਂ ਜਾਨਬੁਝ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਪਟਵਾਰੀਆਂ ਵੱਲੋਂ ਜੋ ਨਿਜੀ ਤੌਰ ’ਤੇ ਕੰਮਕਾਜ ਲਈ ਮੁੰਡੇ ਰੱਖੇ ਗਏ ਹਨ ਉਹ ਗੈਰ-ਕਾਨੂੰਨੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਹੁਲਾਰਾ ਦੇ ਰਹੇ ਹਨ।
ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ
ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਮਿਆਂਪੁਰ ਬਲਾਕ ਦੇ ਲੋਕਾਂ ਨੂੰ ਜੋ ਆਪਣਾ ਰਿਕਾਰਡ ਲੈਣ ਲਈ ਪ੍ਰੇਸ਼ਾਨੀ ਆ ਰਹੀ ਹੈ, ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਸਬੰਧੀ ਸ਼ਿਕਾਇਤ ਦੀ ਇਕ ਕਾਪੀ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੀ ਗਈ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਜਦ ਮਾਲ ਅਧਿਕਾਰੀ (ਡੀ. ਆਰ. ਓ.) ਗੁਰਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਿਆਂਪੁਲ ਪਟਵਾਰਖਾਨਾ ਪ੍ਰਸ਼ਾਸਨ ਦੇ ਕਹਿਣ ’ਤੇ ਰੂਪਨਗਰ ਸ਼ਿਫ਼ਟ ਕੀਤਾ ਗਿਆ ਹੈ ਪਰ ਰੂਪਨਗਰ ਦਫਤਰ ’ਚ ਰਿਕਾਰਡ ਰੱਖਣ ਲਈ ਥਾਂ ਨਹੀਂ ਹੈ ਜਿਸ ਕਾਰਨ ਪੁਰਾਣੇ ਰਿਕਾਰਡ ਨੂੰ ਮਿਆਂਪੁਰ ਪਟਵਾਰਖਾਨੇ ’ਤੇ ਰੱਖਿਆ ਗਿਆ ਹੈ ਜਦਕਿ ਨਵਾਂ ਰਿਕਾਰਡ ਰੂਪਨਗਰ ਦੇ ਪਟਵਾਰੀਆਂ ਦੇ ਕੋਲ ਹੈ ਜਿਥੋ ਤਕ ਨਿਜੀ ਤੌਰ ’ਤੇ ਲੜਕੇ ਰੱਖਣ ਦੀ ਗੱਲ ਹੈ ਉਨ੍ਹਾਂ ਨੇ ਦੋ ਟੂਕ ਸ਼ਬਦਾਂ ’ਚ ਕਿਹਾ ਕਿ ਪਟਵਾਰੀਆਂ ਦੇ ਕੋਲ ਕੰਮ ਜ਼ਿਆਦਾ ਹੈ ਅਤੇ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਪਟਵਾਰੀਆਂ ਵੱਲੋਂ ਨਿਜੀ ਤੌਰ ’ਤੇ ਮੁੰਡੇ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।