ਬਚ ਗਈ ਟਰੱਸਟ ਦੀ ਲਾਜ, ਨਹੀਂ ਹੋਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ

04/01/2019 5:19:38 PM

ਜਲੰਧਰ (ਪੁਨੀਤ)— ਕਲੋਜ਼ਿੰਗ ਕਾਰਨ ਇੰਪਰੂਵਮੈਂਟ ਟਰੱਸਟ ਦੀ ਲਾਜ ਬਚ ਗਈ ਕਿਉਂਕਿ ਕਲੋਜ਼ਿੰਗ 'ਚ ਰੁੱਝੇ ਹੋਣ ਕਾਰਨ ਪੀ. ਐੱਨ. ਬੀ. (ਪੰਜਾਬ ਨੈਸ਼ਨਲ ਬੈਂਕ) ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ ਨਹੀਂ ਕਰ ਸਕਿਆ। ਇੰਪਰੂਵਮੈਂਟ ਟਰੱਸਟ ਨੇ 2011 'ਚ 94.97 ਏਕੜ ਸੂਰੀਆ ਐਨਕਲੇਵ ਐਕਸਟੈਂਸ਼ਨ ਸਕੀਮ ਦੇ ਲਈ ਪੀ. ਐੱਨ. ਬੀ. ਬੈਂਕ ਤੋਂ 175 ਕਰੋੜ ਦਾ ਲੋਨ ਲਿਆ, 31 ਮਾਰਚ 2018 ਤਕ 112 ਕਰੋੜ ਤੋਂ ਜ਼ਿਆਦਾ ਦਾ ਲੋਨ ਬਕਾਇਆ ਸੀ ਤੇ ਲੰਮੇ ਸਮੇਂ ਤੋਂ ਅਦਾਇਗੀ ਨਹੀਂ ਹੋ ਰਹੀ ਹੈ, ਜਿਸ ਕਾਰਨ ਪਿਛਲੇ ਸਾਲ ਮਾਰਚ 'ਚ ਬੈਂਕ ਨੇ ਟਰੱਸਟ ਦਾ ਅਕਾਊਂਟ ਐੱਨ. ਪੀ. ਏ. (ਨਾਨ ਪ੍ਰੋਫਾਰਮਿੰਗ ਏਸੈਟ) ਐਲਾਨ ਕਰ ਦਿੱਤਾ।
ਟਰੱਸਟ ਵੱਲੋਂ ਇਸ ਇਕ ਸਾਲ ਦੇ ਅੰਦਰ ਆਪਣੇ ਲੋਨ ਦੀ ਸੈਂਟਲਮੈਂਟ ਨਹੀਂ ਕਰਵਾਈ ਗਈ। ਐੱਨ. ਪੀ. ਏ. ਹੋਣ ਤੋਂ ਬਾਅਦ ਬੈਂਕ ਨੇ ਟਰੱਸਟ ਦੀ ਪ੍ਰਾਪਰਟੀ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਟਰੱਸਟ ਨੇ ਲੋਨ ਲੈਣ ਸਮੇਂ ਬੈਂਕ ਦੇ ਕੋਲ 577 ਕਰੋੜ ਦੀ ਪ੍ਰਾਪਰਟੀ ਰੱਖੀ ਸੀ। ਲੋਨ ਲੈਣ ਸਮੇਂ ਗੁਰੂ ਗੋਬਿੰਦ ਸਿੰਘ ਦੀ ਵੈਲਿਊ 288 ਕਰੋੜ ਲਾਈ ਸੀ, ਜਿਸ 'ਤੇ ਬੈਂਕ ਨੇ ਸਭ ਤੋਂ ਪਹਿਲਾਂ ਕਾਰਵਾਈ ਕਰਦੇ ਹੋਏ 28 ਅਗਸਤ ਨੂੰ ਸਟੇਡੀਅਮ 'ਤੇ ਸਿੰਬਾਲਿਕ (ਰਵਾਇਤੀ) ਸੀਲ ਲਗਾ ਦਿੱਤੀ ਸੀ। 1 ਸਤੰਬਰ ਨੂੰ 289 ਕਰੋੜ ਦੀਆਂ ਬਾਕੀ ਜਾਇਦਾਦਾਂ 'ਚ ਸ਼ਾਮਲ ਮਹਾਰਾਜਾ ਰਣਜੀਤ ਸਿੰਘ ਐਵੇਨਿਊ, 170 ਏਕੜ ਸੂਰੀਆ ਐਨਕਲੇਵ, 94.97 ਕਰੋੜ ਏਕੜ ਸੂਰੀਆ ਐਨਕਲੇਵ ਐਕਸਟੈਂਸ਼ਨ, ਗੁਰੂ ਗੋਬਿੰਦ ਸਿੰਘ ਐਵੇਨਿਊ ਆਦਿ ਜਾਇਦਾਦਾਂ 'ਤੇ ਬੈਂਕ ਨੇ ਆਪਣੇ ਬੋਰਡ ਲਾ ਕੇ ਫਿਜ਼ੀਕਲੀ ਪੋਜ਼ੈਸ਼ਨ ਲੈ ਲਿਆ।
ਬੈਂਕ ਵੱਲੋਂ ਪਿਛਲੇ ਸਾਲ ਈ-ਆਕਸ਼ਨ ਦੇ ਜ਼ਰੀਏ 289 ਜਾਇਦਾਦਾਂ ਦੀ ਨੀਲਾਮੀ ਕਰਵਾਉਣ ਲਈ ਹੈੱਡ ਆਫਿਸ ਤੋਂ ਇਜਾਜ਼ਤ ਮੰਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਭਾਵਿਤ ਕਲੋਜ਼ਿੰਗ ਕਾਰਨ ਸਟੇਡੀਅਮ ਦੀ ਨੀਲਾਮੀ ਹੋਣ ਤੋਂ ਬਚ ਗਈ। ਜੀ. ਟੀ. ਰੋਡ ਸਥਿਤ ਬ੍ਰਾਂਚ ਮੈਨੇਜਰ ਕੇ. ਸੀ. ਗਗਰਾਣੀ ਦਾ ਰਹਿਣਾ ਹੈ ਕਿ ਜਦੋਂ ਇਜਾਜ਼ਤ ਆਵੇਗੀ ਈ-ਆਕਸ਼ਨ ਦੇ ਜ਼ਰੀਏ ਸਟੇਡੀਅਮ ਦੀ ਨੀਲਾਮੀ ਕੀਤੀ ਜਾਵੇਗੀ।       
ਟਰੱਸਟ ਨੂੰ ਹੁਣ ਨਹੀਂ ਮਿਲੀ ਨੀਲਾਮੀ ਦੀ ਇਜ਼ਾਜਤ
ਇੰੰਪਰੂਵਮੈਂਟ ਟਰੱਸਟ 'ਤੇ 250 ਕਰੋੜ ਦੀਆਂ ਦੇਣਦਾਰੀਆਂ ਹਨ, ਜਿਸ ਨੂੰ ਚੁੱਕਣ ਦੇ ਲਈ ਟਰੱਸਟ ਦੇ ਕੋਲ ਆਪਣੀ ਜਾਇਦਾਦ ਬਚਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ ਕਿਉਂਕਿ ਸਰਕਾਰ ਨੂੰ ਕਈ ਵਾਰ ਲਿਖਣ ਦੇ ਬਾਵਜੂਦ ਵਿੱਤੀ ਸਹਾਇਤਾ ਨਹੀਂ ਮਿਲ ਸਕੀ। ਉਥੇ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਟਰੱਸਟ ਨੇ ਨੀਲਾਮੀ ਕਰਵਾਉਣ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਹੈ। ਦੱਸਿਆ ਦਾ ਰਿਹਾ ਹੈ ਕਿ ਇਸ ਸਬੰਧ 'ਚ ਲੋਕਲ ਬਾਡੀ ਵਿਭਾਗ ਨੂੰ ਟਰੱਸਟ ਵਲੋਂ ਪੱਤਰ ਲਿਖ ਕੇ ਇਸ ਸਬੰਧੀ ਪੁੱਛਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਸ ਵਾਰ ਟਰੱਸਟ ਵਲੋਂ ਜੋ ਨੀਲਾਮੀ ਕਰਵਾਈ ਜਾ ਰਹੀ ਹੈ, ਉਸ ਦੇ ਰੇਟ ਘੱਟ ਕੀਤੇ ਜਾ ਰਹੇ ਹਨ ਤਾਂ ਕਿ ਟਰੱਸਟ ਦੀ ਪ੍ਰਾਪਰਟੀ ਪ੍ਰਤੀ ਲੋਕਾਂ ਦਾ ਰੁਝਾਨ ਸਾਹਮਣੇ ਆਏ। ਪਿਛਲੀ ਵਾਰ ਦੀ ਨੀਲਾਮੀ 'ਚ ਟਰੱਸਟ ਵਲੋਂ ਰੇਟ 25 ਫੀਸਦੀ ਘੱਟ ਕੀਤੇ ਗਏ ਸਨ।


shivani attri

Content Editor

Related News