ਆਈ. ਜੇ. ਐੱਮ. ਮੋਟਰਸ ਗਰੁੱਪ ਦੇ ਮਾਲਕ ਮਰਵਾਹਾ ਦੇ ਘਰ ਇਨਕਮ ਟੈਕਸ ਦੀ ਰੇਡ

Thursday, Oct 29, 2020 - 04:51 PM (IST)

ਆਈ. ਜੇ. ਐੱਮ. ਮੋਟਰਸ ਗਰੁੱਪ ਦੇ ਮਾਲਕ ਮਰਵਾਹਾ ਦੇ ਘਰ ਇਨਕਮ ਟੈਕਸ ਦੀ ਰੇਡ

ਜਲੰਧਰ (ਮ੍ਰਿਦੁਲ)— ਇਥੋਂ ਦੇ ਆਈ. ਜੇ. ਐੱਮ. ਗਰੁੱਪ ਮੋਟਰਸ ਦੇ ਮਾਲਕ ਇੰਦਰਜੀਤ ਸਿੰਘ ਮਰਵਾਹਾ ਦੇ ਘਰ ਇਨਕਮ ਟੈਕਸ ਦਾ ਛਾਪਾ ਮਾਰਿਆ ਗਿਆ। ਇਥੇ ਦੱਸ ਦੇਈਏ ਕਿ ਆਈ. ਜੇ. ਐੱਮ. ਪ੍ਰਾਈਵੇਟ ਲਿਮਟਿਡ ਕੰਪਨੀ 'ਚ ਸਿਗਰਟਾਂ-ਬੀੜੀਆਂ ਦਾ ਕਾਰੋਬਾਰ ਚੱਲਦਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਇਨਕਮ ਟੈਕਸ ਦਾ ਛਾਪਾ ਮਾਰ ਮਾਰਨ ਵਾਲੀ ਟੀਮ ਆਈ ਅਤੇ ਉਥੋਂ ਦੀ ਹੀ ਪੁਲਸ ਵੀ ਉਨ੍ਹਾਂ ਨਾਲ ਮੌਜੂਦ ਰਹੀ। ਇਹ ਰੇਡ ਸਵੇਰੇ 6 ਵਜੇ ਮਾਰੀ ਗਈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਰਵੇ ਦੌਰਾਨ ਸਾਰੇ ਦਸਤਾਵੇਜ਼ਾਂ ਦੇ ਰਿਕਾਰਡ ਖੰਗਾਲੇ ਜਾ ਰਹੇ ਹਨ। ਇਥੇ ਇਹ ਵੀ ਦੱਸ ਦੇਈਏ ਕਿ ਆਈ. ਜੇ. ਐੱਮ. ਦੀ ਨੂਰਮਹਿਲ ਸਥਿਤ ਫੈਕਟਰੀ 'ਚ ਛਾਪਾਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੂਰੇ ਪਰਿਵਾਰ ਨੂੰ ਘਰ 'ਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ


author

shivani attri

Content Editor

Related News