ਡੀ. ਆਈ. ਜੀ. ਸਵਪਨ ਸ਼ਰਮਾ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਹੀ ਇਹ ਗੱਲ

03/20/2023 12:11:15 AM

ਨਕੋਦਰ (ਗੁਰਪਾਲ ਪਾਲੀ)-ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਡੀ. ਆਈ. ਜੀ. ਜਲੰਧਰ ਰੇਂਜ ਸਵਪਨ ਸ਼ਰਮਾ ਨੇ ਅੱਜ ਨਕੋਦਰ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਦਾ 'ਸਰਚ ਅਪ੍ਰੇਸ਼ਨ’ ਜਾਰੀ ਹੈ। ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਸਬੰਧ ਪਾਕਿਸਤਾਨ ਦੀ ਏਜੰਸੀ (ਆਈ. ਐੱਸ. ਆਈ.) ਨਾਲ ਹਨ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਬਰਸੀ ’ਤੇ ਛਲਕਿਆ ਮਾਪਿਆਂ ਦਾ ਦਰਦ, ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

PunjabKesari

ਡੀ. ਆਈ. ਜੀ. ਸਵਪਨ ਸ਼ਰਮਾ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਅੱਜ ਮਹਿਤਪੁਰ ਦੇ ਪਿੰਡ ਸਲੇਮਾ ਤੋਂ ਅੰਮ੍ਰਿਤਪਾਲ ਦੇ ਕਾਫ਼ਿਲੇ ਦੀ ਇਕ ਗੱਡੀ ਇਸ਼ਯੂ ਗੱਡੀ ਬਰਾਮਦ ਕੀਤੀ ਗਈ ਹੈ, ਜਿਸ ’ਚੋਂ ਇਕ 315 ਬੋਰ ਦੀ ਰਾਈਫਲ, 57 ਕਾਰਤੂਸ, ਇਕ ਕਿਰਪਾਨ ਅਤੇ ਵਾਕੀ-ਟਾਕੀ ਸੈੱਟ ਮਿਲਿਆ ਹੈ। ਇਹ ਗੱਡੀ ਸਰਕਾਰੀ ਸਕੂਲ ਨੇੜੇ ਸੜਕ ’ਤੇ ਮਿਲੀ ਹੈ । ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਦੇਰ ਰਾਤ ਪਿੰਡ ਸਰੀਂਹ ’ਚ ਤਲਾਸ਼ੀ ਮੁਹਿੰਮ ਦੌਰਾਨ ਦੋ ਸਾਥੀਆਂ ਸਮੇਤ ਹੁਣ ਤੱਕ ਉਸ ਦੇ 10 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੀਤੇ ਦਿਨ ਸ਼ਨੀਵਾਰ ਦੀ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਕਾਫ਼ਿਲੇ ਦੀਆਂ ਦੋ ਗੱਡੀਆਂ ਅਤੇ ਵੱਡੀ ਮਾਤਰਾ ’ਚ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਖਿਲਾਫ਼ 7/8 ਮੁਕੱਦਮੇ ਦਰਜ ਹਨ ਅਤੇ ਜਲੰਧਰ ਦਿਹਾਤੀ ’ਚ ਵੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਅੰਮ੍ਰਿਤਪਾਲ 4 ਸਾਥੀਆਂ ਸਮੇਤ ਆਪਣੀ ਮਰਸੀਡੀਜ਼ 'ਚ ਫਰਾਰ ਹੋ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਦੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਰਨਦੀਪ ਸਿੰਘ ਵੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਚੰਡੀਗੜ੍ਹ ’ਚ 21 ਮਾਰਚ ਤੋਂ ਲੱਗੇਗੀ ਧਾਰਾ 144 (ਵੀਡੀਓ)


Manoj

Content Editor

Related News