5 ਨਵੰਬਰ ਨੂੰ ਖੰਡ ਮਿੱਲਾਂ ਨਾ ਚੱਲਣ ਦੀ ਸੂਰਤ ''ਚ ਵਿੱਢਿਆ ਜਾਵੇਗਾ ਸਰਕਾਰ ਵਿਰੁੱਧ ਸੰਘਰਸ਼: ਜੰਗਵੀਰ ਸਿੰਘ ਚੌਹਾਨ
Wednesday, Oct 26, 2022 - 04:26 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਸੂਬਾ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦੇ ਮੁਤਾਬਕ 5 ਨਵੰਬਰ ਨੂੰ ਖੰਡ ਮਿੱਲਾਂ ਨਹੀਂ ਚਲਾਉਂਦੀ ਤਾਂ ਸਰਕਾਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਅੱਜ ਗੰਨਾ ਮਿੱਲਾਂ ਦੇ ਚੱਲਣ ਬਾਰੇ ਗੱਲਬਾਤ ਕਰਦਿਆਂ ਕੀਤਾ। ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਨਾਲ 28 ਸਤੰਬਰ ਨੂੰ ਜਲੰਧਰ ਵਿਖੇ ਖੇਤੀਬਾੜੀ ਮੰਤਰੀ ਅਤੇ ਟਾਂਡਾ, ਦਸੂਹਾ ਅਤੇ ਕਰਤਾਰਪੁਰ ਦੇ ਵਿਧਾਇਕਾਂ ਨਾਲ 31 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ 5 ਨਵੰਬਰ ਤੋਂ ਸਾਰੀਆਂ ਖੰਡ ਮਿੱਲਾਂ ਚਾਲੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਨਿੱਜੀ ਅਤੇ ਸਹਿਕਾਰੀ ਮਿੱਲਾਂ ਚਲਵਾ ਦਿੱਤੀਆਂ ਜਾਣਗੀਆਂ ਪਰ ਹੁਣ ਇਸ ਤਰਾਂ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਗੰਨਾ ਮਿੱਲਾਂ ਮਾਲਕਾਂ ਦੀ ਮਿਲੀ ਭੁਗਤ ਹੋ ਗਈ ਹੈ, ਜਿਸ ਕਾਰਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਮਿੱਲਾਂ ਚਲਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ: ਪੁਰਤਗਾਲ 'ਚ 11 ਮਹੀਨਿਆਂ ਤੋਂ ਲਾਪਤਾ ਪਿਓ, ਮਾਂ ਨਹੀਂ ਦੇ ਰਹੀ ਕੋਈ ਜਵਾਬ, ਬੱਚਿਆਂ ਨੇ ਰੋ-ਰੋ ਸੁਣਾਇਆ ਦੁਖੜਾ
ਉਨ੍ਹਾਂ ਕਿਹਾ ਕਿ ਮਿੱਲਾਂ ਲੇਟ ਚੱਲਣ ਕਰਕੇ ਕਿਸਾਨ ਕਾਫੀ ਚਿੰਤਤ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਨਿੱਜੀ ਅਤੇ ਸਹਿਕਾਰੀ ਗੰਨਾ ਮਿੱਲਾਂ ਚਲਾਵੇ ਨਹੀਂ ਤਾਂ ਦੋਆਬਾ ਕਿਸਾਨ ਕਮੇਟੀ ਪੰਜਾਬ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜਾਇਜ਼ ਸੰਬੰਧ, ਫਿਰ ਛੁਟਕਾਰਾ ਪਾਉਣ ਲਈ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ