ਹਲਕੇ ਦਾ ਸੇਵਾਦਾਰ ਬਣ ਕੇ ਹਮੇਸ਼ਾ ਵਿਕਾਸ ਕਰਾਂਗਾ : ਅੰਗਦ ਸਿੰਘ
Saturday, Feb 05, 2022 - 04:15 PM (IST)
ਨਵਾਂਸ਼ਹਿਰ (ਮਨੋਰੰਜਨ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਅੰਗਦ ਸਿੰਘ ਨੇ ਆਪਣੇ ਸਮਰਥਕਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ’ਚ ਸਿਆਸਤ ਲਈ ਨਹੀਂ ਆਏ ਬਲਕਿ ਉਹ ਤਾਂ ਸਿਰਫ਼ ਲੋਕਾਂ ਦੇ ਸੇਵਾਦਾਰ ਹਨ। ਜੇਕਰ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਸਿਰ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਵੋਟ ਦਿੱਤੀ ਅਤੇ ਮਾਣ ਬਖਸ਼ਿਆ ਤਾਂ ਉਹ ਵਿਧਾਇਕ ਨਹੀਂ, ਸੇਵਾਦਾਰ ਬਣ ਕੇ ਇਲਾਕੇ ਦਾ ਚਹੁੰਪੱਖੀ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਲਾਕੇ ਦੀ ਜਨਤਾ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਉਨ੍ਹਾਂ ਨਾਲ ਜੁੜ ਰਹੀ ਹੈ। ਉਸ ਨਾਲ ਉਨ੍ਹਾਂ ਦੀ ਸਥਿਤੀ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਲੋਕਾਂ ਦੇ ਇਸ ਸਮਰਥਨ ਨਾਲ ਉਹ ਫਿਰ ਤੋਂ ਇਸ ਸੀਟ ’ਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲਕੇ ਦੇ ਵੋਟਰਾਂ ’ਤੇ ਮਾਣ ਹੈ। ਉਹ ਪਿਛਲੇ ਕਈ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਆਸ਼ੀਰਵਾਦ ਦੇ ਰਹੇ ਹਨ।
ਅੰਗਦ ਸਿੰਘ ਨੇ ਦਾਅਵਾ ਕੀਤਾ ਕਿ ਅੱਜ ਨਵਾਂਸ਼ਹਿਰ ਹਲਕੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਨੇਤਾ ਚੋਣ ਲਡ਼ ਰਹੇ ਹਨ ਪਰ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਅਤੇ ਵਿਰੋਧੀ ਨਵਾਂਸ਼ਹਿਰ ਹਲਕੇ ਵਿਚ ਟਿਕ ਨਹੀਂ ਸਕਣਗੇ। ਉਨ੍ਹਾਂ ਦੀਆਂ ਬੈਠਕਾਂ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਹਨ। ਜਿਸ ਨੂੰ ਦੇਖਕੇ ਲੱਗਦਾ ਹੈ ਕਿ ਜਿੱਤ ਪੱਕੀ ਹੈ। ਇਸ ਮੌਕੇ ਕੁਲਦੀਪ ਸਿੰਘ ਰਾਣਾ, ਚਮਨ ਸਿੰਘ ਭਾਨਮਾਜਰਾ, ਡਾ. ਕਮਲਜੀਤ ਲਾਲ, ਰਾਜਿੰਦਰ ਚੋਪਡ਼ਾ, ਬਲਵੀਰ ਉਸਮਾਨਪੁਰ, ਸਚਿਨ ਦੀਵਾਨ, ਚੌ. ਹਰਬੰਸ ਲਾਲ, ਅਮਰਜੀਤ ਬਿੱਟਾ ਆਦਿ ਮੌਜੂਦ ਰਹੇ।