ਮਾਮਲਾ PPR ਮਾਲ ''ਚ ਹੋਏ ਹੰਗਾਮੇ ਦਾ, ਕੈਮੀਕਲ ਕਾਰੋਬਾਰੀ ਅਖਿਲ ਮੰਤਰੀ-ਆਗੂਆਂ ਨੂੰ ਕਹਿੰਦਾ ਸੀ ਮਾਮੂ

Friday, Oct 07, 2022 - 02:13 PM (IST)

ਮਾਮਲਾ PPR ਮਾਲ ''ਚ ਹੋਏ ਹੰਗਾਮੇ ਦਾ, ਕੈਮੀਕਲ ਕਾਰੋਬਾਰੀ ਅਖਿਲ ਮੰਤਰੀ-ਆਗੂਆਂ ਨੂੰ ਕਹਿੰਦਾ ਸੀ ਮਾਮੂ

ਜਲੰਧਰ (ਜ. ਬ.)–ਪੀ. ਪੀ. ਆਰ. ਮਾਰਕੀਟ ’ਚ ਸ਼ਰਾਬ ਦੇ ਨਸ਼ੇ ’ਚ ਏ. ਡੀ. ਸੀ. ਪੀ.-2 ਆਦਿੱਤਿਆ ਦੀ ਵਰਦੀ ਨੂੰ ਹੱਥ ਪਾਉਣ, ਬਦਸਲੂਕੀ ਕਰਨ ਅਤੇ ਮੁਲਾਜ਼ਮ ’ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕੈਮੀਕਲ ਕਾਰੋਬਾਰੀ ਅਖਿਲ ਸ਼ਰਮਾ ਨੂੰ ਪੁਲਸ ਨੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦਾ ਨਸ਼ਾ ਉਤਰਨ ਤੋਂ ਬਾਅਦ ਥਾਣੇ ਦੀ ਹਵਾਲਾਤ ’ਚ ਉਸਦੀ ਅਕਲ ਵੀ ਟਿਕਾਣੇ ਆ ਗਈ ਅਤੇ ਆਪਣੀ ਗਲਤੀ ’ਤੇ ਉਹ ਖੁਦ ਨੂੰ ਕੋਸਦਾ ਰਿਹਾ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

ਅਖਿਲ ਸ਼ਰਮਾ ਪੁੱਤਰ ਆਦਰਸ਼ ਸ਼ਰਮਾ ਨਿਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਮੰਤਰੀ ਨਾਲ ਫੋਟੋ ਸ਼ੇਅਰ ਕੀਤੀ ਹੋਈ ਹੈ, ਜਿਸ ਵਿਚ ਉਸ ਨੇ ਮੰਤਰੀ ਨੂੰ ਮਾਮੂ ਲਿਖਿਆ ਹੋਇਆ ਹੈ, ਹਾਲਾਂਕਿ ਉਸਦੀ ਮੰਤਰੀ ਨਾਲ ਅਜਿਹੀ ਕੋਈ ਰਿਸ਼ਤੇਦਾਰੀ ਨਹੀਂ ਹੈ। ਇਸੇ ਤਰ੍ਹਾਂ ਉਸ ਨੇ ਸ਼ਹਿਰ ਦੇ ਆਗੂਆਂ ਨਾਲ ਵੀ ਫੋਟੋਆਂ ਸ਼ੇਅਰ ਕਰਕੇ ਉਨ੍ਹਾਂ ਨੂੰ ਵੀ ਮਾਮੂ ਲਿਖਿਆ ਹੈ, ਜਦੋਂ ਕਿ ਪੁਲਸ ਅਧਿਕਾਰੀਆਂ ਨਾਲ ਵੀ ਉਸ ਨੇ ਫੇਸਬੁੱਕ ’ਤੇ ਕਾਫ਼ੀ ਫੋਟੋਆਂ ਸ਼ੇਅਰ ਕੀਤੀਆਂ ਹੋਈਆਂ ਹਨ। ਇਕ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨੂੰ ਉਸ ਨੇ ਉਸਤਾਦ ਜੀ ਵੀ ਲਿਖਿਆ ਹੈ, ਜਿਸ ਤੋਂ ਸਾਫ਼ ਹੈ ਕਿ ਸੋਸ਼ਲ ਮੀਡੀਆ ’ਤੇ ਉਹ ਅਜਿਹੀਆਂ ਪੋਸਟਾਂ ਪਾ ਕੇ ਫੁਕਰੀ ਮਾਰਦਾ ਰਹਿੰਦਾ ਸੀ।

PunjabKesari

ਥਾਣਾ ਨੰਬਰ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਅਖਿਲ ਸ਼ਰਮਾ ਦੇ ਮੈਡੀਕਲ ਵਿਚ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸ਼ਰਾਬ ਦੇ ਨਸ਼ੇ ’ਚ ਧੁੱਤ ਅਖਿਲ ਸ਼ਰਮਾ ਨੇ ਬੀਤੀ ਰਾਤ ਪੀ. ਪੀ. ਆਰ. ਮਾਰਕੀਟ ’ਚ ਜੰਮ ਕੇ ਵਿਵਾਦ ਕੀਤਾ ਸੀ। ਅਖਿਲ ਨੂੰ ਨਾਕੇ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪਹਿਲਾਂ ਤਾਂ ਮੁਲਾਜ਼ਮ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਦੀ ਇਸ ਕਰਤੂਤ ਦਾ ਏ. ਡੀ. ਸੀ. ਪੀ. ਆਦਿੱਤਿਆ ਨੇ ਵਿਰੋਧ ਕੀਤਾ, ਉਸ ਨੇ ਆਈ. ਪੀ. ਐੱਸ. ਅਧਿਕਾਰੀ ਅਦਿੱਤਿਆ ਅਤੇ ਡੀ. ਸੀ. ਪੀ. ਅੰਕੁਰ ਗੁਪਤਾ (ਆਈ. ਪੀ. ਐੱਸ.) ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਜੰਮ ਕੇ ਗਾਲੀ-ਗਲੋਚ ਵੀ ਕੀਤਾ। ਉਸ ਨੇ ਆਈ. ਪੀ. ਐੱਸ. ਆਦਿੱਤਿਆ ਦੀ ਵਰਦੀ ਨੂੰ ਵੀ ਹੱਥ ਪਾਇਆ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਉਸ ਨੇ ਕਾਬੂ ਕਰ ਲਿਆ ਅਤੇ ਥਾਣਾ ਨੰਬਰ 7 ਵਿਚ ਉਸ ਖ਼ਿਲਾਫ਼ ਧਾਰਾ 353, 186, 332, 333, 506, 294 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News