ਘਰ ਦੀ ਬਿਜਲੀ ਦਾ ਬਿੱਲ ਦੇਖ ਔਰਤ ਦੇ ਮੁੱਕੇ ਸਾਹ
Wednesday, Jan 01, 2020 - 09:04 PM (IST)
ਮਹਿਤਪੁਰ,(ਜ. ਬ.)- ਘਰ ਦੀ ਬਿਜਲੀ ਦਾ ਬਿੱਲ ਜ਼ਿਆਦਾ ਆਉਣ ਕਾਰਨ ਇਕ ਘਰੇਲੂ ਔਰਤ ਦੀ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਪਰਜੀਆ ਕਲਾਂ ਦੀ ਰਹਿਣ ਵਾਲੀ ਔਰਤ ਪਿਆਰੋ ਪਤਨੀ ਮਹਿੰਦਰ ਸਿੰਘ ਦੇ ਘਰ ਜਦੋਂ ਬਿਜਲੀ ਦਾ ਬਿੱਲ ਆਇਆ ਤਾਂ ਬਿੱਲ ਨੂੰ ਦੇਖ ਪਿਆਰੋ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਸਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਜਲੀ ਦਾ ਬਿੱਲ 22,750 ਆ ਗਿਆ, ਜਿਸ ਨੂੰ ਦੇਖ ਕੇ ਪਿਆਰੋ ਨੂੰ ਇਕਦਮ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪਾਵਰਕਾਮ ਦੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਬਿੱਲ ਮੁਆਫ ਕੀਤਾ ਜਾਵੇ। ਜਦੋਂ ਸਬੰਧਤ ਮਹਿਕਮੇ ਦੇ ਜੇ. ਈ. ਦਵਿੰਦਰ ਸਿੰਘ ਨਾਲ ਬਿੱਲ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ।