ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਨਾਲ 4 ਹੋਰ ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ

Sunday, Nov 22, 2020 - 01:52 AM (IST)

ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਨਾਲ 4 ਹੋਰ ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, (ਘੁੰਮਣ)-ਸਿਹਤ ਵਿਭਾਗ ਨੂੰ ਕੋਵਿਡ-19 ਦੇ 1367 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਨਵੇਂ 19 ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6750 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਆਏ ਕੇਸਾਂ 'ਚ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਤ 7 ਅਤੇ 12 ਮਰੀਜ਼ ਜ਼ਿਲੇ ਦੇ ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜ਼ਿਲੇ 'ਚ 4 ਮੌਤਾਂ ਹੋਰ ਹੋਈਆਂ ਹਨ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 240 ਤੱਕ ਪਹੁੰਚ ਗਈ ਹੈ।

ਉਨ੍ਹਾਂ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 954 ਨਵੇਂ ਸੈਂਪਲ ਲੈਣ ਅਤੇ ਜ਼ਿਲੇ 'ਚ ਕੋਵਿਡ-19 ਦੇ ਹੁਣ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 1,83,799 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 1,76,885 ਸੈਂਪਲ ਨੈਗੇਟਿਵ, ਜਦਕਿ 1398 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 133 ਸੈਂਪਲ ਇਨਵੈਲਿਡ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 192 ਹੈ। ਇਸ ਤੋਂ ਇਲਾਵਾ ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 6318 ਹੈ।

ਸਿਵਲ ਸਰਜਨ ਨੇ ਸਿਹਤਮੰਦ ਸਮਾਜ ਅਤੇ ਕੋਵਿਡ-19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਮੂੰਹ 'ਤੇ ਮਾਸਕ ਪਾਉਣ, ਭੀੜ ਵਾਲੀਆਂ ਥਾਵਾਂ 'ਤ ਜਾਣ ਤੋਂ ਗੁਰੇਜ ਕਰਨ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ 'ਤੇ ਆਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਏ ਜਾਣ ਦੀ ਅਪੀਲ ਕੀਤੀ ਤਾਂ ਜੋ ਇਸ ਬੀਮਾਰੀ ਦਾ ਜਲਦ ਪਤਾ ਲੱਗਣ 'ਤੇ ਇਸ 'ਤੇ ਕੰਟਰੋਲ ਕੀਤਾ ਜਾ ਸਕੇ।
 


author

Deepak Kumar

Content Editor

Related News