ਗੋਰਾਇਆ ''ਚ ਗੁੰਡਾਗਰਦੀ ਦਾ ਨੰਗਾ ਨਾਚ, ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਨੂੰ ਕੀਤਾ ਜ਼ਖ਼ਮੀ

Wednesday, Jun 26, 2024 - 04:50 PM (IST)

ਗੋਰਾਇਆ ''ਚ ਗੁੰਡਾਗਰਦੀ ਦਾ ਨੰਗਾ ਨਾਚ, ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਨੂੰ ਕੀਤਾ ਜ਼ਖ਼ਮੀ

ਗੋਰਾਇਆ (ਮੁਨੀਸ਼)- ਗੋਰਇਆ ਦੇ ਨੇੜਲੇ ਪਿੰਡ ਸੰਗ ਢੇਸੀਆਂ ’ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਪਹਿਲਾਂ ਫ਼ਿਲੌਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- 2 ਟਰੱਕਾਂ ਵਿਚਾਲੇ ਭਿਆਨਕ ਟੱਕਰ, ਮਾਰੇ ਗਏ ਹਜ਼ਾਰਾਂ ਚੂਚੇ

ਇਸ ਬਾਬਤ ਭੁਪਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੰਗ ਢੇਸੀਆਂ ਨੇ ਦੱਸਿਆ ਉਹ ਰੋਜ਼ਾਨਾ ਦੀ ਤਰ੍ਹਾਂ ਖੂਹ ’ਤੇ ਕੰਮ ਕਰਨ ਲਈ ਪਰਤਿਆ ਸੀ ਕਿ ਉਸ ਦੇ ਆਉਣ ਦੀ ਜਾਣਕਾਰੀ ਹਮਲਾਵਰਾਂ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੇ ਖੂਹ ’ਤੇ 2 ਮੋਟਰਸਾਈਕਲਾਂ ’ਤੇ 6 ਹਮਲਾਵਰਾਂ, ਜਿਨ੍ਹਾਂ ’ਚੋਂ ਇਕ ਨੇ ਪਿਸਟਲ ਕੱਢ ਕੇ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਬਾਕੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਭੁਪਿੰਦਰ ਨੇ ਪੁਲਸ ਤੋਂ ਦੋਸੀਆ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਮੌਤ ਦੀ Toy Train: ਪੋਤੇ ਦੀ ਲਾਸ਼ ਵੇਖ ਬੋਲੀ ਦਾਦੀ, 16 ਜੂਨ ਨੂੰ ਮਨਾਇਆ ਸੀ ਤੇਰਾ ਜਨਮਦਿਨ, ਘੁੰਮਣ ਨਾ ਜਾਂਦਾ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News