ਮਹਿਲਾ ਕੌਂਸਲਰ ਦੇ ਰਿਸ਼ਤੇਦਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Saturday, Jul 13, 2019 - 10:36 AM (IST)

ਜਲੰਧਰ (ਰਮਨ, ਸੋਨੂੰ)— ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-4 ਅਧੀਨ ਆਉਂਦੇ ਪੱਕਾ ਬਾਗ 'ਚ ਚੋਰਾਂ ਨੇ ਕੌਂਸਲਰ ਰਾਧਿਕਾ ਪਾਠਰ ਦੇ ਚਾਚੇ ਦੇ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਘਰ 'ਚੋਂ 6 ਲੱਖ ਰੁਪਏ ਦੇ ਗਹਿਣੇ, 2.50 ਲੱਖ ਰੁਪਏ ਨਗਦ, ਰਜਿਸਟਰੀਆਂ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਏ ਹਨ। ਚੋਰ ਪਿਛਲੇ ਗੇਟ ਤੋਂ ਬਾਹਰ ਨਿਕਲੇ ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਦੇ ਹੱਥ ਲੱਗੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਜਾਣਕਾਰੀ ਦਿੰਦੇ ਹੋਏ ਅਨੂਪ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਪੱਕਾ ਬਾਗ 'ਚ ਜੁਆਇੰਟ ਫੈਮਲੀ ਰਹਿੰਦੀ ਹੈ। ਦੋਵੇਂ ਪਰਿਵਾਰ ਘਰ ਤੋਂ ਬਾਹਰ ਗਏ ਹੋਏ ਸਨ । ਚਾਚੇ ਦੇ ਘਰ 'ਚ ਚੋਰੀ ਹੋਈ ਹੈ, ਉਹ ਨੀਲਮ ਪਾਠਕ, ਰਾਹੁਲ ਪਾਠਕ, ਸ਼ਿਵਮ ਪਾਠਕ ਸਮੇਤ ਹਰਿਦੁਆਰ ਗਿਆ ਸੀ, ਉਨ੍ਹਾਂ ਦਾ ਪਰਿਵਾਰ ਲੁਧਿਆਣਾ ਗਿਆ ਹੋਇਆ ਸੀ। ਪਿੱਛੇ ਉਨ੍ਹਾਂ ਦੀ ਮਾਤਾ ਨਿਰਮਲ ਪਾਠਕ ਘਰ 'ਚ ਇਕੱਲੀ ਸੀ। ਸ਼ਾਮ ਦੇ ਸਮੇਂ ਜਿਵੇਂ ਹੀ ਗੁਆਂਢਣ ਵਿਜੇ ਲਕਸ਼ਮੀ ਉਨ੍ਹਾਂ ਦੇ ਘਰ 'ਚ ਆਈ ਤਾਂ ਦੇਖਿਆ ਕਿ ਦਰਵਾਜ਼ਾ ਖੁੱਲ੍ਹਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਮਾਤਾ ਨਿਰਮਲ ਪਾਠਕ ਨੂੰ ਦਿੱਤੀ।
ਉਨ੍ਹਾਂ ਦੇਖਿਆ ਕਿ ਪਿਛਲਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਦਰਵਾਜ਼ਾ ਖੁੱਲ੍ਹਾ ਦੇਖ ਮਾਤਾ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਚੋਰੀ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਚਾਰ ਦੇ ਏ . ਐੱਸ . ਆਈ. ਮਨਜਿੰਦਰ ਸਿੰਘ ਮੌਕੇ ਉੱਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ।
ਘਟਨਾ ਦੀ ਸੂਚਨਾ ਮਿਲਦੇ ਹੀ ਕੌਂਸਲਰ ਪਤੀ ਅਨੂਪ ਪਾਠਕ ਲੁਧਿਆਣਾ ਤੋਂ ਜਲੰਧਰ ਘਰ ਪੁੱਜੇ। ਉਨ੍ਹਾਂ ਦੱਸਿਆ ਕਿ ਚੋਰ ਘਰ ਤੋਂ 6 ਲੱਖ ਰੁਪਏ ਦੇ ਗਹਿਣੇ, ਢਾਈ ਲੱਖ ਰੁਪਏ , ਰਜਿਸਟਰੀਆਂ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਬਾਕੀ ਚਾਚੇ ਦਾ ਪਰਿਵਾਰ ਹਰਿਦੁਆਰ ਗਿਆ ਹੋਇਆ ਹੈ। ਉਨ੍ਹਾਂ ਦੇ ਆਉਣ ਉੱਤੇ ਪਤਾ ਲਗੇਗਾ ਕਿ ਕੀ ਚੋਰੀ ਹੋਇਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਹੈ, ਜਿਸ 'ਚ ਪਤਾ ਲੱਗਾ ਹੈ ਕਿ 3.15 ਵਜੇ ਚੋਰ ਘਰ ਤੋਂ ਬੈਗ ਲੈ ਕੇ ਬਾਹਰ ਨਿਕਲ ਰਹੇ ਹਨ।