ਜਲੰਧਰ ''ਚ ਬੇਖ਼ੌਫ਼ ਲੁਟੇਰੇ, ਪਰਿਵਾਰ ਨੂੰ ਬੰਧਕ ਬਣਾ ਕੇ ਲੁਟਿਆ 8 ਲੱਖ ਦਾ ਸੋਨਾ ਤੇ ਹੋਰ ਕੀਮਤੀ ਸਾਮਾਨ

03/22/2023 1:41:42 PM

ਜਲੰਧਰ (ਸੁਨੀਲ)- ਜਲੰਧਰ ਸ਼ਹਿਰ ਵਿਚ ਲੁਟੇਰੇ ਪੁਲਸ ਤੋਂ ਬੇਖ਼ੌਫ਼ ਹੁੰਦੇ ਜਾ ਰਹੇ ਹਨ। ਰੋਜ਼ਾਨਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਥਾਣਾ ਲਾਂਬੜਾ ਦੇ ਖੇਤਰ ਅਧੀਨ ਪੈਂਦੇ ਪਿੰਡ ਭਗਵਾਨਪੁਰ 'ਚ ਚਾਰ ਨੌਜਵਾਨਾਂ ਵੱਲੋਂ ਘਰ ਦੀਆਂ ਕੰਧਾਂ 'ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਕੱਟ ਕੇ ਅੰਦਰ ਦਾਖ਼ਲ ਹੋ ਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵਿਦੇਸ਼ 'ਚ ਹਨ ਅਤੇ ਉਹ ਆਪਣੀ ਪਤਨੀ ਨਾਲ ਇਥੇ ਰਹਿੰਦੇ ਹਨ। 

ਉਨ੍ਹਾਂ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਚਾਰ ਲੁਟੇਰੇ ਕੰਧਾਂ 'ਤੇ ਲੱਗੀਆਂ ਕੰਡਿਆਲੀ ਤਾਰਾਂ ਨੂੰ ਕੱਟ ਕੇ ਘਰ 'ਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਕਰੀਬ 1 ਘੰਟੇ ਤੱਕ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਘਰ ਵਿਚ ਰੱਖੇ ਕਰੀਬ 8 ਤੋਲੇ ਸੋਨਾ,ਕੀਮਤੀ ਘੜੀਆਂ ਅਤੇ ਹੋਰ ਸਾਮਾਨ ਡਾਕਾ ਮਾਰ ਕੇ ਲੁੱਟ ਕੇ ਫਰਾਰ ਹੋ ਗਏ। ਅਤੇ ਉਨ੍ਹਾਂ ਦੇ ਫੋਨ ਘਰ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਜਲੰਧਰ ਦੇ ਭਾਰਗੋ ਕੈਂਪ 'ਚ ਸ਼ਰਾਰਤੀ ਅਨਸਰਾਂ ਨੇ ਭੰਨੇ ਗੱਡੀਆਂ ਦੇ ਸ਼ੀਸ਼ੇ, ਘਟਨਾ CCTV 'ਚ ਹੋਈ ਕੈਦ, ਸਹਿਮੇ ਲੋਕ

ਅਵਤਾਰ ਸਿੰਘ ਨੇ ਦੱਸਿਆ ਕਿ ਚਾਰੇ ਲੁਟੇਰਿਆਂ ਨੇ ਕਿਹਾ ਕਿ ਤੁਸੀਂ ਰੌਲਾ ਪਾਇਆ ਤਾਂ ਉਨ੍ਹਾਂ ਦੇ ਬੰਦੇ ਬਾਹਰ ਨੇੜੇ ਹੀ ਖੜ੍ਹੇ ਹਨ, ਇਸ ਲਈ ਉਹ ਉਥੇ ਹੀ ਚੁੱਪਚਾਪ ਬੈਠੇ ਰਹੇ। ਚਾਰਾਂ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿੰਡ ਭਗਵਾਨਪੁਰ 'ਚ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News