ਘਰ ’ਤੇ ਹਮਲਾ ਤੇ ਵ੍ਹੀਕਲਾਂ ਦੀ ਭੰਨ-ਤੋੜ ਕਰਨ ਵਾਲੇ ਦਰਜਨ ਦੇ ਕਰੀਬ ਮੁਲਜ਼ਮਾਂ ’ਤੇ ਮਾਮਲਾ ਦਰਜ

Sunday, Apr 11, 2021 - 04:59 PM (IST)

ਘਰ ’ਤੇ ਹਮਲਾ ਤੇ ਵ੍ਹੀਕਲਾਂ ਦੀ ਭੰਨ-ਤੋੜ ਕਰਨ ਵਾਲੇ ਦਰਜਨ ਦੇ ਕਰੀਬ ਮੁਲਜ਼ਮਾਂ ’ਤੇ ਮਾਮਲਾ ਦਰਜ

ਨਕੋਦਰ (ਪਾਲੀ)- ਬੀਤੀ ਰਾਤ ਮੁਹੱਲਾ ਆਵਾਂ ਵਿਚ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਮਾਰੂ ਹਥਿਆਰਾਂ ਨਾਲ ਇਕ ਘਰ ’ਤੇ ਹਮਲਾ ਕਰ ਦਿੱਤਾ ਤੇ ਬਾਹਰ ਗਲੀ ’ਚ ਖੜ੍ਹੇ ਵ੍ਹੀਕਲਾਂ ਦੀ ਤੋੜ-ਭੰਨ ਕੀਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਤੁਰੰਤ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸਿਟੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਸੁਖਵਿੰਦਰ ਕੌਰ ਉਰਫ ਸੁੱਖੀ ਪਤਨੀ ਮੇਜਰ ਲਾਲ ਵਾਸੀ ਮੁਹੱਲਾ ਆਵਾਂ ਨੇ ਦੱਸਿਆ ਕਿ ਬੀਤੀ ਰਾਤ 11.30 ਵਜੇ ਅਸੀਂ ਘਰ ਵਿਚ ਸੁੱਤੇ ਸੀ ਕਿ ਜ਼ੋਰ-ਜ਼ੋਰ ਨਾਲ ਕੋਈ ਗੇਟ ਖੜਕਾ ਰਿਹਾ ਸੀ ਤੇ ਗਾਲੀ-ਗਲੋਚ ਕਰ ਰਿਹਾ ਸੀ ਤਾਂ ਕਿ ਦਰਵਾਜ਼ਾ ਖੋਲ੍ਹ ਕੇ ਕਮਰੇ ਦੇ ਬਾਹਰ ਦੇਖਿਆ ਤਾਂ ਦਾਤਰ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਸੰਨੀ, ਸਧੀਰ ਵਾਸੀ ਪਿੰਡ ਬਨਾਨਾ, ਇੰਦਰਜੀਤ ਪੁੱਤਰ ਜੋਗਾ ਸਿੰਘ ਵਾਸੀ ਚਾਦਪੁਰ, ਅਨੁਰਾਗ ਪੁੱਤਰ ਪਹਿਲਵਾਲ ਜੁਝਾਰ ਨਗਰ (ਮੋਹਾਲੀ), ਵਿਸ਼ਾਲ ਪੁੱਤਰ ਕੁਲਬੀਰ ਸਿੰਘ ਵਾਸੀ ਬਸਤੀ ਮਾਛੀਆਂ (ਫਿਰੋਜ਼ਪੁਰ), ਜੋਰਡਨ ਤੇ 8-9 ਹੋਰ ਅਣਪਛਾਤੇ ਨੌਜਵਾਨਾਂ ਨੇ ਸਾਡੇ ਘਰ ’ਤੇ ਹਮਲਾ ਕਰ ਦਿੱਤਾ ਅਤੇ ਗੇਟ ਟੱਪ ਕੇ ਅੰਦਰ ਆ ਗਏ। ਅਸੀਂ ਦਰਵਾਜ਼ੇ ਅੰਦਰੋਂ ਬੰਦ ਕਰ ਲਏ, ਉਨ੍ਹਾਂ ਨੇ ਘਰ ਦੇ ਅੰਦਰ ਖੜ੍ਹੇ ਵ੍ਹੀਕਲ ਐਕਟਿਵਾ, ਬੁਲਟ ਮੋਟਰ ਸਾਈਕਲ ਅਤੇ ਘਰ ਦੀ ਦਾਤਰ ਅਤੇ ਕਿਰਪਾਨ ਨਾਲ ਭੰਨ-ਤੋੜ ਕੀਤੀ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸੁਖਵਿੰਦਰ ਕੌਰ ਉਰਫ ਸੁੱਖੀ ਪਤਨੀ ਮੇਜਰ ਲਾਲ ਵਾਸੀ ਮੁਹੱਲਾ ਆਵਾਂ ਦੇ ਬਿਆਨਾਂ ’ਤੇ ਸੰਨੀ, ਸਧੀਰ ਵਾਸੀ ਪਿੰਡ ਬਨਾਨਾ, ਇੰਦਰਜੀਤ ਪੁੱਤਰ ਜੋਗਾ ਸਿੰਘ ਵਾਸੀ ਚਾਂਦਪੁਰ, ਅਨੁਰਾਗ ਪੁੱਤਰ ਪਹਿਲਵਾਲ ਜੁਝਾਰ ਨਗਰ (ਮੋਹਾਲੀ), ਵਿਸ਼ਾਲ ਪੁੱਤਰ ਕੁਲਬੀਰ ਸਿੰਘ ਵਾਸੀ ਬਸਤੀ ਮਾਛੀਆਂ (ਫਿਰੋਜ਼ਪੁਰ), ਜੋਰਡਨ ਤੇ 8-9 ਹੋਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਸਿਟੀ ਥਾਣੇ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News