ਪੰਜਾਬ ਕੇਸਰੀ ਪੱਤਰ ਸਮੂਹ’ ਨੇ ਪੂਰੇ ਉੱਤਰ ਭਾਰਤ ’ਚ ਝੰਡਾ ਬੁਲੰਦ ਕੀਤਾ ਹੈ: ਮੁਕੇਸ਼ ਅਗਨੀਹੋਤਰੀ

12/04/2023 12:02:58 PM

ਜਲੰਧਰ- ਹਿਮਾਚਲ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਦੇ, ਜਿਨ੍ਹਾਂ ਦੇ ਕਾਰਨ ਉਕਤ ਪ੍ਰੋਗਰਾਮ ’ਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਕੇਸਰੀ ਪੱਤਰ ਸਮੂਹ’ ਨੇ ਪੂਰੇ ਉੱਤਰ ਭਾਰਤ ’ਚ ਖ਼ਾਸ ਤੌਰ ’ਤੇ ਹਿਮਾਚਲ ’ਚ ਝੰਡਾ ਬੁਲੰਦ ਕੀਤਾ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਲੋਕ ਤੁਹਾਡੀ ਲੇਖਨੀ ਦਾ ਇੰਤਜ਼ਾਰ ਕਰਦੇ ਹਨ। ਮੁਕੇਸ਼ ਅਗਨੀਹੋਤਰੀ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ ਡੀ. ਏ. ਵੀ. ਇੰਜੀਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ ਕਬੀਰ ਨਗਰ ਜਲੰਧਰ ’ਚ ਕਰਵਾਏ ਗਏ ਵਜ਼ੀਫ਼ਾ ਵੰਡ ਸਮਾਰੋਹ ਵਿਚ ਪਹੁੰਚੇ ਸਨ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ 1300 ਲੋੜਵੰਦ ਬੱਚਿਆਂ ਨੂੰ ਵਜ਼ੀਫ਼ਾ ਦਿੱਤਾ ਗਿਆ। ਹਰ ਬੱਚੇ ਨੂੰ 300 ਰੁਪਏ ਦਾ ਚੈੱਕ ਅਤੇ ਨਾਲ ਹੀ ਰੋਜ਼ਾਨਾ ਵਰਤੋਂ ਆਉਣ ਵਾਲੀ ਸਮੱਗਰੀ ਦਾ ਇਕ ਬੈਗ ਦਿੱਤਾ ਗਿਆ।

ਉਨ੍ਹਾਂ ਸ਼੍ਰੀ ਚੋਪੜਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲਾਂ ਵਾਂਗ ਤੁਸੀਂ ਹਿਮਾਚਲ ਪ੍ਰਦੇਸ਼ ’ਚ ਆਓ ਅਤੇ ਸਾਡੇ ਵੱਲੋਂ ਕੀਤੇ ਜਾ ਰਹੇ ਨਵੇਂ ਪ੍ਰਬੰਧਾਂ ਨੂੰ ਵੇਖੋ ਅਤੇ ਸਾਡਾ ਮਾਰਗਦਰਸ਼ਨ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਾਲ ਹੀ ’ਚ ਦੇਸ਼ ਦੇ ਧਾਰਮਿਕ ਸਥਾਨਾਂ ਨਾਲ ਟ੍ਰਾਂਸਪੋਰਟ ਸੇਵਾਵਾਂ ਨੂੰ ਜੋੜਨ ਦਾ ਸੱਦਾ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਦੋਵੇਂ ਸੂਬੇ ਮਿਲ ਕੇ ਦੋ-ਪੱਖੀ ਸਮਝੌਤਾ ਕਰਨ, ਜਿਸ ’ਚ ਅਸੀਂ ਤੁਹਾਡੇ ਧਾਰਮਿਕ ਸਥਾਨਾਂ ’ਚ ਆਈਏ ਅਤੇ ਤੁਸੀਂ ਸਾਡੇ ਧਾਰਮਿਕ ਸਥਾਨਾਂ ’ਚ ਆਓ।

ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ

PunjabKesari

ਉਨ੍ਹਾਂ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਨਸ਼ਾ ਹੁਣ ਸਾਡੇ ਇਲਾਕਿਆਂ ’ਚ ਫੈਲ ਗਿਆ ਹੈ। ਇਸ ਲਈ ਪੰਜਾਬ ਅਤੇ ਹਿਮਾਚਲ ਸਰਕਾਰ ਆਪਸ ’ਚ ਬੈਠ ਕੇ ਕੋਈ ਠੋਸ ਨੀਤੀ ਬਣਾਉਣ, ਜਿਸ ਨਾਲ ਨਸ਼ੇ ਤੋਂ ਦੋਵਾਂ ਸੂਬਿਆਂ ਨੂੰ ਮੁਕਤੀ ਮਿਲ ਸਕੇ। ਇਸ ਦੇ ਨਾਲ-ਨਾਲ ਮਾਈਨਿੰਗ ’ਚ ਵੀ ਆ ਰਹੀ ਸਮੱਸਿਆ ਦਾ ਵੀ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਰਾਮ ਜੀ ਸਾਰਿਆਂ ਦੇ ਹਨ ਪਰ ਰਾਮ ਦੇ ਠੇਕੇਦਾਰ ਵੀ ਹਨ। ਹੁਣ ਕੁਝ ਦਿਨਾਂ ਤੋਂ ਬਾਅਦ ਰਾਮ ਮੰਦਰ ਦਾ ਸਿਲਸਿਲਾ ਸ਼ੁਰੂ ਹੋਵੇਗਾ ਤਾਂ ਤੁਸੀਂ ਦੇਖੋਗੇ ਕਿ ਉਹ ਠੇਕੇਦਾਰ ਅਜਿਹਾ ਦਿਖਾਵਾ ਕਰਨਗੇ, ਜਿਵੇਂ ਰਾਮ ਸਿਰਫ਼ ਉਨ੍ਹਾਂ ਦੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਸਾਰੇ ਧਰਮਾਂ ਨੂੰ ਇਕੱਠਿਆਂ ਇਕ ਮੰਚ ’ਤੇ ਲਿਆਉਣ ਦਾ ਕੰਮ ਕਰ ਰਹੇ ਹਨ। ਅਜਿਹਾ ਪੂਰੇ ਦੇਸ਼ ’ਚ ਕਿਤੇ ਨਹੀਂ ਹੈ। ਉਨ੍ਹਾਂ ਖ਼ੁਸ਼ੀ ਜਤਾਉਂਦੇ ਹੋਏ ਕਿਹਾ ਕਿ ਅੱਜ 1300 ਬੱਚਿਆਂ ਨੂੰ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵਜ਼ੀਫੇ ਦੇ ਨਾਲ-ਨਾਲ ਉਨ੍ਹਾਂ ਲਈ ਮੈਡੀਕਲ ਚੈੱਕਅਪ ਕੈਂਪ ਕਰਵਾਉਣ ਦਾ ਨੇਕ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਇਥੇ ਬੱਚਿਆਂ ਲਈ ਇਕ ਸਕੀਮ ਸ਼ੁਰੂ ਕੀਤੀ ਗਈ ਹੈ, ‘ਜਿਸ ਦਾ ਕੋਈ ਨਹੀਂ, ਉਸ ਦੀ ਹਿਮਾਚਲ ਸਰਕਾਰ’, ਇਸ ਦੇ ਤਹਿਤ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਨਹੀਂ ਹਨ, ਉਨ੍ਹਾਂ ਬੱਚਿਆਂ ਨੂੰ 27 ਸਾਲਾਂ ਤੱਕ 4 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਸਾਰਾ ਇਲਾਜ ਵੀ ਮੁਫ਼ਤ ਹੋਵੇਗਾ। ਹਿਮਾਚਲ ਸਰਕਾਰ ਉਨ੍ਹਾਂ ਦੇ ਵੱਡੇ ਹੋਣ ’ਤੇ ਕਾਰੋਬਾਰ ਲਈ 2 ਲੱਖ ਰੁਪਏ ਅਤੇ 2 ਲੱਖ ਰੁਪਏ ਹੀ ਵਿਆਹ ਲਈ ਦੇਵੇਗੀ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਖ਼ੁਸ਼ੀ ਜਤਾਉਂਦੇ ਹੋਏ ਕਿਹਾ ਕਿ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਮੈਡੀਕਲ ਕੈਂਪ ਲਾ ਕੇ ਚੈੱਕਅਪ ਕੀਤਾ ਗਿਆ ਹੈ ਅਤੇ ਵਜ਼ੀਫਾ ਵੰਡ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਲਈ ਸ਼੍ਰੀ ਵਿਜੇ ਚੋਪੜਾ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਮਾਜ ’ਚ ਅਜਿਹਾ ਵਰਗ ਜੋ ਸਮਾਜ ’ਚ ਆਖਰੀ ਕਤਾਰ ’ਚ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਸਹਾਇਤਾ ਦੀ ਲੋੜ ਰਹਿੰਦੀ ਹੈ, ਉਨ੍ਹਾਂ ਪਰਿਵਾਰਾਂ ਪ੍ਰਤੀ ਸ਼੍ਰੀ ਵਿਜੇ ਚੋਪੜਾ ਦੀ ਹਮੇਸ਼ਾ ਹਮਦਰਦੀ ਰਹਿੰਦੀ ਹੈ। ਇਨ੍ਹਾਂ ਦਾ ਜੀਵਨ ਦੇਸ਼ ਅਤੇ ਸਮਾਜ ਲਈ ਸਮਰਪਿਤ ਹੈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਸੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News