ਹਾਈ ਅਲਰਟ ਦੌਰਾਨ ਬੱਸ ਸਟੈਂਡ ਅਤੇ ਹੋਟਲਾਂ ਦੀ ਚੈਕਿੰਗ

12/11/2018 5:04:48 AM

ਜਲੰਧਰ, (ਵਰੁਣ)- ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਪੰਜਾਬ ਭਰ ਵਿਚ ਹਾਈ ਅਲਰਟ  ਦੌਰਾਨ ਥਾਣਾ ਨੰ. 6 ਦੀ ਪੁਲਸ ਨੇ ਬੱਸ ਸਟੈਂਡ ਵਿਚ ਸਰਚ ਮੁਹਿੰਮ ਚਲਾਈ। ਪੁਲਸ ਦੇ ਨਾਲ  ਐੱਸ. ਓ. ਜੀ ਕਮਾਂਡੋਜ਼ ਦੀ ਟੀਮ ਵੀ ਸ਼ਾਮਲ ਸੀ। 
ਥਾਣਾ  ਇੰਚਾਰਜ ਓਂਕਾਰ ਸਿੰਘ ਬਰਾੜ  ਨੇ ਦੱਸਿਆ ਕਿ ਪੁਲਸ ਤੇ ਕਮਾਂਡੋਜ਼ ਨੇ ਬੱਸ ਸਟੈਂਡ ਵਿਚ ਜੇ. ਐਂਡ ਕੇ., ਪਠਾਨਕੋਟ ਅਤੇ  ਦਿੱਲੀ ਜਾਣ ਵਾਲੀਆਂ ਬੱਸਾਂ ਦੀ ਤਲਾਸ਼ੀ ਲਈ। ਪੁਲਸ ਨੇ ਬੱਸ ਸਟੈਂਡ ਵਿਚ ਦੁਕਾਨਕਾਰਾਂ ਨੂੰ  ਸ਼ੱਕੀ ਵਿਅਕਤੀਆਂ ਦੇ ਸਾਮਾਨ ਬਾਰੇ ਤੁਰੰਤ ਪੁਲਸ ਨੂੰ ਸੂਚਨਾ ਦੇਣ ਲਈ ਕਿਹਾ। ਬੱਸ ਸਟੈਂਡ  ਦੀ ਪਾਰਕਿੰਗ ਵਿਚ ਪੁਲਸ ਵਲੋਂ ਸਰਚ ਕੀਤੀ ਗਈ ਉਪਰੰਤ ਆਲੇ-ਦੁਆਲੇ ਦੀਆਂ ਥਾਵਾਂ ’ਤੇ ਗੈਸਟ  ਹਾਊਸ ਤੇ ਹੋਟਲਾਂ ਵਿਚ ਪਹੁੰਚ ਕੇ ਉਨ੍ਹਾਂ ਦਾ  ਰਿਕਾਰਡ ਵੀ ਖੰਘਾਲਿਆ। ਪੁਲਸ ਨੇ ਹੋਟਲ ਮਾਲਕਾਂ ਤੇ ਗੈਸਟ ਹਾਊਸ ਮਾਲਕਾਂ ਨੂੰ ਹਦਾਇਤਾਂ  ਦਿੱਤੀਆਂ ਕਿ ਉਹ ਕਿਸੇ ਵੀ ਯਾਤਰੀ ਨੂੰ ਰੂਮ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਆਈ. ਡੀ. ਪਰੂਫ  ਚੈੱਕ ਕਰਨ। ਜੇਕਰ ਕੋਈ ਸ਼ੱਕੀ ਲੱਗੇ ਤਾਂ Àਉਸ ਦੀ ਸੂਚਨਾ ਪੁਲਸ ਨੂੰ ਦੇਣ।
 


Related News