ਸਿਟੀ ''ਚ ਹਾਈ ਸਪੀਡ ਵਾਹਨ ਚਲਾਉਣ ਵਾਲਿਆਂ ''ਤੇ ਕੱਸਿਆ ਸ਼ਿਕੰਜਾ

10/07/2019 11:57:20 AM

ਜਲੰਧਰ (ਜ.ਬ.)— ਹਾਈ ਸਪੀਡ ਕਾਰਨ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਪੁਲਸ ਜਲਦ ਹੀ ਐਕਸ਼ਨ ਲੈਣ ਵਾਲੀ ਹੈ। ਟ੍ਰੈਫਿਕ ਪੁਲਸ ਹੁਣ ਸਪੀਡ 'ਤੇ ਕੰਟਰੋਲ ਕਰਨ ਲਈ ਸਪੀਡ ਕੈਮਰਿਆਂ ਦੇ ਨਾਲ ਹਾਈਵੇ 'ਤੇ ਨਾਕਾਬੰਦੀ ਵੀ ਕਰੇਗੀ। ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਸੀਡੈਂਟ ਰੋਕਣ ਲਈ ਓਵਰਸਪੀਡ ਵਾਹਨਾਂ 'ਤੇ ਸ਼ਿਕੰਜਾ ਕੱਸਣਾ ਜ਼ਰੂਰੀ ਹੈ। ਸਪੀਡ ਕੈਮਰੇ ਟ੍ਰੈਫਿਕ ਪੁਲਸ ਕੋਲ ਮੌਜੂਦ ਤਾਂ ਹਨ ਪਰ ਵੀ. ਆਈ. ਪੀ. ਰੂਟ, ਹੋਰ ਧਾਰਮਕ ਸਮਾਗਮਾਂ ਕਾਰਣ ਸਟਾਫ ਦੀ ਕਮੀ ਹੋਣ ਕਾਰਨ ਸਪੀਡ ਕੈਮਰਿਆਂ ਦੇ ਨਾਲ ਨਾਕੇ ਨਹੀਂ ਲਾਏ ਜਾ ਰਹੇ ਸਨ। 

ਰਾਮਾ ਮੰਡੀ ਫਲਾਈਓਵਰ ਸ਼ੁਰੂ ਹੋਣ 'ਤੇ ਜਲੰਧਰ ਟ੍ਰੈਫਿਕ ਪੁਲਸ ਦੀਆਂ ਟੀਮਾਂ ਵੱਖ-ਵੱਖ ਪੁਆਇੰਟਾਂ 'ਤੇ ਨਾਕਾਬੰਦੀ ਕਰ ਕੇ ਓਵਰਸਪੀਡ ਵਾਹਨਾਂ ਦੇ ਚਲਾਨ ਕੱਟਣਗੀਆਂ। ਇਹ ਕੈਮਰੇ 1 ਕਿਲੋਮੀਟਰ ਦੀ ਦੂਰੀ ਤੋਂ ਹੀ ਵਾਹਨਾਂ ਦੀ ਸਪੀਡ ਤਾਂ ਦੱਸਣਗੇ, ਹੀ ਨਾਲ ਹੀ ਇਸ ਕੈਮਰੇ 'ਚ ਇਕ ਅਜਿਹਾ ਲੈਂਜ਼ ਵੀ ਹੁੰਦਾ ਹੈ ਜਿਸ ਨੂੰ ਵਾਹਨ ਦੀ ਨੰਬਰ ਪਲੇਟ 'ਤੇ ਮਾਰਿਆ ਜਾਵੇ ਤਾਂ ਵਾਹਨ ਦੇ ਮਾਲਕ ਦਾ ਸਾਰਾ ਐਡਰੈੱਸ ਵੀ ਪਤਾ ਲੱਗ ਜਾਵੇਗਾ। ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਪੀਡ ਕੈਮਰੇ ਹਨ ਅਤੇ ਜਲਦ ਹੀ ਉਹ ਓਵਰਸਪੀਡ ਵਾਹਨਾਂ ਦੇ ਚਲਾਨ ਕੱਟਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਲਾਈਓਵਰ ਬਣਨ ਤੋਂ ਬਾਅਦ ਵਾਹਨਾਂ ਦੀ ਸਪੀਡ ਵੀ ਹਾਈ ਹੋਵੇਗੀ ਅਜਿਹੇ 'ਚ ਸ਼ੁਰੂਆਤੀ ਸਮੇਂ 'ਚ ਹੀ ਲੋਕਾਂ ਨੂੰ ਸਪੀਡ ਘੱਟ ਕਰਨ ਦੀ ਆਦਤ ਪਾਉਣੀ ਹੋਵੇਗੀ।

ਵਾਹਨ ਸਾਫਟਵੇਅਰ ਦੀ ਟੀਮ ਹੁਣ ਬਾਜ਼ਾਰਾਂ 'ਚ ਕਰੇਗੀ ਚੈਕਿੰਗ
ਚੋਰੀ ਦੇ ਵਾਹਨਾਂ ਨੂੰ ਟਰੇਸ ਕਰਨ ਲਈ ਵਾਹਨ ਸਾਫਟਵੇਅਰ ਦੀ ਟੀਮ ਹੁਣ ਬਾਜ਼ਾਰਾਂ 'ਚ ਵੀ ਚੈਕਿੰਗ ਕਰੇਗੀ। ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਸ-ਪਾਸ ਸਥਿਤ ਪਾਰਕਿੰਗ ਸਥਾਨਾਂ, ਸ਼ਾਪਿੰਗ ਮਾਲ 'ਚ ਵਾਹਨ ਸਾਫਟਵੇਅਰ ਦੀਆਂ ਟੀਮਾਂ ਚੈਕਿੰਗ ਕਰਦੀਆਂ ਸਨ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਹੁਣ ਤੋਂ ਵਾਹਨ ਸਾਫਟਵੇਅਰ ਦੀਆਂ ਟੀਮਾਂ ਕਿਤੇ ਵੀ ਚੈਕਿੰਗ ਕਰ ਸਕਦੀਆਂ ਹਨ। ਅਜਿਹੇ ਚੋਰੀ ਦੇ ਵਾਹਨ ਜਲਦ ਟਰੇਸ ਹੋ ਸਕਣਗੇ। ਦੱਸ ਦੇਈਏ ਕਿ ਉਕਤ ਟੀਮ ਕੋਲ ਅਜਿਹਾ ਸਾਫਟਵੇਅਰ ਹੈ, ਜਿਸ 'ਚ ਕਿਸੇ ਵੀ ਵਾਹਨ ਦਾ ਨੰਬਰ ਪਾਇਆ ਜਾਵੇ ਤਾਂ ਵਾਹਨ ਤੋਂ ਇਲਾਵਾ ਉਸ ਦੇ ਮਾਲਕ ਦਾ ਨਾਂ ਪਤਾ ਅਤੇ ਸਾਰੀ ਜਾਣਕਾਰੀ ਲੈਪਟਾਪ ਦੀ ਸਕਰੀਨ 'ਤੇ ਆ ਜਾਵੇਗੀ। ਵਾਹਨ ਸਾਫਟਵੇਅਰ ਦੀ ਟੀਮ ਨੇ ਪਹਿਲਾਂ ਵੀ ਚੋਰੀ ਦੇ ਕਈ ਵਾਹਨਾਂ ਨੂੰ ਟਰੇਸ ਕੀਤਾ ਹੋਇਆ ਹੈ।

ਡਰੰਕ ਐਂਡ ਡਰਾਈਵ ਦੀ ਮੁਹਿੰਮ ਦਾਅਵਿਆਂ 'ਚ ਉੱਡੀ
ਟ੍ਰੈਫਿਕ ਪੁਲਸ ਨੇ ਹਾਲ ਹੀ 'ਚ ਡਰੰਕ ਐਂਡ ਡਰਾਈਵ ਦੀ ਮੁਹਿੰਮ ਚਲਾਉਂਦੇ ਹੋਏ ਲਗਾਤਾਰ 3 ਦਿਨ ਕਾਰਵਾਈ ਕੀਤੀ ਉਸ ਤੋਂ ਬਾਅਦ ਮੁਹਿੰਮ ਦੇ ਦਾਅਵੇ ਹਵਾ 'ਚ ਉੱਡ ਗਏ। ਆਲਮ ਇਹ ਹੈ ਕਿ ਰਾਤ ਵੇਲੇ ਸੜਕਾਂ 'ਤੇ ਵਾਹਨ ਚਲਾਉਣ ਵਾਲਿਆਂ ਦੀ ਕੋਈ ਚੈਕਿੰਗ ਨਹੀਂ ਹੁੰਦੀ। ਇਸ ਲਾਪਰਵਾਹੀ ਕਾਰਨ ਸਿਟੀ 'ਚ ਸੜਕ ਹਾਦਸਿਆਂ ਦਾ ਵੀ ਡਰ ਲੱਗਾ ਰਹਿੰਦਾ ਹੈ। ਦੱਸ ਦੇਈਏ ਕਿ ਸਿਟੀ 'ਚ ਜਿੰਨੇ ਵੀ ਹਿੱਟ ਐਂਡ ਰਨ ਦੇ ਕੇਸ ਹੋਏ ਹਨ ਉਨ੍ਹਾਂ ਵਾਹਨਾਂ ਦੇ ਚਾਲਕ ਜ਼ਿਆਦਾਤਰ ਨਸ਼ੇ 'ਚ ਸਨ।


shivani attri

Content Editor

Related News