ਨਾਰਥ ਹਲਕੇ ਦੀਆਂ ਪੈਂਡਿੰਗ ਸਮੱਸਿਆਵਾਂ ਕਰ ਰਹੇ ਹਾਂ ਹੱਲ : ਵਿਧਾਇਕ ਹੈਨਰੀ

Friday, Aug 17, 2018 - 09:20 AM (IST)

ਨਾਰਥ ਹਲਕੇ ਦੀਆਂ ਪੈਂਡਿੰਗ ਸਮੱਸਿਆਵਾਂ ਕਰ ਰਹੇ ਹਾਂ ਹੱਲ : ਵਿਧਾਇਕ ਹੈਨਰੀ

ਜਲੰਧਰ, (ਚੋਪੜਾ)—ਨਾਰਥ ਵਿਧਾਨ ਸਭਾ ਹਲਕਾ ਦੀਆਂ 10 ਸਾਲਾਂ ਤੋਂ ਪੈਂਡਿੰਗ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਕਤ ਸ਼ਬਦ ਹਲਕਾ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਨੀਵੀਂ ਆਬਾਦੀ ਸੰਤੋਖਪੁਰਾ ਵਿਚ ਟਿਊਬਵੈੱਲ ਦਾ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਨ ਦੌਰਾਨ ਕਹੇ। ਵਿਧਾਇਕ ਹੈਨਰੀ ਨੇ ਕਿਹਾ ਕਿ ਟਿਊਬਵੈੱਲ ਦੇ ਸ਼ੁਰੂ ਹੋਣ ਨਾਲ ਨੀਵੀਂ ਆਬਾਦੀ ਸਮੇਤ ਆਲੇ-ਦੁਆਲੇ ਦੇ ਮੁਹੱਲਿਆਂ ਵਿਚ ਪਾਣੀ ਦੀ ਆ ਰਹੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਸੱਚਾ ਧਰਮ ਹੈ। ਇਸ ਮੌਕੇ ਅਵਤਾਰ ਸਿੰਘ, ਰਣਜੀਤ ਸਿੰਘ, ਕੌਂਸਲਰ ਪਰਮਜੀਤ ਪੰਮਾ ਨੇ ਕਿਹਾ ਕਿ ਹੈਨਰੀ ਪਰਿਵਾਰ ਦੀਆਂ ਸੇਵਾਵਾਂ ਦੇ ਸਦਕਾ ਹਲਕਾ ਵਿਕਾਸ ਵੀ ਉਚਾਈ ਨੂੰ ਛੂਹੇਗਾ। ਇਸ ਮੌਕੇ ਚੇਕ ਚੰਦ, ਮਨਜੀਤ ਸਿੰਘ,ਅਮਰ, ਅਸ਼ੋਕ ਕੁਮਾਰ, ਕਮਲਜੀਤ, ਮੋਹਨ ਲਾਲ, ਗੁਰਮੀਤ ਸਿੰਘ, ਹਰਨਾਮ ਸਿੰਘ, ਪਰਮਿੰਦਰ ਸਿੰਘ ਤੇ ਹੋਰ ਇਲਾਕਾ ਵਾਸੀ ਮੌਜੂਦ ਸਨ।


Related News