ਜੈਨੇਟਿਕ ਬਿਮਾਰੀਆਂ ਤੋਂ ਜਲਦੀ ਮੌਤ ਦੇ ਜੋਖਮ ਨੂੰ 62 ਫੀਸਦੀ ਤੱਕ ਘਟਾਉਂਦੀ ਹੈ 'ਕਸਰਤ ਤੇ ਖੁਰਾਕ'

Thursday, May 09, 2024 - 10:06 AM (IST)

ਜੈਨੇਟਿਕ ਬਿਮਾਰੀਆਂ ਤੋਂ ਜਲਦੀ ਮੌਤ ਦੇ ਜੋਖਮ ਨੂੰ 62 ਫੀਸਦੀ ਤੱਕ ਘਟਾਉਂਦੀ ਹੈ 'ਕਸਰਤ ਤੇ ਖੁਰਾਕ'

ਜਲੰਧਰ  : ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਜ਼ਿੰਦਗੀ ਵਿਚ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਕਸਰਤ ਕਰਨ ਨਾਲ ਜਲਦੀ ਮੌਤ ਦੇ ਜੈਨੇਟਿਕ ਖ਼ਤਰੇ ਨੂੰ 62 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਦੱਸਦਾ ਹੈ ਕਿ ਮਾਤਾ-ਪਿਤਾ ਜਾਂ ਪੂਰਵਜਾਂ ਤੋਂ ਵਿਰਾਸਤ ਵਿਚ ਮਿਲੀ ਬਿਮਾਰੀ ਲਈ ਜੀਨ ਜਲਦੀ ਮੌਤ ਦੇ ਜੋਖਮ ਲਈ ਜ਼ਿੰਮੇਵਾਰ ਹਨ।

 ਅਜਿਹੀ ਸਥਿਤੀ ਵਿਚ ਇਹ ਨਿਸ਼ਚਤ ਹੈ ਕਿ ਜੈਨੇਟਿਕ ਤੌਰ ’ਤੇ ਵਿਰਾਸਤੀ ਬਿਮਾਰੀਆਂ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਨਾਲ ਜਲਦੀ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਸਲਮਾਨ ਖ਼ਾਨ ਦੇ ਘਰ ਫਾਇਰਿੰਗ ਕਰਨ ਵਾਲੇ ਅਨੁਜ ਥਾਪਨ ਦਾ ਮੁੜ ਹੋਵੇਗਾ ਪੋਸਟਮਾਰਟਮ

ਇਹ ਖੋਜ ਵਿਗਿਆਨ ਪਤ੍ਰਿਕਾ ਬੀ. ਐੱਮ. ਜੀ. ਵਿਚ ਪ੍ਰਕਾਸ਼ਿਤ ਹੋਈ ਹੈ। ਖੋਜ ਅਨੁਸਾਰ ਪਿਛਲੀਆਂ ਕਈ ਖੋਜਾਂ ਤੋਂ ਇਹ ਸਪੱਸ਼ਟ ਹੈ ਕਿ ਸਾਡੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਦੀ ਕੋਈ ਵੀ ਬਿਮਾਰੀ ਜਾਂ ਖਾਣ-ਪੀਣ ਦੀਆਂ ਆਦਤਾਂ ਦਹਾਕਿਆਂ ਬਾਅਦ ਸਾਡੀ ਸਿਹਤ ਨੂੰ ਪ੍ਰਭਾਵਤ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News