ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ''ਤੇ ਕੀਤੀ ਛਾਪੇਮਾਰੀ

Monday, Oct 14, 2019 - 03:22 PM (IST)

ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ''ਤੇ ਕੀਤੀ ਛਾਪੇਮਾਰੀ

ਜਲੰਧਰ (ਰੱਤਾ)— ਮਿਲਾਵਟੀ ਅਤੇ ਘਟੀਆ ਕਿਸਮ ਦੇ ਖਾਧ ਪਦਾਰਥਾਂ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਜਾਰੀ ਮੁਹਿੰਮ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਐਤਵਾਰ ਨੂੰ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਦੇ ਹੋਏ 7 ਸੈਂਪਲ ਭਰੇ ਗਏ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਸਿਹਤ ਅਧਿਕਾਰੀ ਡਾ. ਐੱਸ. ਐੱਸ. ਨਾਂਗਲ ਅਤੇ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਦੀ ਟੀਮ ਨੇ ਰਾਮਾ ਮੰਡੀ ਖੇਤਰ ਵਿਚ ਖੋਇਆ, ਕਲਾਕੰਦ, ਪੇਠਾ, ਰੱਸਗੁੱਲਾ, ਦਹੀਂ ਤੇ ਜੂਸ ਦੇ ਸੈਂਪਲ ਭਰੇ ਅਤੇ ਹਲਵਾਈਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਠਿਆਈਆਂ ਤਿਆਰ ਕਰਦੇ ਸਮੇਂ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ।


author

shivani attri

Content Editor

Related News