ਘਰ ’ਚ ਗੈਰ-ਕਾਨੂੰਨੀ ਢੰਗ ਨਾਲ ਮਿੱਟੀ ਦੇ ਤੇਲ ਨਾਲ ਭਰੇ ਡਰੰਮਾਂ ਨੂੰ ਸਟੋਰ ਕਰਨ ਦੇ ਮਾਮਲੇ ’ਚ ਕੈਦ
Thursday, May 09, 2024 - 04:04 PM (IST)
ਜਲੰਧਰ (ਜਤਿੰਦਰ, ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਵੱਲੋਂ ਮਿੱਟੀ ਦੇ ਤੇਲ ਨਾਲ ਭਰੇ ਡਰੰਮਾਂ ਨੂੰ ਘਰ ਦੇ ਅੰਦਰ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕਰਨ ਦੇ ਮਾਮਲੇ ’ਚ ਦੋਸ਼ ਸਾਬਤ ਹੋਣ ’ਤੇ ਮਹੇਸ਼ ਕਪੂਰ ਉਰਫ਼ ਬਿੱਟੂ ਨਿਵਾਸੀ ਨਿਊ ਕੈਲਾਸ਼ ਨਗਰ ਜਲੰਧਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਕੈਦ ਤੇ ਵੱਖ-ਵੱਖ ਧਾਰਾਵਾਂ ’ਚ 23,500 ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ।
ਇਸ ਮਾਮਲੇ ’ਚ 19 ਮਾਰਚ 2018 ਨੂੰ ਥਾਣਾ ਨੰ. 8 ’ਚ ਏ. ਐੱਸ. ਆਈ. ਮਨਜੀਤ ਰਾਮ ਦੀ ਸ਼ਿਕਾਇਤ ’ਤੇ ਮਹੇਸ਼ ਕਪੂਰ ਉਰਫ਼ ਬਿੱਟੂ ਵਿਰੁੱਧ ਉਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੇ ਘਰ ’ਚ ਗੈਰ-ਕਾਨੂੰਨੀ ਢੰਗ ਨਾਲ ਮਿੱਟੀ ਦੇ ਤੇਲ ਨਾਲ ਭਰੇ ਡਰੰਮਾਂ ਨੂੰ ਲੁਕੋਇਆ ਹੋਇਆ ਸੀ। ਅਚਾਨਕ ਲੁਕੋਏ ਹੋਏ ਤੇਲ ਨਾਲ ਭਰੇ ਡਰੰਮ ਨੂੰ ਅੱਗ ਲੱਗ ਗਈ ਅਤੇ ਜ਼ੋਰਦਾਰ ਧਮਾਕਾ ਹੋਇਆ ਤਾਂ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਉਨ੍ਹਾਂ ਵੇਖਿਆ ਕਿ ਘਰ ਦੇ ਅੰਦਰ ਮਿੱਟੀ ਦੇ ਤੇਲ ਦੇ ਡਰੰਮ ਨੂੰ ਅੱਗ ਲੱਗੀ ਹੋਈ ਸੀ, ਜਿਸ ’ਤੇ ਪੁਲਸ ਨੇ ਮਹੇਸ਼ ਕਪੂਰ ’ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਦੁਬਈ 'ਚ ਕਤਲ ਹੋਏ ਜਲੰਧਰ ਦੇ ਨੌਜਵਾਨ ਦਾ ਪਰਿਵਾਰ ਆਇਆ ਸਾਹਮਣੇ, ਰੋਂਦੀ ਮਾਂ ਬੋਲੀ, ਖ਼ੂਨ ਦੇ ਬਦਲੇ ਚਾਹੀਦਾ ਖ਼ੂਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8