ਪੰਜਾਬ ''ਚ ਟਲੀ ਵੱਡੀ ਵਾਰਦਾਤ, ਟਾਰਗੇਟ ਕਿਲਿੰਗ ਦੀ ਫਿਰਾਕ ''ਚ ਬੈਠਾ ਹਰਜਿੰਦਰ ਸਿੰਘ ਗ੍ਰਿਫ਼ਤਾਰ
Saturday, Oct 05, 2024 - 03:12 PM (IST)

ਫਗਵਾੜਾ (ਜਲੋਟਾ)- ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਅਗਵਾਈ ਹੇਠ ਫਗਵਾੜਾ ਪੁਲਸ ਦੀ ਟੀਮ ਵੱਲੋਂ ਬੀਤੇ ਦਿਨੀਂ ਨਾਜਾਇਜ਼ ਵਿਦੇਸ਼ੀ ਅਸਲੇ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਪੁੱਤਰ ਜਗੀਰ ਸਿੰਘ ਬਾਰੇ ਵੱਡੇ ਖੁਲਾਸੇ ਕੀਤੇ ਹਨ। ਦੱਸ ਦੇਈਏ ਕਿ 'ਜਗ ਬਾਣੀ' ਨੇ ਕੁਝ ਦਿਨ ਪਹਿਲਾਂ ਫਗਵਾੜਾ ਕਪੂਰਥਲਾ ਬਾਣੀ ਵਿਚ ਇਹ ਵੱਡਾ ਖ਼ੁਲਾਸਾ ਕਰਦੇ ਹੋਏ ਲਿਖਿਆ ਸੀ ਕਿ ਫਗਵਾੜਾ ਪੁਲਸ ਇਸ ਮਾਮਲੇ 'ਚ ਜਲਦ ਹੀ ਵੱਡਾ ਖ਼ੁਲਾਸਾ ਕਰ ਸਕਦੀ ਹੈ। ਅਜਿਹੇ ਵਿਚ ਫਗਵਾੜਾ ਕਪੂਰਥਲਾ ਬਾਣੀ ਵਿਚ ਛਪੀ ਖ਼ਬਰ ਇਕ ਵਾਰ ਫਿਰ ਸਹੀ ਸਾਬਤ ਹੋਈ ਹੈ।
ਅੱਜ ਫਗਵਾੜਾ ਦੇ ਐੱਸ. ਪੀ. ਦਫ਼ਤਰ ਵਿਖੇ ਆਯੋਜਿਤ ਪ੍ਰੈੱਸ ਕਾਨਫ਼ਰੰਸ ਵਿੱਚ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਡੀ. ਐੱਸ. ਪੀ. ਭਾਰਤ ਭੂਸ਼ਣ ਅਤੇ ਸਬ ਇੰਸਪੈਕਟਰ ਬਿਸ਼ਨ ਸਿੰਘ ਸਾਹੀ (ਇੰਚਾਰਜ ਸੀ. ਆਈ. ਏ. ਸਟਾਫ ਫਗਵਾੜਾ) ਦੀ ਹਾਜ਼ਰੀ ਵਿੱਚ ਦੱਸਿਆ ਕਿ ਨਾਜਾਇਜ਼ ਵਿਦੇਸ਼ੀ ਅਸਲੇ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਖ਼ਿਲਾਫ਼ ਪਹਿਲਾਂ ਹੀ ਤਹਿਸੀਲ ਫਗਵਾੜਾ ਦੇ ਪੁਲਸ ਥਾਣਾ ਰਾਵਲਪਿੰਡੀ ਵਿਖੇ ਆਰਮਜ਼ ਐਕਟ ਸਮੇਤ ਕੁੱਟਮਾਰ ਆਦਿ ਕਰਨ ਸਬੰਧੀ ਤਿੰਨ ਪੁਲਸ ਕੇਸ ਦਰਜ ਹਨ।
ਇਹ ਵੀ ਪੜ੍ਹੋ- ਤਿੰਨ-ਤਿੰਨ ਪਾਰਟੀਆਂ ਘੁੰਮ ਕੇ ਮੁੜ 'ਘਰ ਵਾਪਸੀ' ਦੀ ਤਿਆਰੀ ’ਚ ਜਲੰਧਰ ਦੇ ਨੇਤਾ ਜੀ
ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਕੋਲੋਂ ਇਕ ਵਿਦੇਸ਼ੀ ਪਿਸਤੌਲ ਗਲੋਕ 43 ਆਸਟਰੀਆ 9 x19,ਦੋ ਮੈਗਜ਼ੀਨ ਅਤੇ ਦਸ ਜ਼ਿੰਦਾ ਕਾਰਤੂਸ ਆਦਿ ਬਰਾਮਦ ਕੀਤੇ ਹਨ। ਐੱਸ. ਪੀ. ਭੱਟੀ ਨੇ ਅੱਗੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਨੂੰ ਜਦੋਂ ਫਗਵਾੜਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਤਾਂ ਉਹ ਕਾਰ ਨੰਬਰ ਪੀ. ਬੀ. 09 ਸੀ. ਈ. 2581 ਇੰਡੀਕਾ ਵਿੱਚ ਸਵਾਰ ਸੀ।
ਐੱਸ. ਪੀ. ਭੱਟੀ ਨੇ ਵੱਡਾ ਖੁਲਾਸਾ ਕੀਤਾ ਕਿ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਇਲਾਕੇ ਵਿੱਚ ਟਾਰਗੇਟ ਕਿਲਿੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ। ਹਾਲਾਂਕਿ ਫਗਵਾੜਾ ਪੁਲਸ ਨੇ ਇਹ ਖ਼ੁਲਾਸਾ ਨਹੀਂ ਕੀਤਾ ਹੈ ਕਿ ਉਸ ਨੇ ਕਿਸ ਦੀ ਟਾਰਟੇਗ ਕਿਲਿੰਗ ਕਰਨੀ ਸੀ? ਪੁਲਸ ਦਾ ਇਹ ਸਿਰਫ਼ ਦਾਅਵਾ ਹੀ ਹੈ ਜਾਂ ਅਸਲ ਵਿਚ ਜੋ ਕਿਹਾ ਜਾ ਰਿਹਾ ਹੈ ਉਹ ਸੱਚਾਈ ਹੈ ਇਸ ਸਬੰਧੀ ਭੇਦ ਬਰਕਰਾਰ ਹੈ?
ਇਹ ਵੀ ਪੜ੍ਹੋ- ਅਮਰੀਕਾ 'ਚ ਰਹਿੰਦੇ ਪੰਜਾਬੀ ਬੱਚੇ ਦੀ ਮਿਹਨਤ ਨੂੰ ਸਲਾਮ, 30 ਦਿਨਾਂ 'ਚ ਲਿਖੀ 154 ਸਫ਼ਿਆਂ ਦੀ ਅੰਗਰੇਜ਼ੀ ਦੀ ਕਿਤਾਬ
ਐੱਸ. ਪੀ. ਭੱਟੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਦੇ ਵਿਦੇਸ਼ ਵਿੱਚ ਬੈਠੇ ਹਰਪ੍ਰੀਤ ਸਿੰਘ ਉਰਫ਼ ਹੱਪੋ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬੋਹਾਨੀ ਨਾਲ ਡੂੰਘੇ ਸਬੰਧ ਹਨ ਅਤੇ ਉਸ ਨੇ ਹੀ ਉਸ ਨੂੰ ਨਾਜਾਇਜ਼ ਵਿਦੇਸ਼ੀ ਹਥਿਆਰ ਅਤੇ ਗੋਲੀ ਸਿੰਕਾ ਆਦਿ ਮੁਹੱਈਆ ਕਰਵਾਈਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਹਰਜਿੰਦਰ ਸਿੰਘ ਉਰਫ ਜ਼ਿੰਦਾ ਦੇ ਏ ਸ਼੍ਰੇਣੀ ਦੇ ਗੈਂਗਸਟਰਾਂ ਨਾਲ ਨੇੜਲੇ ਸਬੰਧ ਹੋਣ ਦੀ ਸੰਭਾਵਨਾ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮਾਮਲੇ ਸਬੰਧੀ ਹੋਰ ਸਨਸਨੀਖੇਜ਼ ਖ਼ੁਲਾਸੇ ਹੋਣਗੇ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ-ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਨੇ ਖੋਲ੍ਹੇ ਮਾਂ-ਪਿਓ ਦੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ