3 ਚੋਰੀਸ਼ੁਦਾ ਮੋਟਰਾਈਕਲਾਂ ਸਮੇਤ 1 ਵਿਅਕਤੀ ਗ੍ਰਿਫ਼ਤਾਰ

Wednesday, Dec 24, 2025 - 07:04 PM (IST)

3 ਚੋਰੀਸ਼ੁਦਾ ਮੋਟਰਾਈਕਲਾਂ ਸਮੇਤ 1 ਵਿਅਕਤੀ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ (ਸੋਢੀ )- ਸੀਨੀਅਰ ਪੁਲਸ ਕਪਤਾਨ ਕਪੂਰਥਲਾ ਗੋਰਵ ਤੂਰਾ ਵੱਲੋ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪ੍ਰਭਜੋਤ ਸਿੰਘ ਐੱਸ. ਪੀ. ਡੀ. ਸਾਹਿਬ ਕਪੂਰਥਲਾ ਦੀ ਅਗਵਾਈ ਹੇਠ ਅਤੇ ਧਿਰੇਂਦਰ ਵਰਮਾ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਇੰਸਪੈਕਟਰ ਸੋਨਮਦੀਪ ਕੌਰ ਐੱਸ. ਐੱਚ. ਓ. ਥਾਣਾ ਸੁਲਤਾਨਪੁਰ ਲੋਧੀ ਦੀ ਹਿਦਾਇਤ 'ਤੇ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਭਾਰੀ ਸਫ਼ਲਤਾ ਹਾਸਲ ਹੋਈ ਜਦੋਂ ਥਾਣਾ ਸੁਲਤਾਨਪੁਰ ਲੋਧੀ ਪੁਲਸ ਪਾਰਟੀ ਮਾਛੀਜੋਆ ਪੁਲ ਸੁਲਤਾਨਪੁਰ ਲੋਧੀ ਨੇੜੇ ਤੋਂ ਵਿੱਕੀ ਤੇਲੀ ਪੁੱਤਰ ਚਮਨ ਲਾਲ ਵਾਸੀ ਚੰਡੀਗੜ੍ਹ ਬਸਤੀ ਸੁਲਤਾਨਪੁਰ ਲੋਧੀ ਨੂੰ ਚੋਰੀਸ਼ੁਦਾ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ  ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਤਫ਼ਤੀਸ਼ ਵਿੱਕੀ ਤੇਲੀ ਉਕਤ ਪਾਸੋ ਹੋਰ ਤਫ਼ਤੀਸ਼ ਕਰਨ 'ਤੇ 2 ਹੋਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਜੈ ਕੁਮਾਰ ਉਰਫ਼ ਵਿਜੈ ਪੁਤਰ ਚਰਨ ਦਾਸ ਵਾਸੀ ਸੁਲਤਾਨਪੁਰ ਲੋਧੀ, ਲੱਭਾ ਵਾਸੀ ਫੁਹਾਰਾ ਚੌਕ ਸੁਲਤਾਨਪੁਰ ਲੋਧੀ ਅਤੇ ਮਨਸਾਧ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਲੋਹੀਆ ਖਾਸ ਨੂੰ ਵੀ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਕੀਤਾ ਗਿਆ ਹੈ, ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! ਰਹੇਗਾ ਓਰੇਂਜ ਤੇ ਯੈਲੋ Alert,ਮੌਸਮ ਦੀ 28 ਦਸੰਬਰ ਤੱਕ ਹੋਈ ਵੱਡੀ ਭਵਿੱਖਬਾਣੀ


author

shivani attri

Content Editor

Related News