ਜਿਮਖਾਨਾ ਕਲੱਬ ਦਾ ਮੈਂਬਰ ਇਕ ਹਫਤੇ ਲਈ ਸਸਪੈਂਡ

01/25/2020 5:45:30 PM

ਜਲੰਧਰ ( ਖੁਰਾਣਾ)— ਸ਼ਹਿਰ ਵਿਚਕਾਰ ਸਥਿਤ ਜਲੰਧਰ ਜਿਮਖਾਨਾ ਜਿੱਥੇ ਇਲੀਟ ਵਰਗ ਦੇ 4300 ਪਰਿਵਾਰਾਂ ਦਾ ਕਲੱਬ ਹੈ, ਉਥੇ ਇਹ ਕਲੱਬ ਆਪਣੇ ਅਨੁਸ਼ਾਸਨ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਕਲੱਬ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸੰਭਾਲਦੇ ਹਨ। ਇਸ ਲਈ ਕਲੱਬ ਕੰਪਲੈਕਸ ਵਿਚ ਵਾਪਰੀ ਅਨੁਸ਼ਾਸਨਹੀਣਤਾ ਦੀ ਹਰ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।

ਅਜਿਹੀ ਹੀ ਅਨੁਸ਼ਾਸਨਹੀਣਤਾ ਦੀ ਘਟਨਾ ਬੀਤੀ 22 ਜਨਵਰੀ ਦੀ ਸ਼ਾਮ ਨੂੰ ਹੋਈ। ਕਲੱਬ ਸੂਤਰਾਂ ਅਨੁਸਾਰ ਕਲੱਬ ਕੈਸ਼ੀਅਰ ਅਮਿਤ ਕੁਕਰੇਜਾ ਜਦੋਂ ਰੋਜ਼ਾਨਾ ਵਾਂਗ ਗੇਮ ਖੇਡਣ ਲਈ ਸ਼ਾਮ ਨੂੰ ਸਕੁਐਸ਼ ਕੋਰਟ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਉਥੇ ਨਵੇਂ ਸਿਰੇ ਤੋਂ ਬਣੇ ਬੈਡਮਿੰਟਨ ਕੋਰਟ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਉਥੇ ਬੈਡਮਿੰਟਨ ਖੇਡ ਰਹੇ ਕਲੱਬ ਮੈਂਬਰ ਦੇ ਨਾਲ ਇਕ ਗੈਸਟ (ਜੋ ਕਲੱਬ ਮੈਂਬਰ ਨਹੀਂ ਸੀ) ਬੈਡਮਿੰਟਨ ਦੀ ਗੇਮ ਖੇਡ ਰਹੇ ਸਨ। ਅਮਿਤ ਕੁਕਰੇਜਾ ਨੇ ਜਦੋਂ ਇਸ ਬਾਰੇ ਬੈਡਮਿੰਟਨ ਕੋਰਟ ਦੇ ਅਟੈਂਡੈਂਟ ਸੁਰਿੰਦਰ ਕੋਲੋ ਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਗੈਸਟ ਕੋਲ ਇਥੇ ਆਉਣ ਦੀ ਸੈਕਰੇਟਰੀ ਦੀ ਜ਼ੁਬਾਨੀ ਪ੍ਰਮਿਸ਼ਨ ਹੈ। ਜਦੋਂ ਸ਼੍ਰੀ ਕੁਕਰੇਜਾ ਨੇ ਗੈਸਟ ਐਂਟਰੀ ਦੇ ਸਬੰਧ ਵਿਚ ਰਿਸੈਪਸ਼ਨ ਕਾਊਂਟਰ 'ਤੇ ਬੈਠੇ ਕਲੱਬ ਕਰਮਚਾਰੀ ਨਾਲ ਸੰਪਰਕ ਕੀਤਾ ਤਾਂ ਉਥੋਂ ਵੀ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।

ਅਜਿਹੇ ਵਿਚ ਅਮਿਤ ਕੁਕਰੇਜਾ ਮਾਮਲੇ ਨੂੰ ਖਤਮ ਸਮਝ ਆਪਣੀ ਗੇਮ ਖੇਡਣ ਸਕੁਐਸ਼ ਕੋਰਟ ਚਲੇ ਗਏ ਕਿ ਲਗਭਗ ਅੱਧੇ ਘੰਟੇ ਬਾਅਦ ਮੈਂਬਰ ਅਤੇ ਉਨ੍ਹਾਂ ਦੇ ਗੇਮ ਦੇ ਸਾਥੀ ਕੋਰਟ ਆ ਗਏ ਜਿਥੇ ਦੋਵਾਂ ਵਿਚ ਕਾਫੀ ਬਹਿਸ ਹੋਈ, ਜਿਸ ਦੀ ਸ਼ਿਕਾਇਤ ਉਨ੍ਹਾਂ ਕਲੱਬ ਦੇ ਕੰਪਲੇਂਟ ਰਜਿਸਟਰ 'ਤੇ ਕਰ ਦਿੱਤੀ। ਅਗਲੇ ਦਿਨ ਜਦੋਂ ਉਸ ਸ਼ਿਕਾਇਤ 'ਤੇ ਵੀ ਕੋਈ ਪੁਖਤਾ ਕਾਰਵਾਈ ਨਾ ਹੋਈ ਤਾਂ ਅਮਿਤ ਕੁਕਰੇਜਾ ਨੇ ਪ੍ਰੈਜ਼ੀਡੈਂਟ, ਆਨਰੇਰੀ ਸੈਕਰੇਟਰੀ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਜੁਆਇੰਟ ਸੈਕਰੇਟਰੀ ਆਦਿ ਨੂੰ ਲਿਖਤੀ ਸ਼ਿਕਾਇਤ ਭੇਜ ਿਦੱਤੀ, ਿਜਸ ਵਿਚ ਉਨ੍ਹਾਂ ਸਪੱਸ਼ਟ ਲਿਖਿਆ ਕਿ ਮੈਂਬਰ ਨੇ ਸਕੁਐਸ਼ ਕੋਰਟ ਵਿਚ ਸਾਰਿਆਂ ਦੇ ਸਾਹਮਣੇ ਨਾ ਸਿਰਫ ਉਨ੍ਹਾਂ ਨੂੰ ਧਮਕਾਇਆ ਅਤੇ ਬਦਸਲੂਕੀ ਕੀਤੀ, ਸਗੋਂ ਗਾਲ੍ਹਾਂ ਤੱਕ ਕੱਢੀਆਂ ਜੋ ਸਹਿਣਯੋਗ ਨਹੀਂ ਸਨ।

ਪਤਾ ਲੱਗਾ ਹੈ ਕਿ ਅੱਜ ਜਦੋਂ ਕਲੱਬ ਪ੍ਰਧਾਨ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਦੇਰ ਸ਼ਾਮ ਇਕ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿਚ ਸੈਕਰੇਟਰੀ ਅਤੇ ਕੈਸ਼ੀਅਰ ਤੋਂ ਇਲਾਵਾ ਕੁਕਰੇਜਾ ਨਾਲ ਝਗੜਾ ਕਰਨ ਵਾਲੀ ਧਿਰ ਨੂੰ ਵੀ ਬੁਲਾਇਆ ਗਿਆ। ਮੀਟਿੰਗ ਦੌਰਾਨ ਕਲੱਬ ਪ੍ਰਧਾਨ ਨੇ ਅਨੁਸ਼ਾਸਨਹੀਣਤਾ ਦੇ ਇਸ ਮਾਮਲੇ ਨੂੰ ਅਸਹਿਣਯੋਗ ਦੱਸਦਿਆਂ ਕਲੱਬ ਮੈਂਬਰ ਨੂੰ ਇਕ ਹਫਤੇ ਲਈ ਕਲੱਬ ਤੋਂ ਸਸਪੈਂਡ ਕਰਨ ਦਾ ਫੈਸਲਾ ਸੁਣਾ ਦਿੱਤਾ।

ਕਲੱਬ 'ਚ ਗੈਸਟ ਐਂਟਰੀ 'ਤੇ ਹੈ ਪੂਰੀ ਸਖਤੀ
ਜਿਮਖਾਨਾ ਕਲੱਬ ਦੇ ਨਵੇਂ ਸੈਕਰੇਟਰੀ ਤਰੁਣ ਸਿੱਕਾ ਨੇ ਸੈਕਰੇਟਰੀ ਦਾ ਅਹੁਦਾ ਸੰਭਾਲਦਿਆਂ ਹੀ ਸਭ ਤੋਂ ਪਹਿਲਾ ਕੰਮ ਗੈਸਟ ਐਂਟਰੀ 'ਤੇ ਸਖ਼ਤੀ ਨਾਲ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੋਏ ਕੁਝ ਸਮਾਗਮਾਂ ਵਿਚ ਵੀ ਗੈਸਟ ਨੂੰ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹੋਰ ਦਿਨਾਂ ਵਿਚ ਜੋ ਮੈਂਬਰ ਗੈਸਟ ਲੈ ਕੇ ਆਉਂਦਾ ਹੈ, ਉਸ ਨੂੰ ਗੈਸਟ ਐਂਟਰੀ ਦੇ ਪੈਸੇ ਭਰਨੇ ਪੈਂਦੇ ਹਨ ਅਤੇ ਕਲੱਬ ਦੇ ਕਈ ਐਗਜ਼ੀਕਿਊਟਿਵ ਮੈਂਬਰਾਂ ਦੇ ਖਾਤਿਆਂ ਵਿਚ ਵੀ ਸੈਂਕੜੇ ਰੁਪਏ ਗੈਸਟ ਐਂਟਰੀ ਦੇ ਤੌਰ 'ਤੇ ਪਾਏ ਗਏ ਹਨ। ਅਜਿਹੇ ਵਿਚ ਬੈਡਮਿੰਟਨ ਕੋਰਟ ਵਿਚ ਗੇਮ ਖੇਡ ਰਹੇ ਗੈਸਟ ਦੀ ਕਲੱਬ ਵਿਚ ਐਂਟਰੀ ਨੂੰ ਲੈ ਕੇ ਕੁਕਰੇਜਾ ਨੇ ਜੋ ਸਵਾਲ ਖੜ੍ਹਾ ਕੀਤਾ, ਉਸ ਨੂੰ ਜਾਇਜ਼ ਦੱਿਸਆ ਜਾ ਿਰਹਾ ਹੈ ਕਿਉਂਕਿ ਕਲੱਬ ਦੇ ਇਸੇ ਰਿਸੈਪਸ਼ਨ ਕਾਊਂਟਰ ਨੇ ਨਵੇਂ ਸਾਲ ਪ੍ਰੋਗਰਾਮ 'ਤੇ ਐਗਜ਼ੀਕਿਊਟਿਵ ਮੈਂਬਰ ਬਾਲੀ ਅਤੇ ਸੁਮਿਤ ਨੂੰ ਗੈਸਟ ਲੈ ਕੇ ਜਾਣ ਸਮੇਂ ਸਖ਼ਤੀ ਨਾਲ ਰੋਕ ਦਿੱਤਾ ਸੀ। ਇਨ੍ਹੀਂ ਦਿਨੀਂ ਬੈਡਮਿੰਟਨ ਅਤੇ ਸਕੁਐਸ਼ ਕੋਰਟ ਵਿਚ ਹੋਈ ਘਟਨਾ ਦੀ ਕਲੱਬ ਵਿਚ ਖੂਬ ਚਰਚਾ ਹੈ।

ਗਣਤੰਤਰ ਦਿਵਸ ਆਯੋਜਨ ਕਰੇਗਾ ਕਲੱਬ
ਜਿਮਖਾਨਾ ਕਲੱਬ 'ਚ ਹਰ ਸਾਲ ਵਾਂਗ ਗਣਤੰਤਰ ਦਿਵਸ ਮੌਕੇ ਇਸ ਵਾਰ ਵੀ 26 ਜਨਵਰੀ ਨੂੰ ਪ੍ਰਭਾਵਸ਼ਾਲੀ ਆਯੋਜਨ ਹੋਵੇਗਾ। ਸਵੇਰੇ 8.30 ਵਜੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਡਵੀਜ਼ਨ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਵੱਲੋਂ ਅਦਾ ਕੀਤੀ ਜਾਵੇਗੀ। ਉਸ ਤੋਂ ਬਾਅਦ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਬੱਚੇ ਦੇਸ਼ ਭਗਤੀ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕਰਨਗੇ। ਸਾਰਿਆਂ ਲਈ ਨਾਸ਼ਤੇ ਦਾ ਪ੍ਰਬੰਧ ਕਲੱਬ ਵਲੋਂ ਕੀਤਾ ਗਿਆ ਹੈ। ਵੈਸੇ ਗਣਤੰਤਰ ਦਿਵਸ 'ਤੇ ਕਲੱਬ ਸਾਰਾ ਦਿਨ ਬੰਦ ਰਹੇਗਾ।


shivani attri

Content Editor

Related News