ਲੋਹੀਆਂ ਖ਼ਾਸ ਦੀ ਗੁਰਮੀਤ ਕੌਰ ਨੇ ਜੱਜ ਬਣ ਕੇ ਚਮਕਾਇਆ ਨਾਂ, ਪਿੰਡ ਪਹੁੰਚਣ ''ਤੇ ਹੋਇਆ ਸ਼ਾਨਦਾਰ ਸੁਆਗਤ
Monday, Feb 19, 2024 - 02:09 PM (IST)
ਲੋਹੀਆਂ ਖ਼ਾਸ (ਰਾਜਪੂਤ )- ਬਲਾਕ ਲੋਹੀਆਂ ਖ਼ਾਸ ਦੇ ਪਿੰਡ ਮੰਡੀ ਚੋਲੀਆਂ ਦੀ ਲੜਕੀ ਗੁਰਮੀਤ ਕੌਰ ਜੋਕਿ ਬੀਤੇ ਦਿਨੀਂ ਜੱਜ ਦੀ ਪੋਸਟ 'ਤੇ ਨਿਯੁਕਤੀ ਹੋਈ ਸੀ, ਉਸ ਨੇ ਅੱਜ ਪਿੰਡ ਪਹੁੰਚਣ 'ਤੇ ਸਭ ਤੋਂ ਪਹਿਲਾਂ ਪਿੰਡ ਮੰਡੀ ਚੌਲੀਆਂ ਦੇ ਸਕੂਲ ਵਿਖੇ ਸ਼ਿਰਕਤ ਕੀਤੀ। ਉੱਥੇ ਕੁਲਵਿੰਦਰ ਸਿੰਘ, ਨਿਰਮਲ ਸਿੰਘ ਅਤੇ ਹੋਰਨਾਂ ਟੀਚਰਾਂ ਵੱਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਗੁਰਮੀਤ ਕੌਰ ਨੇ ਪਿੰਡ ਦੇ ਸਰਕਾਰੀ ਸਕੂਲ ਵਿਖੇ ਪੜ੍ਹ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਵਿਚ ਵੀ ਪੜ੍ਹਨ ਵਾਲੇ ਵਿਦਿਆਰਥੀ ਉੱਚ ਅਹੁਦਿਆਂ 'ਤੇ ਬੈਠ ਸਕਦੇ ਹਨ। ਇਸ ਦੇ ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਮੱਥਾ ਟੇਕ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਰਿਸ਼ਤੇਦਾਰਾਂ ਸਾਕ ਸਬੰਧੀਆ, ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਅਤੇ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਮਨੀਲਾ ’ਚ ਕਪੂਰਥਲਾ ਵਾਸੀ ਨੌਜਵਾਨ ਸ਼ੱਕੀ ਹਾਲਾਤ ’ਚ ਲਾਪਤਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਮਾਹਲਾ ਸਿੰਘ ਨੇ ਕਿਹਾ ਕਿ ਗੁਰਮੀਤ ਕੌਰ ਦੇ ਜੱਜ ਬਣਨ ਨਾਲ ਸਾਡੇ ਪਿੰਡ ਦਾ ਨਾਮ ਰੌਸ਼ਨ ਹੋਇਆ ਹੈ। ਹੰਸਾ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡ ਵਿਚੋਂ ਰਹਿ ਕੇ ਉੱਚ ਪਦਵੀ ਹਾਸਲ ਕਰਕੇ ਨਾਮ ਖੱਟਿਆ ਹੈ ਅਤੇ ਰਾਏ ਸਿੱਖ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ। ਗੁਰਮੀਤ ਕੌਰ ਜੱਜ ਨੇ ਕਿਹਾ ਕਿ ਮੈਂ ਸੰਵਿਧਾਨ 'ਚ ਰਹਿੰਦਿਆਂ ਹੋਇਆ ਇਮਾਨਦਾਰੀ ਨਾਲ ਆਪਣਾ ਕਾਰਜ ਹਮੇਸ਼ਾ ਕਰਦੀ ਰਹਾਂਗੀ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਜੰਮੂ, ਸਮੇਤ ਪਿੰਡ ਦੇ ਅਨੇਕਾਂ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਐਗਰੋ ਦਾ ਵੱਡਾ ਫ਼ੈਸਲਾ, ਮਿਡ-ਡੇ-ਮੀਲ ਲਈ ਸੂਬੇ ਦੇ ਸਕੂਲਾਂ 'ਚ ਭੇਜੇਗੀ ਕਿੰਨੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।