ਗੁਰ ਸਿੱਖ ਮਹਾਂ ਸਭਾ ਵੈੱਲਫੇਅਰ ਸੁਸਾਇਟੀ ਦਾ ਕੀਤਾ ਗਿਆ ਗਠਨ, ਪ੍ਰਚਾਰਕ ਸਿੰਘਾਂ ਵੱਲੋਂ ਦਿੱਤੇ ਜਾਣਗੇ ਮੰਗ ਪੱਤਰ

06/29/2020 1:32:33 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ) - ਇਲਾਕੇ ਦੇ ਗ੍ਰੰਥੀ ਸਿੰਘਾਂ ਰਾਗੀ ਸਿੰਘਾਂ, ਕਥਾਵਾਚਕਾਂ ਤੇ ਗੁਰਮਤਿ ਦੇ ਪ੍ਰਚਾਰਕਾਂ ਦੀ  ਇਕੱਤਰਤਾ  ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਜਾਜਾ ਵਿਖੇ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਚਰਨਾਂ ਵਿਚ ਕੀਤੀ ਗਈ। ਉਪਰੰਤ  ਗੁਰ ਸਿੱਖ ਮਹਾ ਸਭਾ ਵੈੱਲਫੇਅਰ ਸੁਸਾਇਟੀ ਬਲਾਕ ਟਾਂਡਾ ਦਾ ਗਠਨ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਪ੍ਰਧਾਨ ਅਵਤਾਰ ਸਿੰਘ ਅਤੇ ਉਪ ਪ੍ਰਧਾਨ ਬਿੱਕਰ ਸਿੰਘ  ਦੀ ਦੇਖ-ਰੇਖ ਵਿਚ ਸਰਬ ਸੰਮਤੀ ਨਾਲ ਕੀਤੀ ਗਈ ਚੋਣ ਦੌਰਾਨ ਭਾਈ ਸੁਖਜਿੰਦਰ ਸਿੰਘ ਨੰਗਲ ਖੂੰਗਾ ਨੂੰ ਪ੍ਰਧਾਨ,ਭਾਈ ਅਵਤਾਰ ਸਿੰਘ ਮਸੀਤੀ ਨੂੰ ਮੀਤ ਪ੍ਰਧਾਨ,ਭਾਈ ਕਿਰਪਾਲ ਸਿੰਘ ਜਾਜਾ ਨੂੰ ਸੈਕਟਰੀ,ਭਾਈ ਨਰਿੰਦਰ ਸਿੰਘ ਝਾਵਾਂ ਨੂੰ ਪ੍ਰੈੱਸ ਸਕੱਤਰ,ਭਾਈ ਸਤਵਿੰਦਰ ਸਿੰਘ ਜਾਜਾ ਨੂੰ ਖ਼ਜ਼ਾਨਚੀ,ਭਾਈ ਅਮਰਜੀਤ ਸਿੰਘ ਮੂਨਕਾਂ ਨੂੰ ਸਲਾਹਕਾਰ,ਭਾਈ ਹਰਜੀਤ ਸਿੰਘ ਹਰਸੀ ਪਿੰਡ,ਭਾਈ ਸੁਰਿੰਦਰ ਸਿੰਘ ਗੋਬਿੰਦ ਨਗਰ ਤੇ ਭਾਈ ਦਿਲਾਵਰ ਸਿੰਘ ਜੌਹਲਾਂ ਨੂੰ ਕਮੇਟੀ ਕਮੇਟੀ ਦੇ ਅਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।

ਇਸ ਮੌਕੇ ਹਾਜ਼ਰ ਗ੍ਰੰਥੀ ਸਿੰਘਾਂ,ਕੀਰਤਨੀ ਸਿੰਘਾਂ, ਕਥਾਵਾਚਕਾਂ ਤੇ ਪ੍ਰਚਾਰਕਾਂ ਨੂੰ  ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਬਿੱਕਰ ਸਿੰਘ ਤੇ ਸੈਕਟਰੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਭਾ ਦਾ ਮੁੱਖ ਮਕਸਦ ਇਹੀ ਹੈ ਕਿ  ਰਾਗੀ, ਢਾਡੀ,ਪ੍ਰਚਾਰਕ ਕਥਾਵਾਚਕ ਤੇ ਪਾਠੀ  ਸਿੰਘਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੀਆਂ ਕਰਕੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਹੋ ਸਕੇ। ਉਨ੍ਹਾਂ ਇਸ ਮੌਕੇ ਹੋਰ ਕਿਹਾ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ  ਮਹਾਮਾਰੀ ਦੌਰਾਨ  ਰਾਗੀ,ਪਾਠੀ ਤੇ ਪ੍ਰਚਾਰਕ ਸਿੰਘ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਬੇਰੁਜ਼ਗਾਰ ਹੋ ਕੇ ਬੈਠੇ ਹਨ। ਪਰ ਕਿਸੇ ਵੀ ਨੁਮਾਇੰਦਾ ਜਥੇਬੰਦੀ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਦੀ ਦੀ ਬਾਂਹ ਨਹੀਂ ਫੜ੍ਹੀ। ਜਿਸ ਕਰਕੇ ਗੁਰਸਿੱਖ ਮਹਾਂਸਭਾ ਵੈੱਲਫੇਅਰ ਸੁਸਾਇਟੀ ਪੰਜਾਬ ਹੋਂਦ ਵਿਚ ਆਈ ਹੈ। ਹੁਣ ਇਸ ਸਭਾ ਵੱਲੋਂ ਆਪਣੀਆਂ ਮੁਸ਼ਕਿਲਾਂ ਦੇ ਸਬੰਧ ਪੰਜਾਬ ਸਰਕਾਰ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਭੇਂਟ ਕਰਕੇ ਉਨ੍ਹਾਂ ਨੂੰ  ਮਹਾਮਾਰੀ ਦੌਰਾਨ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਧਿਆਨ ਦਿਵਾਇਆ ਜਾਵੇਗਾ।

ਇਸ ਮੌਕੇ ਸੁਸਾਇਟੀ ਦੇ ਨਵ ਨਿਯੁਕਤ ਪ੍ਰਧਾਨ ਸੁਖਜਿੰਦਰ ਸਿੰਘ ਨੰਗਲ ਖੂੰਗਾ ਨੇ ਸਮੂਹ ਹਾਜ਼ਰ ਸਿੰਘਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰਨਾਂ ਸਿੰਘਾਂ ਨੂੰ ਨਾਲ ਲੈ ਕੇ ਜਥੇਬੰਦੀ ਦਾ ਖੇਤਰ ਹੋਰ ਮਜ਼ਬੂਤ ਕੀਤਾ ਜਾਵੇਗਾ। ਤਾਂ ਜੋ ਇਸ ਖੇਤਰ ਨਾਲ ਜੁੜੇ ਸਿੰਘਾਂ ਦੀਆਂ ਦੁੱਖ ਤਕਲੀਫਾਂ ਨੂੰ ਇੱਕ ਪਲੇਟ ਫਾਰਮ ਤੇ  ਬੈਠ ਕੇ ਹੱਲ ਕੀਤਾ ਜਾਵੇ। ਇਸ ਇਕੱਤਰਤਾ ਦੌਰਾਨ ਭਾਈ ਪਰਮਜੀਤ ਸਿੰਘ ਮੂਨਕਾਂ,ਭਾਈ ਗੁਰਨਾਮ ਸਿੰਘ ਕੁਰਾਲਾ,ਭਾਈ ਸੁਰਜੀਤ ਸਿੰਘ ਟਾਂਡਾ,ਭਾਈ ਵਰਿੰਦਰ ਸਿੰਘ ਕੰਧਾਲੀ ਨਾਰੰਗਪੁਰ,ਨਰਿੰਦਰ ਸਿੰਘ ਨੰਗਲ ਖੂੰਗਾਂ,ਦਵਿੰਦਰ ਸਿੰਘ ਬਗੋਲਾ,ਜਸਵਿੰਦਰ ਸਿੰਘ ਜਾਜਾ,ਹਰਪਾਲ ਸਿੰਘ ਮੂਨਕਾਂ,ਸੁਰਜੀਤ ਸਿੰਘ ਉੜਮੁੜ,ਸਤਪਾਲ ਸਿੰਘ ਰਲਣਾ,ਬਲਿਹਾਰ ਸਿੰਘ, ਭਾਈ ਸੁਰਿੰਦਰ ਸਿੰਘ ਭਾਈ ਅਮਰਜੀਤ ਸਿੰਘ ਭਾਈ ਤਲਜੀਤ ਸਿੰਘ,ਭਾਈ ਸਰਵਣ ਸਿੰਘ,ਭਾਈ ਕਮਲਜੀਤ ਸਿੰਘ,ਭਾਈ ਜਸਬੀਰ ਸਿੰਘ ਤੋਂ ਇਲਾਵਾ ਹੋਰ ਪ੍ਰਚਾਰਕ ਸਿੰਘ ਵੀ ਹਾਜਰ ਸਨ
 


Harinder Kaur

Content Editor

Related News