ਘਰ ’ਚ ਦਾਖ਼ਲ ਹੋ ਕੇ ਫਾਇਰ ਕਰਨ ਦੇ ਮਾਮਲੇ ’ਚ ਲੋੜੀਂਦਾ ਮੁਲਜ਼ਮ ਗ੍ਰਿਫ਼ਤਾਰ

12/01/2021 5:51:13 PM

ਕਪੂਰਥਲਾ (ਭੂਸ਼ਣ)-ਇਕ ਵਿਅਕਤੀ ਦੇ ਘਰ ’ਚ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਦਾਖ਼ਲ ਹੋ ਕੇ ਨਾਜਾਇਜ਼ ਪਿਸਤੌਲ ਨਾਲ ਫਾਇਰਿੰਗ ਕਰਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਬੀਤੇ 5 ਮਹੀਨੇ ਤੋਂ ਲੋੜੀਂਦੇ ਇਕ ਮੁਲਜ਼ਮ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਦੌਰਾਨ ਵਰਤੀ ਗਈ ਤਲਵਾਰ ਵੀ ਬਰਾਮਦ ਕਰ ਲਈ ਗਈ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਨੇ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਢੱਪਈ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਜੂਨ 2021 ਦੀ ਰਾਤ ਨੂੰ ਉਹ ਆਪਣੇ ਘਰ ਦੇ ਬਰਾਂਡੇ ’ਚ ਸੁੱਤਾ ਹੋਇਆ ਸੀ। ਰਾਤ 11.30 ਵਜੇ ਘਰ ਦੀ ਕੰਧ ਟੱਪ ਕੇ ਹਰਕ੍ਰਿਸ਼ਨ ਸਿੰਘ ਉਰਫ਼ ਮੋਨੂੰ ਪੁੱਤਰ ਅਸ਼ਵਨੀ ਕੁਮਾਰ, ਹਰਮਨ ਪੁੱਤਰ ਬੌਬੀ, ਲੱਖਾ ਪੁੱਤਰ ਤਰਲੋਚਨ ਉਰਫ਼ ਕਾਲੀ ਅਤੇ ਜੱਗਾ ਪੁੱਤਰ ਰਘਬੀਰ ਸਿੰਘ ਉਰਫ਼ ਗੋਨੀ ਚਾਰੋ ਵਾਸੀ ਪਿੰਡ ਢੱਪਈ ਦਾਖ਼ਲ ਹੋ ਗਏ। ਘਰ ’ਚ ਦਾਖ਼ਲ ਹੁੰਦੇ ਹੀ ਹਰਕ੍ਰਿਸ਼ਨ ਸਿੰਘ ਉਰਫ਼ ਮੋਨੂੰ ਨੇ ਪਿਸਤੌਲ ਕੱਢ ਕੇ ਫਾਇਰ ਕੀਤੇ। ਜਿਸ ਦੌਰਾਨ ਹਰਮਨ ਅਤੇ ਲੱਖਾ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਗੋਰਾਇਆ: ਕਾਂਗਰਸੀ ਕੌਂਸਲਰ ਦੇ ਭਤੀਜੇ ਨੇ ਮੁਹੱਲੇ 'ਚ ਕਰਵਾਈ 'ਲਵ ਮੈਰਿਜ', ਭੜਕੇ ਲੋਕਾਂ ਨੇ ਜਾਰੀ ਕੀਤਾ ਇਹ ਫ਼ਰਮਾਨ

ਇਸ ਦੌਰਾਨ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਚਾਰੋ ਮੁਲਜ਼ਮਾਂ ਹਰਕ੍ਰਿਸ਼ਨ ਸਿੰਘ ਉਰਫ਼ ਮੋਨੂੰ, ਹਰਮਨ, ਲੱਖਾ ਅਤੇ ਜੱਗਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ, ਜਿਸ ਦੌਰਾਨ ਮੁਲਜ਼ਮ ਫਰਾਰ ਚੱਲ ਰਹੇ ਸਨ। ਜਿਸ ਦੌਰਾਨ ਫਰਾਰ ਚੱਲ ਰਹੇ ਮੁਲਜ਼ਮਾਂ ਦੇ ਸਬੰਧ ‘ਚ ਮਿਲੀ ਸੂਚਨਾ ਦੇ ਆਧਾਰ ’ਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਤੇ ਚੌਕੀ ਸਾਇੰਸ ਸਿਟੀ ਦੇ ਇੰਚਾਰਜ ਲਖਬੀਰ ਸਿੰਘ ਗੋਸਲ ਨੇ ਛਾਪੇਮਾਰੀ ਕਰ ਕੇ ਲੱਖਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਨਿਸ਼ਾਨਦੇਹੀ ’ਤੇ ਤਲਵਾਰ ਵੀ ਬਰਾਮਦ ਕਰ ਲਈ ਗਈ।

ਇਹ ਵੀ ਪੜ੍ਹੋ: ਬਾਕਸਿੰਗ ਕੋਚ ਨੇ 15 ਸਾਲਾ ਕੁੜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਕੱਪੜੇ ਲਾਹ ਕੇ ਵਜ਼ਨ ਕਰਨ ਲਈ ਕੀਤਾ ਮਜਬੂਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News