ਗੁਲਾਬ ਵਾਟਿਕਾ ਪੈਲੇਸ ਦੇ ਮਾਲਕ ਅਤੇ ਬੇਟੇ ''ਤੇ ਹਮਲਾ ਕਰਨ ਵਾਲਾ ਗ੍ਰਿਫਤਾਰ

12/12/2019 11:54:19 AM

ਜਲੰਧਰ (ਸੁਧੀਰ)— ਗੁਲਾਬ ਵਾਟਿਕਾ ਪੈਲੇਸ ਦੇ ਮਾਲਕ ਅਤੇ ਬੇਟੇ 'ਤੇ ਹਮਲਾ ਕਰਨ ਵਾਲੇ ਇਕ ਹੋਰ ਹਮਲਾਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਕਰਮਜੀਤ ਸਿੰਘ ਬਲ ਨੇ ਦੱਸਿਆ ਕਿ 3 ਅਕਤੂਬਰ ਨੂੰ ਗੁਲਾਬ ਵਾਟਿਕਾ ਪੈਲੇਸ 'ਚ ਦੇਰ ਰਾਤ ਡੀ. ਜੇ. ਦੀ ਆਵਾਜ਼ ਘੱਟ ਕਰਵਾਉਣ ਨੂੰ ਲੈ ਕੇ ਵਾਟਿਕਾ ਦੇ ਮਾਲਿਕ ਵਿਨੇ ਜੋਸ਼ੀ ਦਾ ਡੀ. ਜੇ. ਮਾਲਕ ਮੋਹਿਤ ਮਲਹੋਤਰਾ ਉਰਫ ਕਾਕਾ, ਜਸਕਰਨ ਗੁਜਰ ਉਰਫ ਕੰਨੂ, ਗੌਰੀ, ਕਾਤ੍ਰਿਕ ਅਤੇ ਸ਼ੈਲੀ 'ਚ ਝਗੜਾ ਹੋ ਗਿਆ ਸੀ, ਜਿਸ ਕਾਰਨ ਲੋਕਾਂ ਨੇ 'ਚ-ਬਚਾਅ ਕਰਕੇ ਇਸ ਨੂੰ ਨਿਬੇੜ ਦਿੱਤਾ ਸੀ ਪਰ ਪਾਰਟੀ ਖਤਮ ਹੋਣ 'ਤੇ ਇਨ੍ਹਾਂ ਸਾਰਿਆਂ ਨੇ ਘਰ ਵਾਪਸ ਜਾ ਰਹੇ ਸ਼ੁਭਮ ਜੋਸ਼ੀ ਅਤੇ ਵਿਨੇ ਜੋਸ਼ੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ।

ਹਮਲਾ ਕਰਨ ਤੋਂ ਬਾਅਦ ਵਿਨੇ ਜੋਸ਼ੀ ਵੱਲੋਂ ਪੁਲਸ 'ਚ ਸ਼ਿਕਾਇਤ ਦਿੱਤੀ ਸੀ ਜਿਸ ਕਾਰਨ ਮੁਲਜ਼ਮਾਂ 'ਤੇ ਥਾਣਾ ਨੰ. 2 'ਚ ਕੇਸ ਦਰਜ ਕਰ ਲਿਆ ਸੀ। ਪੁਲਸ ਮੋਹਿਤ ਮਲਹੋਤਰਾ ਅਤੇ ਜਸਕਰਨ ਉਰਫ ਕੰਨੂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦਕਿ ਬੁੱਧਵਾਰ ਨੂੰ ਤੀਜੇ ਮੁਲਜ਼ਮ ਪ੍ਰਿੰਸ ਕੁਮਾਰ ਵਾਸੀ ਨਿਊ ਅਮਰ ਨਗਰ ਨੂੰ ਵਿੰਡਸਰ ਪਾਰਕ ਦੇ ਮੋੜ ਤੋਂ ਕਾਬੂ ਕਰ ਲਿਆ ਗਿਆ।


shivani attri

Content Editor

Related News