GST ਮੋਬਾਇਲ ਵਿੰਗ ਦੀ ਛਾਪੇਮਾਰੀ, ਰਾਤ 11 ਵਜੇ ਕਬਜ਼ੇ ’ਚ ਲਿਆ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ

07/02/2022 1:25:52 PM

ਜਲੰਧਰ (ਪੁਨੀਤ)– ਨਵੀਂ ਐਕਸਾਈਜ਼ ਪਾਲਿਸੀ ਤਹਿਤ ਸ਼ਰਾਬ ਦੇ ਠੇਕੇਦਾਰਾਂ ਨੂੰ ਲਾਇਸੈਂਸ ਜਾਰੀ ਹੋ ਰਹੇ ਹਨ ਅਤੇ ਠੇਕੇ ਖੋਲ੍ਹਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸੇ ਵਿਚਕਾਰ ਰਾਤ 11 ਵਜੇ ਦੇ ਲਗਭਗ ਜੀ. ਐੱਸ. ਟੀ. ਮੋਬਾਇਲ ਵਿੰਗ ਦੀ ਹੋਈ ਛਾਪੇਮਾਰੀ ਦੌਰਾਨ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਕਾਗਜ਼ਾਤ ਦੀ ਘਾਟ ਕਾਰਨ ਕਬਜ਼ੇ ਵਿਚ ਲਿਆ ਗਿਆ। ਪੁਲਸ ਪਾਰਟੀ ਨਾਲ ਲੰਮੇ ਸਮੇਂ ਤੱਕ ਚੱਲੀ ਇਸ ਕਾਰਵਾਈ ਦੌਰਾਨ ਠੇਕੇ ਵਾਲੇ ਸ਼ਰਾਬ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ, ਜਿਸ ਕਾਰਨ ਮਹਿਕਮੇ ਨੇ ਪੰਜਾਬ ਵੈਟ ਐਕਟ 2005 ਦੀ ਧਾਰਾ 51 ਅਤੇ ਐਕਸਾਈਜ਼ ਐਕਟ 1924 ਤਹਿਤ ਸ਼ਰਾਬ ਅਤੇ ਸਬੰਧਤ ਵਾਹਨ ਨੂੰ ਕਬਜ਼ੇ ਲੈ ਲਿਆ, ਜਿਸ ਨੂੰ ਬੱਸ ਅੱਡੇ ਨੇੜੇ ਸਥਿਤ ਜੀ. ਐੱਸ. ਟੀ. ਭਵਨ ਵਿਚ ਲਿਜਾਇਆ ਗਿਆ ਹੈ। ਉਸ ’ਤੇ ਬਣਦੀ ਕਾਰਵਾਈ ਲਈ ਸਬੰਧਤ ਠੇਕੇਦਾਰ ਨੂੰ ਸ਼ਰਾਬ ਦੇ ਦਸਤਾਵੇਜ਼ਾਂ ਨੂੰ ਲੈ ਕੇ ਜੀ. ਐੱਸ. ਟੀ. ਭਵਨ ਪਹੁੰਚਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਸਟੇਟ ਟੈਕਸ ਅਫ਼ਸਰ (ਐੱਸ. ਟੀ. ਓ.) ਡੀ. ਐੱਸ. ਚੀਮਾ ਦੀ ਪ੍ਰਧਾਨਗੀ ਵਿਚ ਇਨਫ਼ੋਰਸਮੈਂਟ ਮਹਿਕਮੇ ਦੀ ਟੀਮ ਪ੍ਰਤਾਪ ਬਾਗ ਨੇੜੇ ਸਥਿਤ ਸ਼ਰਾਬ ਦੇ ਠੇਕੇ ’ਤੇ ਪੁੱਜੀ, ਜਿੱਥੇ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਖੜ੍ਹਾ ਸੀ। ਇਸ ’ਤੇ ਜੀ. ਐੱਸ. ਟੀ. ਦੇ ਅਧਿਕਾਰੀਆਂ ਨੇ ਸ਼ਰਾਬ ਨਾਲ ਸਬੰਧਤ ਕਾਗਜ਼ਾਤ ਦਿਖਾਉਣ ਨੂੰ ਕਿਹਾ ਪਰ ਠੇਕੇ ਵਾਲਿਆਂ ਕੋਲੋਂ ਕਾਗਜ਼ਾਤ ਨਹੀਂ ਮਿਲੇ। ਇਸ ਦੌਰਾਨ ਟਰੱਕ ਨੂੰ ਖੋਲ੍ਹਣ ਨੂੰ ਕਿਹਾ ਗਿਆ ਪਰ ਟਰੱਕ ਦਾ ਡਰਾਈਵਰ ਵੀ ਮੌਕੇ ’ਤੇ ਨਹੀਂ ਮਿਲਿਆ। ਇਸ ’ਤੇ ਸਟੇਟ ਟੈਕਸ ਅਫ਼ਸਰ ਚੀਮਾ ਵੱਲੋਂ ਟਰੱਕ ’ਤੇ ਲਿਖੇ ਟਰਾਂਸਪੋਰਟ ਕੰਪਨੀ ਦੇ ਨੰਬਰ ’ਤੇ ਫੋਨ ਕਰਕੇ ਡਰਾਈਵਰ ਦਾ ਫੋਨ ਨੰਬਰ ਪੁੱਛਿਆ ਗਿਆ ਪਰ ਨੰਬਰ ਨਹੀਂ ਮਿਲਿਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀ ਸ਼ਰਾਬ ਦੀ ਜਾਂਚ ਕਰਨੀ ਚਾਹੁੰਦੇ ਸਨ ਪਰ ਟਰੱਕ ਨੂੰ ਖੋਲ੍ਹਣ ਲਈ ਚਾਬੀ ਅਤੇ ਡਰਾਈਵਰ ਦੋਵੇਂ ਗਾਇਬ ਸਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਟਰੱਕ ਨੂੰ ਕਬਜ਼ੇ ਵਿਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟਰੱਕ ਨਾਲ ਸਬੰਧਤ ਟਰਾਂਸਪੋਰਟ ਦਾ ਮਾਲਕ ਉਥੇ ਪਹੁੰਚ ਗਿਆ। ਇਸ ’ਤੇ ਡਰਾਈਵਰ ਨੂੰ ਲੱਭਿਆ ਗਿਆ। ਲੰਮੇ ਸਮੇਂ ਤੱਕ ਉਡੀਕ ਕਰਨ ਉਪਰੰਤ ਅਧਿਕਾਰੀਆਂ ਨੇ ਡਰਾਈਵਰ ਦੇ ਮਿਲਦੇ ਹੀ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਜੀ. ਐੱਸ. ਟੀ. ਭਵਨ ਲੈ ਗਏ।

ਇਹ ਵੀ ਪੜ੍ਹੋ:  ਪਿਆਕੜਾਂ ਲਈ ਚੰਗੀ ਖ਼ਬਰ: ਰੇਟ ਲਿਸਟ ਤਿਆਰ, ਹੁਣ ਮਹਾਨਗਰ ਜਲੰਧਰ ’ਚ 24 ਘੰਟੇ ਵਿਕੇਗੀ ਸ਼ਰਾਬ

ਸ਼ਰਾਬ ਦੇ ਕਾਗਜ਼ਾਤ ਨਾ ਹੋਣ ’ਤੇ ਕਬਜ਼ੇ ਵਿਚ ਲਵਾਂਗੇ: ਡਿਪਟੀ ਡਾਇਰੈਕਟਰ
ਜੀ. ਐੱਸ. ਟੀ. ਇਨਫ਼ੋਰਸਮੈਂਟ ਵਿੰਗ ਦੇ ਡਿਪਟੀ ਡਾਇਰੈਕਟਰ ਦਪਿੰਦਰ ਸਿੰਘ ਗਰਚਾ ਨੇ ਕਿਹਾ ਕਿ ਸ਼ਰਾਬ ਦੇ ਨਵੇਂ ਠੇਕੇ ਖੁੱਲ੍ਹ ਰਹੇ ਹਨ। ਇਸ ਤਹਿਤ ਵੱਡੇ ਪੱਧਰ ’ਤੇ ਸ਼ਰਾਬ ਦੇ ਟਰੱਕ ਇਧਰ-ਉਧਰ ਜਾਣਗੇ। ਇਸ ਦਾ ਫਾਇਦਾ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵੀ ਉਠਾ ਸਕਦੇ ਹਨ। ਇਸ ਲਈ ਸ਼ਰਾਬ ਨਾਲ ਸਬੰਧਤ ਕਾਗਜ਼ਾਤ ਦਾ ਕੋਲ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਗਜ਼ਾਤ ਕੋਲ ਨਾ ਹੋਣ ’ਤੇ ਵਿਭਾਗੀ ਨਿਯਮਾਂ ਮੁਤਾਬਕ ਸ਼ਰਾਬ ਨੂੰ ਕਬਜ਼ੇ ਵਿਚ ਲੈ ਲਿਆ ਜਾਵੇਗਾ। ਜਿਹੜਾ ਟਰੱਕ ਫੜਿਆ ਗਿਆ ਹੈ, ਉਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ਼ਰਾਬ ਨਾਲ ਸਬੰਧਤ ਕਾਗਜ਼ਾਤ ਵੇਖੇ ਜਾਣਗੇ। ਸ਼ਰਾਬ ਦੇ ਚਲਾਨ ਦਾ ਸਮਾਂ ਦੇਖਿਆ ਜਾਵੇਗਾ ਅਤੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News