ਜਲੰਧਰ : ਸਟੇਜ ’ਤੇ ਮੁੱਖ ਮੰਤਰੀਆਂ ਨਾਲ ਬੈਠੇ ਅਧਿਕਾਰੀ, ਮੰਤਰੀਆਂ ਨੂੰ ਗੈਸਟ ਗੈਲਰੀ ’ਚ ਮਿਲੀ ਜਗ੍ਹਾ

06/16/2022 12:57:51 PM

ਜਲੰਧਰ (ਪੁਨੀਤ/ਧਵਨ)- ਪਿਛਲੀਆਂ ਸਰਕਾਰਾਂ ਦੌਰਾਨ ਜ਼ਿਆਦਾਤਰ ਇਹ ਵੇਖਣ ਵਿਚ ਆਇਆ ਹੈ ਕਿ ਲੀਡਰਾਂ ਨੂੰ ਸਟੇਜ ’ਤੇ ਬੈਠਣ ਲਈ ਥਾਂ ਮਿਲਦੀ ਸੀ ਜਦਕਿ ਅਧਿਕਾਰੀਆਂ ਨੂੰ ਆਮ ਤੌਰ ਉੱਤੇ ਸਟੇਜ ’ਤੇ ਬੈਠਣ ਲਈ ਥਾਂ ਨਹੀਂ ਮਿਲਦੀ ਸੀ। ਇਸ ਦੇ ਉਲਟ ਬੁੱਧਵਾਰ ਨੂੰ ਜਲੰਧਰ ’ਚ ਹੋਏ ਵੋਲਵੋ ਬੱਸਾਂ ਦੇ ਰਵਾਨਗੀ ਪ੍ਰੋਗਰਾਮ ਵਿਚ ਸਟੇਜ ’ਤੇ ਸਿਰਫ਼ ਗਿਣਤੀ ਦੇ ਆਗੂ ਹੀ ਨਜ਼ਰ ਆਏ, ਜਦੋਂਕਿ ਸਟੇਜ ’ਤੇ ਮੁੱਖ ਮੰਤਰੀ ਨਾਲ ਬੈਠੇ ਅਫ਼ਸਰਾਂ ਦੀ ਗਿਣਤੀ ਆਗੂਆਂ ਤੋਂ ਵੱਧ ਵੇਖੀ ਗਈ।

ਸਟੇਜ ’ਤੇ ਪੰਜਾਬ ਅਤੇ ਦਿੱਲੀ ਦੇ ਪ੍ਰਮੁੱਖ ਸਕੱਤਰ, ਟਰਾਂਸਪੋਰਟ ਸਕੱਤਰ, ਸਥਾਨਕ ਡੀ. ਸੀ., ਪੁਲਸ ਕਮਿਸ਼ਨਰ, ਏ. ਡੀ. ਸੀ., ਟਰਾਂਸਪੋਰਟ ਡਾਇਰੈਕਟਰ ਆਦਿ ਨਜ਼ਰ ਆਏ। ਆਗੂਆਂ ’ਚੋਂ ਸਿਰਫ਼ ਦਿੱਲੀ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਹੀ ਮੰਚ ’ਤੇ ਨਜ਼ਰ ਆਏ, ਜਦਕਿ ਕਈ ਮੰਤਰੀ ਅਤੇ ਵਿਧਾਇਕ ਗੈਸਟ ਗੈਲਰੀ ’ਚ ਨਜ਼ਰ ਆਏ। ਮਹਿਮਾਨ ਗੈਲਰੀ ਵਿਚ ਭਾਵੇਂ ਦਰਜਨਾਂ ਵਿਧਾਇਕ ਪ੍ਰੋਗਰਾਮ ਵਿੱਚ ਪੁੱਜੇ ਪਰ ਆਖਰੀ ਦਿਨ ਤਕ ਸਿਰਫ਼ ਕੁਝ ਹੀ ਵਿਧਾਇਕਾਂ ਨੂੰ ਬੁਲਾਏ ਜਾਣ ਦੀ ਸੂਚਨਾ ਮਿਲੀ। ਦੱਸਿਆ ਜਾ ਰਿਹਾ ਹੈ ਕਿ ਤਿਆਰੀਆਂ ਦੇ ਅੰਤ ’ਚ ਪ੍ਰੋਗਰਾਮ ’ਚ ਬਦਲਾਅ ਕੀਤਾ ਗਿਆ ਅਤੇ ਰਾਤ ਨੂੰ ਵਿਧਾਇਕਾਂ ਨੂੰ ਸੂਚਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼

ਜਾਣਕਾਰਾਂ ਦਾ ਕਹਿਣਾ ਹੈ ਕਿ ਸਟੇਜ ’ਤੇ ਥਾਂ ਮਿਲਣ ਨਾਲ ਅਫ਼ਸਰਾਂ ਦਾ ਆਤਮਵਿਸ਼ਵਾਸ ਵਧੇਗਾ ਅਤੇ ਉਹ ਨਿਰਪੱਖਤਾ ਨਾਲ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਕੇਜਰੀਵਾਲ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਸ਼ਾਰੇ ’ਚ ਸੰਕੇਤ ਦਿੱਤਾ ਕਿ ‘ਆਪ’ ਸਰਕਾਰ ਸਖ਼ਤ ਫ਼ੈਸਲੇ ਲੈਣ ਤੋਂ ਨਹੀਂ ਡਰੇਗੀ, ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਪਤਾ ਲੱਗਦਿਆਂ ਹੀ 2 ਮਿੰਟਾਂ ’ਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚ ਅਫ਼ਸਰਾਂ ਦੇ ਤਬਾਦਲਿਆਂ ਲਈ ਪੈਸੇ ਲਏ ਜਾਂਦੇ ਸਨ, ਜਿਹੜੇ ਅਫ਼ਸਰ ਪੈਸੇ ਦਿੰਦੇ ਸਨ, ਉਹ ਵੀ ਗਲਤ ਤਰੀਕੇ ਨਾਲ ਪੈਸੇ ਕਮਾਉਂਦੇ ਸਨ, ਜਿਸ ਦਾ ਬੋਝ ਜਨਤਾ ’ਤੇ ਪੈਂਦਾ ਸੀ। ਹੁਣ ਤਬਾਦਲੇ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ।

ਇਹ ਵੀ ਪੜ੍ਹੋ:  ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਅਧਿਕਾਰੀ ਸਹੀ ਅਹੁਦਾ ਹਾਸਲ ਕਰ ਸਕੇ ਹਨ। ਪਿਛਲੀਆਂ ਸਰਕਾਰਾਂ ਦੇ ਸਮੇਂ ਵਿੱਚ ਕਈ ਵੱਡੇ ਅਫਸਰਾਂ ਨੂੰ ਖੁੱਡੇ ਲਾ ਦਿੱਤਾ ਗਿਆ। ਹੁਣ ਅਧਿਕਾਰੀ ਬਿਨਾਂ ਕੋਈ ਪੈਸਾ ਖਰਚ ਕੀਤੇ ਆਸਾਮੀਆਂ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਉਹ ਜਨਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਿਸ਼ਵਤ ਦਾ ਪੈਸਾ ਹੇਠਾਂ ਤੋਂ ਉੱਪਰ ਤੱਕ ਜਾਂਦਾ ਸੀ ਪਰ ‘ਆਪ’ ਸਰਕਾਰ ਵਿਚ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਈਮਾਨਦਾਰ ਹਨ। ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਆਪਣੇ ਕੈਬਨਿਟ ਮੰਤਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਨਾਲ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਪਤਾ ਲੱਗ ਗਿਆ ਕਿ ਇਸ ਸਰਕਾਰ ਵਿੱਚ ਭ੍ਰਿਸ਼ਟਾਚਾਰ ਨਹੀਂ ਚੱਲੇਗਾ। ਜਨਤਾ ਦੀ ਸੇਵਾ ਕਰਨ ਵਾਲਿਆਂ ਤੋਂ ਇਲਾਵਾ ਕਿਸੇ ਹੋਰ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ।

ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਨੇ ਸਾਧੇ ਪਿਛਲੀਆਂ ਸਰਕਾਰਾਂ ’ਤੇ ਤੰਜ, ਆਖੀਆਂ ਵੱਡੀਆਂ ਗੱਲਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News