ਪੰਜਾਬ ਸਰਕਾਰ ਮੰਡੀਆਂ ''ਚ ਆਏ ਕਣਕ ਦੇ ਇਕ-ਇਕ ਦਾਣੇ ਦਾ ਮੁੱਲ ਅਦਾ ਕਰੇਗੀ : ਕੇ. ਪੀ.

04/12/2021 4:11:53 PM

ਭੋਗਪੁਰ ( ਰਾਣਾ ਭੋਗਪੁਰੀਆ)- ਕੈਪਟਨ ਸਰਕਾਰ ਮੰਡੀਆਂ ਵਿਚ ਆਈ ਕਣਕ ਦੇ ਇਕ-ਇਕ ਦਾਣੇ ਦਾ ਮੁੱਲ ਅਦਾ ਕਰੇਗੀ। ਪੰਜਾਬ ਸਰਕਾਰ ਨੇ ਹਮੇਸ਼ਾਂ ਹੀ ਕਿਸਾਨੀ ਦੇ ਹਿੱਤਾਂ ਨੂੰ ਮੁੱਖ ਰੱਖਿਆ ਹੈ। ਆੜ੍ਹਤੀਆਂ ਅਤੇ ਮਜ਼ਦੂਰਾਂ ਦਾ ਜੋ ਪਿਛਲਾ ਬਕਾਇਆ ਇਕ ਸੌ ਇਕੱਤੀ ਕਰੋੜ ਰੁਪਿਆ ਸੀ, ਪੰਜਾਬ ਸਰਕਾਰ ਸੋਮਵਾਰ ਤੋਂ ਉਨ੍ਹਾਂ ਦੇ ਖਾਤਿਆਂ ਵਿਚ ਪਾਉਣਾ ਸ਼ੁਰੂ ਕਰੇਗੀ। ਇਹ ਸ਼ਬਦ ਮਹਿੰਦਰ ਸਿੰਘ ਕੇ. ਪੀ. ਹਲਕਾ ਇੰਚਾਰਜ ਅਤੇ ਚੇਅਰਮੈਨ ਟੈਕਨੀਕਲ ਐਜੂਕੇਸ਼ਨ ਬੋਰਡ ਪੰਜਾਬ ਨੇ ਅੱਜ ਭੋਗਪੁਰ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਆਰੰਭ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਕੇ. ਪੀ. ਨੇ ਕਿਹਾ ਕਿ ਇਸ ਸਾਲ ਕਣਕ ਦੀ ਭਰਪੂਰ ਪੈਦਾਵਾਰ ਹੋਣ ਦੀ ਆਸ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆ ਕੇ ਜੋ ਕਿਸਾਨਾਂ ਨਾਲ ਧੋਖਾ ਕੀਤਾ ਹੈ, ਕਿਸਾਨ ਇਸ ਨੂੰ ਕਦੇ ਮੂੰਹ ਨਹੀਂ ਲਗਾਉਣਗੇ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਮੰਡੀ ਵਿੱਚੋਂ ਪਿਛਲੇ ਸਾਲਾਂ ਨਾਲੋਂ ਇਸ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪੀਣ ਵਾਲੇ ਪਾਣੀ ਦਾ ਵਧੀਆਂ ਪ੍ਰਬੰਧ ਵੀ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਇਸ ਸਮੇਂ ਚੇਅਰਮੈਨ ਸਰਬਜੀਤ ਸਿੰਘ ,ਰਾਜ ਕੁਮਾਰ ਰਾਜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਐੱਸ. ਡੀ. ਓ. ਗੁਰਮੇਲ ਸਿੰਘ ਸੈਣੀ, ਸੁਰਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੁਪਿੰਦਰ ਸਿੰਘ ਸੈਣੀ ਡਾਇਰੈਕਟਰ ਸੈਣੀ ਭਲਾਈ ਬੋਰਡ, ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਪ੍ਰਧਾਨ ਰਣਦੀਪ ਸਿੰਘ ਰਾਣਾ, ਅਰੁਣ ਕੁਮਾਰ ਗੋਲਡੀ ਮੈਂਬਰ ,ਬਲਵਿੰਦਰ ਸਿੰਘ, ਸੰਮਤੀ ਚੇਅਰਮੈਨ ਸਤਨਾਮ ਸਿੰਘ ਰਜਨੀਸ਼ ਰਾਮਪਾਲ ਇੰਸਪੈਕਟਰ ਪਨ ਗਰੇਨ ,ਸਰਪੰਚ ਜਤਿੰਦਰ ਸਿੰਘ ਗੁਰਪ੍ਰੀਤ ਗੋਪੀ, ਬਿੱਲਾ ਸਨੋਰਾ, ਸਾਹਿਬ ਸਿੰਘ ਲੰਬੜਦਾਰ ਰਾਜ ਕੁਮਾਰ ਭੱਲਾ ਰਣਧੀਰ ਸਿੰਘ ਰੰਧਾਵਾ, ਜਸਪਾਲ ਕੌਂਸਲਰ ਸੰਤੋਸ਼ ਕੌਂਸਲਰ ਸੁਖਵੀਰ ਸਿੰਘ ਜਸਵੀਰ ਸਿੰਘ ਮੈਂਬਰ ਮਾਰਕੀਟ ਕਮੇਟੀ,ਵਰਿੰਦਰ  ਭੰਡਾਰੀ, ਮਹਿੰਦਰ ਸਿੰਘ ਸੈਂਹਬੀ, ਮਾਸਟਰ ਹਰਜੀਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ


shivani attri

Content Editor

Related News