ਸਰਕਾਰੀ ਹਸਪਤਾਲ ਟਾਂਡਾ ’ਚ ਸਰਬੱਤ ਦੇ ਭਲੇ ਦੀ ਅਰਦਾਸ ਲਈ ਕਰਵਾਇਆ ਧਾਰਮਿਕ ਸਮਾਗਮ

01/14/2021 4:15:18 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਸਰਕਾਰੀ ਹਸਪਤਾਲ ਟਾਂਡਾ ਵਿੱਚ ਅੱਜ ਸਮੂਹ ਸਟਾਫ਼ ਨੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਭਾਈ ਸੁਖਜਿੰਦਰ ਸਿੰਘ ਨੰਗਲ ਖੁੰਗਾ ਦੇ ਜੱਥੇ ਨੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸਮੂਹ ਸਟਾਫ਼ ਨੇ ਮਿਲਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। 

ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਹਾਜ਼ਿਰੀ ਲਗਵਾਉਣ ਆਏ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਮੂਹ ਸਟਾਫ਼ ਨੂੰ ਹਸਪਤਾਲ ਸਟਾਫ਼ ਦੇ ਸੇਵਾ ਮਿਸ਼ਨ ਦੀ ਸ਼ਲਾਂਘਾ ਕੀਤੀ। ਸਮੂਹ ਸਟਾਫ਼ ਵਲੋਂ ਇਸ ਮੌਕੇ ਵਿਧਾਇਕ ਗਿਲਜੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ.ਐੱਮ.ਓ. ਪ੍ਰੀਤ ਮਹਿੰਦਰ ਸਿੰਘ, ਸੇਵਾ ਮੁਕਤ ਚੀਫ ਕੈਮੀਕਲ ਡਾ.ਕੇ.ਆਰ. ਬਾਲੀ, ਡਾ.ਕਰਮਜੀਤ ਸਿੰਘ, ਬਲਰਾਜ ਸਿੰਘ, ਡਾ.ਨਵਜੋਤ ਕੌਰ, ਡਾ.ਜਤਿੰਦਰ ਸਿੰਘ ਗਿੱਲ, ਡਾ. ਬਲਜੀਤ ਕੌਰ, ਡਾ.ਕਰਨ ਵਿਰਕ, ਡਾ.ਲਖਵੀਰ ਸਿੰਘ, ਡਾ. ਅਮ੍ਰਿਤਜੋਤ ਸਿੰਘ, ਡਾ.ਰਵੀ ਕੁਮਾਰ, ਡਾ. ਮੀਨਾਕਸ਼ੀ ਸੈਣੀ,ਗੁਰਜੀਤ ਸਿੰਘ, ਸਵਿੰਦਰ ਸਿੰਘ, ਹਰਿੰਦਰ ਸਿੰਘ, ਡਾ. ਰਣਜੀਤ ਸਿੰਘ ਜਾਜਾ ਅਤੇ ਸਮੂਹ ਸਟਾਫ ਨੇ ਹਾਜ਼ਿਰੀ ਲੁਆਈ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਜਲੰਧਰ ਪੁੱਜੀ ਕੋਰੋਨਾ ਵੈਕਸੀਨ, 16 ਤਾਰੀਖ਼ ਤੋਂ ਸ਼ੁਰੂ ਹੋਵੇਗਾ ਟੀਕਾਕਰਨ (ਤਸਵੀਰਾਂ)


rajwinder kaur

Content Editor

Related News