ਸਰਕਾਰੀ ਕਾਲਜ ਟਾਂਡਾ ਦੇ ਮਨਿਸਟੀਰੀਅਲ ਸਟਾਫ਼ ਨੇ ਕੀਤੀ ਹੜਤਾਲ
Friday, Oct 14, 2022 - 04:37 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪੰਜਾਬ ਸਟੇਟ ਮਿਸਲੇਨੀਅਸ ਯੂਨੀਅਨ ਹੁਸ਼ਿਆਰਪੁਰ ਦੇ ਸੱਦੇ 'ਤੇ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਦੇ ਮਨਿਸਟੀਰੀਅਲ ਸਟਾਫ਼ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਛੇਵੇਂ ਤਨਖ਼ਾਹ ਕਮਿਸ਼ਨ ਵਿਚ ਸੋਧ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਬੰਦ ਕੀਤੇ ਭੱਤੇ ਚਾਲੂ ਕੀਤੇ ਜਾਣ। ਇਸ ਹੜਤਾਲ ਵਿੱਚ ਭੁਪਿੰਦਰ ਸਿੰਘ, ਰੁਪਿੰਦਰਜੀਤ ਕੌਰ, ਜੀਤ ਕੌਰ, ਸੁਰਜੀਤ ਸਿੰਘ, ਗੁਰਮਿੰਦਰ ਸਿੰਘ, ਮਨਮੋਹਨ ਸਿੰਘ ਅਤੇ ਤਲਵਿੰਦਰ ਕੌਰ ਹਾਜ਼ਰ ਸਨ।