ਪੁਲਸ ਨਾਕੇ ਤੋਂ ਕੁਝ ਦੂਰੀ ''ਤੇ ਕਾਰ ਉੱਤੇ ਤਲਵਾਰਾਂ ਮਾਰ ਕੇ ਤੋੜੇ ਸ਼ੀਸ਼ੇ

Tuesday, Sep 17, 2019 - 12:53 AM (IST)

ਪੁਲਸ ਨਾਕੇ ਤੋਂ ਕੁਝ ਦੂਰੀ ''ਤੇ ਕਾਰ ਉੱਤੇ ਤਲਵਾਰਾਂ ਮਾਰ ਕੇ ਤੋੜੇ ਸ਼ੀਸ਼ੇ

ਜਲੰਧਰ (ਜ. ਬ.)-ਦੋਆਬਾ ਚੌਕ 'ਤੇ ਲੱਗਣ ਵਾਲੇ ਪੁਲਸ ਨਾਕੇ ਤੋਂ ਕੁਝ ਦੂਰੀ 'ਤੇ ਅਣਪਛਾਤੇ ਲੋਕਾਂ ਨੇ ਇਕ ਕਾਰ 'ਤੇ ਤਲਵਾਰਾਂ ਮਾਰ ਕੇ ਉਸ ਦੇ ਸ਼ੀਸ਼ੇ ਤੋੜ ਦਿੱਤੇ। ਕਾਰ ਮਾਲਕ ਨੇ ਇਸ ਸਬੰਧੀ ਥਾਣਾ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਵਿਚ ਦਿੱਤੀ ਸ਼ਿਕਾਇਤ ਵਿਚ ਕਾਰ ਮਾਲਕ ਰਾਹੁਲ ਧਵਨ ਪੁੱਤਰ ਰਾਜ ਕੁਮਾਰ ਵਾਸੀ ਕੈਲਾਸ਼ ਨਗਰ ਨੇ ਦੱਸਿਆ ਕਿ ਰਾਤ ਨੂੰ ਉਸ ਨੇ ਆਪਣੀ ਕਾਰ ਆਫਿਸ ਦੇ ਬਾਹਰ ਖੜ੍ਹੀ ਕੀਤੀ ਸੀ ਪਰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਤਲਵਾਰਾਂ ਨਾਲ ਉਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਰਾਹੁਲ ਧਵਨ ਦਾ ਆਫਿਸ ਦੋਆਬਾ ਚੌਕ 'ਚ ਹੈ, ਜਿਸ ਤੋਂ ਕੁਝ ਦੂਰੀ 'ਤੇ ਥਾਣਾ ਨੰ. 8 ਦੀ ਪੁਲਸ ਦਾ ਨਾਕਾ ਲੱਗਾ ਹੁੰਦਾ ਹੈ। ਪੁਲਸ ਨਾਕੇ ਕੋਲ ਅਜਿਹੀ ਘਟਨਾ ਹੋਣਾ ਇਹ ਕਾਫੀ ਗੰਭੀਰ ਵਿਸ਼ਾ ਹੈ। ਫਿਲਹਾਲ ਥਾਣਾ-8 ਦੇ ਏ. ਐੱਸ. ਆਈ. ਕੁਲਦੀਪ ਸਿੰਘ ਜਾਂਚ ਕਰ ਰਹੇ ਹਨ। ਪੁਲਸ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰ ਰਹੀ ਹੈ।


author

Karan Kumar

Content Editor

Related News