ਗੜ੍ਹਦੀਵਾਲਾ ਪੁਲਸ ਵੱਲੋਂ ਇਕ ਪਿਸਟਲ ਤੇ ਤੇਜ਼ਧਾਰ ਹਥਿਆਰਾਂ ਸਣੇ 7 ਮੁਲਜ਼ਮ ਕਾਬੂ

Tuesday, Mar 24, 2026 - 06:38 PM (IST)

ਗੜ੍ਹਦੀਵਾਲਾ ਪੁਲਸ ਵੱਲੋਂ ਇਕ ਪਿਸਟਲ ਤੇ ਤੇਜ਼ਧਾਰ ਹਥਿਆਰਾਂ ਸਣੇ 7 ਮੁਲਜ਼ਮ ਕਾਬੂ

ਗੜ੍ਹਦੀਵਾਲਾ (ਭੱਟੀ)- ਗੜ੍ਹਦੀਵਾਲਾ ਪੁਲਸ ਵੱਲੋਂ ਇਕ ਪਿਸਟਲ ਤੇ ਤੇਜ਼ਧਾਰ ਹਥਿਆਰਾਂ ਸਣੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ.ਪੀ. ਸੰਦੀਪ ਕੁਮਾਰ ਮਲਿਕ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਲਾਕਾ ਥਾਣਾ ਵਿਚ ਵੱਧ ਰਹੀਆਂ ਲੁੱਟਾਂ-ਖੋਹਾਂ, ਠੱਗੀਆਂ, ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਡਾ. ਮਨਪ੍ਰੀਤ ਸ਼ੀਮਾਰ ਪੀ. ਪੀ. ਐੱਸ. ਐੱਸ. ਪੀ. (ਤਫ਼ਤੀਸ) ਦੀ ਰਹਿਨੁਮਾਈ ਹੇਠ ਅਤੇ ਦਵਿੰਦਰ ਸਿੰਘ ਪੀ. ਪੀ. ਐੱਸ . ਉੱਪ ਕਪਤਾਨ ਪੁਲਸ ਸਬ-ਡਿਵੀਜ਼ਨ ਟਾਂਡਾ ਦੀਆਂ ਹਦਾਇਤਾਂ ਮੁਤਾਬਕ ਐੱਸ. ਆਈ. ਸਤਪਾਲ ਸਿੰਘ ਮੁੱਖ ਅਫ਼ਸਰ ਥਾਣਾ ਗੜ੍ਹਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਅਧੀਨ ਇਲਾਕੇ ਵਿਚ ਚੱਲ ਰਹੀ ਚੈਕਿੰਗ ਦੌਰਾਨ ਅੱਡਾ ਰਾਮ ਟਟਵਾਲੀ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਨਕੀਰਤ ਸਿੰਘ ਉਰਵ ਕੀਰਤ ਪੁੱਤਰ ਜਸਵਿੰਦਰ ਸਿੰਘ ਵਾਸੀ ਨੰਗਲ ਥਾਣਾ ਕਿਲਾ ਲਾਲ ਸਿੰਘ ਜ਼ਿਲਾ ਗੁਰਦਾਸਪੁਰ (ਬਟਾਲਾ), ਜਸਕੀਰਤ ਸਿੰਘ ਉਰਫ਼ ਜੱਸ ਪੁੱਤਰ ਸੁਰਿੰਦਰ ਸਿੰਘ ਵਾਸੀ ਧੁਰੀਆ ਥਾਣਾ ਗੜ੍ਹਦੀਵਾਲਾ , ਜਗਜੀਤ ਸਿੰਘ ਉਰਫ਼ ਨਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਅਤਵਾਲ ਥਾਣਾ ਹਰਿਆਣਾ, ਤਰਨਜੀਤ ਸਿੰਘ ਉਰਫ਼ ਤਰਨ ਉਰਫ਼ ਤੈਨੂੰ ਪੁੱਤਰ ਸਤਨਾਮ ਸਿੰਘ ਵਾਸੀ ਕੋਟਲਾ ਨੋਧ ਸਿੰਘ ਥਾਣਾ ਬੁਲੋਵਾਲ, ਗੁਰਸਰਨ ਸਿੰਘ ਉਰਫ਼ ਗੋਰਾ ਪੁੱਤਰ ਜਗਜੀਵਨ ਸਿੰਘ ਵਾਸੀ ਕੋਟਲਾ ਨੋਧ ਸਿੰਘ ਥਾਣਾ ਬੁੱਲੋਵਾਲ , ਹਰਵਿੰਦਰ ਸਿੰਘ ਉਰਫ਼ ਮੋਨੂੰ ਪੁੱਤਰ ਕਮਲਜੀਤ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਰਨਾਣਾ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਮਾਰੂ ਹਥਿਆਰਾ ਦੀ ਨੋਕ ਤੇ ਸੰਗਠਿਤ ਅਪਰਾਧ ਕਰਨ ਦੇ ਆਦੀ ਹਨ ਅਤੇ ਇਸ ਵਕਤ ਆਪਣੇ ਜੇਲ੍ਹ ਵਿੱਚ ਬੈਠੇ ਸਾਥੀ ਦੇ ਕਹਿਣ 'ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੁਹੱਲਾ ਰਣਜੀਤਗੜ੍ਹ ਧੂਸੀ ਬੰਨ ਜੰਗਲ ਵਾਲੇ ਪਾਸੇ ਬੈਠੇ ਹਨ ਅਤੇ ਸ਼ਹਿਰ ਵਿੱਚ ਡਾਕਾ ਮਾਰ ਕੇ ਕਿਸੇ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ, ਜਿਸ 'ਤੇ ਐੱਸ. ਆਈ. ਸਤਪਾਲ ਸਿੰਘ ਮੁੱਖ ਅਫ਼ਸਰ ਥਾਣਾ ਗੜ੍ਹਦੀਵਾਲਾ ਸਮੇਤ ਪੁਲਸ ਪਾਰਟੀ ਦੇ ਮੁੱਖਬਰ ਖਾਸ ਵੱਲੋਂ ਦੱਸੀ ਜਗ੍ਹਾ 'ਤੇ ਰੋਡ ਕੀਤਾ, ਜਿੱਥੇ ਉਕਤ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ- 28 ਮਿੱਤੀ 23.03.2026 ਅ/ਧ 310(4),310(5),111 ਬੀ. ਐੱਨ. ਐੱਸ. 25-54-59 ਆਰਮਜ਼ ਐਕਟ ਥਾਣਾ ਗੜ੍ਹਦੀਵਾਲਾ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤਾਨ ਦੇਸ਼ੀਆਂ ਕੋਲ ਇਕ ਪਿਸਟਲ ਅਤੇ ਤੇਜ਼ਧਾਰ ਹਥਿਆਰ ਰਿਕਵਰ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ: ਸੁਖਪਾਲ ਖਹਿਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News