ਕਾਜ਼ੀ ਮੰਡੀ ’ਚ ਰੋਜ਼ ਲੱਗ ਜਾਂਦੀ ਹੈ ਕੂੜੇ ਤੇ ਕਬਾੜ ਨੂੰ ਅੱਗ, ਸੂਰਿਆ ਐਨਕਲੇਵ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਨਿਵਾਸੀ ਪਰੇਸ਼ਾਨ
Wednesday, May 13, 2026 - 01:19 PM (IST)
ਜਲੰਧਰ (ਖੁਰਾਣਾ)–ਸਾਲਾਂ ਪਹਿਲਾਂ ਜਦੋਂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਤਤਕਾਲੀ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਨੇ ਹਾਈਵੇਅ ਦੇ ਕਿਨਾਰੇ ਛੱਪੜ ਵਾਲੀ ਥਾਂ ’ਤੇ ਸੂਰਿਆ ਐਨਕਲੇਵ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਰਗੀਆਂ ਪਾਸ਼ ਕਾਲੋਨੀਆਂ ਵਿਕਸਿਤ ਕੀਤੀਆਂ ਸਨ, ਉਦੋਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇਨ੍ਹਾਂ ਕਾਲੋਨੀਆਂ ਤਕ ਪਹੁੰਚਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਿੱਛੇ ਕਾਜ਼ੀ ਮੰਡੀ ਤੋਂ ਹੋ ਕੇ 120 ਫੁੱਟੀ ਰੋਡ ਸੜਕ ਬਣਾਈ ਜਾਵੇਗੀ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਇਹ ਰਸਤਾ ਅੱਜ ਤਕ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਬੁੱਧਵਾਰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਵਿਦਿਅਕ ਅਦਾਰੇ ਤੇ ਦਫ਼ਤਰ
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਵਿਭਾਗਾਂ ਅਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਕਾਜ਼ੀ ਮੰਡੀ ਇਲਾਕੇ ਵਿਚ ਹੋਏ ਕਬਜ਼ੇ ਨਹੀਂ ਹਟਾਏ ਜਾ ਸਕੇ। ਉਥੇ ਹੀ ਇਲਾਕੇ ਵਿਚ ਹੌਲੀ-ਹੌਲੀ ਕਬਾੜ ਮਾਰਕੀਟ ਵੀ ਵਿਕਸਿਤ ਹੋ ਗਈ ਹੈ। ਦੋਸ਼ ਹੈ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਕੂੜਾ ਅਤੇ ਕਬਾੜ ਲਿਆ ਕੇ ਇਥੇ ਖਾਲੀ ਪਲਾਟਾਂ ਵਿਚ ਡੰਪ ਕੀਤਾ ਜਾਂਦਾ ਹੈ। ਵਰਤੋਂ ਵਾਲਾ ਸਾਮਾਨ ਕੱਢਣ ਦੇ ਬਾਅਦ ਬਾਕੀ ਕੂੜੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
ਇਲਾਕੇ ਵਿਚ ਅਕਸਰ ਹਰ ਰੋਜ਼ ਭੜਕਦੀ ਅੱਗ ਅਤੇ ਇਸ ਤੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ ਆਲੇ-ਦੁਆਲੇ ਦੋ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਹੈ। ਸੂਰਿਆ ਐਨਕਲੇਵ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਰਗੀਆਂ ਕਾਲੋਨੀਆਂ ਦੇ ਹਜ਼ਾਰਾਂ ਨਿਵਾਸੀ ਪ੍ਰਦੂਸ਼ਣ ਅਤੇ ਧੂੰਏਂ ਤੋਂ ਪ੍ਰੇਸ਼ਾਨ ਹਨ। ਰਾਹਗੀਰਾਂ ਨੂੰ ਵੀ ਇਸ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਜਲੰਧਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਇਸ ਮਾਮਲੇ ਵਿਚ ਸਖ਼ਤੀ ਵਰਤਣ ਅਤੇ ਰੋਜ਼ਾਨਾ ਕੂੜੇ ਨੂੰ ਅੱਗ ਲਾਉਣ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਸ਼ਹਿਰ ਵਿਚ ਸਵੱਛ ਵਾਤਾਵਰਣ ਬਣਾਈ ਰੱਖਿਆ ਜਾ ਸਕੇ। ਬੀਤੇ ਦਿਨ ਵੀ ਕਾਜ਼ੀ ਮੰਡੀ ਇਲਾਕੇ ਵਿਚ ਕੂੜੇ ਅਤੇ ਕਬਾੜ ਨੂੰ ਜ਼ਬਰਦਸਤ ਅੱਗ ਲੱਗੀ, ਜਿਸ ਤੋਂ ਉੱਠਿਆ ਜ਼ਹਿਰੀਲਾ ਧੂੰਆਂ ਦੂਰ-ਦੂਰ ਤਕ ਫੈਲ ਗਿਆ ਤੇ ਲੋਕਾਂ ਨੂੰ ਸਾਹ ਆਦਿ ਲੈਣ ਵਿਚ ਕਾਫੀ ਪ੍ਰੇਸ਼ਾਨੀ ਹੋਈ। ਅਜਿਹੇ ਵਿਚ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
