ਫਗਵਾੜਾ ’ਚ ਨਾਜਾਇਜ਼ ਹਥਿਆਰਾਂ ਅਤੇ ਗੋਲੀ-ਸਿੱਕੇ ਨਾਲ ਫੜੇ ਗਏ ਗਿਰੋਹ ਦੀਆਂ ਜੜ੍ਹਾਂ ਬਹੁਤ ਡੂੰਘੀਆਂ!

03/11/2024 1:31:28 AM

ਫਗਵਾੜਾ (ਜਲੋਟਾ)- ਐੱਸ.ਐੱਸ.ਪੀ ਵਤਸਲਾ ਗੁਪਤਾ ਦੇ ਹੁਕਮਾਂ ’ਤੇ ਫਗਵਾੜਾ ਪੁਲਸ ਨੇ ਹਾਲ ਹੀ ਵਿਚ ਜ਼ਿਲ੍ਹੇ ਵਿਚ ਸ਼ਾਤਿਰ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਨੌਜਵਾਨਾਂ ਸੁਖਵੰਤ ਸਿੰਘ ਉਰਫ ਸੁੱਖਾ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ, ਰੋਸ਼ਨ ਸਿੰਘ ਪੁੱਤਰ ਹਰਰੋਸ਼ਨ ਨਾਥ ਵਾਸੀ ਵਾੜਾ ਭਾਈ ਥਾਣਾ ਗੱਲਖੁਰਦ ਥਾਣਾ ਬਾਵਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਜੇ ਕੁਮਾਰ ਉਰਫ਼ ਅੱਜੂ ਪੁੱਤਰ ਜੀਤ ਰਾਮ ਵਾਸੀ ਰਾਮਸਰ ਥਾਣਾ ਬਾਵਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਸੀ।

ਐੱਸ.ਐੱਸ.ਪੀ. ਨੇ ਖੁਲਾਸਾ ਕੀਤਾ ਸੀ ਕਿ ਪੁਲਸ ਨੇ ਗ੍ਰਿਫਤਾਰ ਕੀਤੇ ਨੌਜਵਾਨਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਇਨ੍ਹਾਂ ਖਿਲਾਫ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ ਕਈ ਮਾਮਲੇ ਦਰਜ ਹਨ। ਸੁਖਵੰਤ ਸਿੰਘ ਉਰਫ ਸੁੱਖਾ ਖਿਲਾਫ ਵੱਖ-ਵੱਖ ਥਾਣਿਆਂ ਵਿਚ 8 ਕੇਸ, ਰੋਸ਼ਨ ਸਿੰਘ ਖਿਲਾਫ ਵੱਖ-ਵੱਖ ਥਾਣਿਆਂ ਵਿਚ 13 ਕੇਸ ਅਤੇ ਅਜੇ ਕੁਮਾਰ ਉਰਫ ਅੱਜੂ ਖਿਲਾਫ 2 ਕੇਸ ਦਰਜ ਹਨ।

ਐੱਸ.ਐੱਸ.ਪੀ. ਗੁਪਤਾ ਨੇ ਦੱਸਿਆ ਸੀ ਕਿ ਜਦੋਂ ਪੁਲਸ ਪਾਰਟੀ ਨੇ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 32 ਬੋਰ ਦੇ 5 ਪਿਸਤੌਲ, 30 ਬੋਰ ਦਾ ਇਕ ਪਿਸਤੌਲ, ਇਕ ਦੇਸੀ ਪਿਸਤੌਲ, 32 ਬੋਰ ਦੇ 16 ਕਾਰਤੂਸ ਅਤੇ 30 ਬੋਰ ਦੇ 19 ਕਾਰਤੂਸ ਬਰਾਮਦ ਹੋਏ ਸਨ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ।

ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)

‘ਜਗ ਬਾਣੀ’ ਨੂੰ ਸੂਤਰਾਂ ਤੋਂ ਮਿਲੀ ਵਿਸ਼ੇਸ਼ ਜਾਣਕਾਰੀ ਅਨੁਸਾਰ ਫਗਵਾੜਾ ਪੁਲਸ ਨੂੰ ਉਕਤ ਮੁਲਜ਼ਮਾਂ ਕੋਲੋਂ ਪੁਲਸ ਰਿਮਾਂਡ ਦੌਰਾਨ ਬਹੁਤ ਹੀ ਅਹਿਮ ਅਤੇ ਸਨਸਨੀਖੇਜ਼ ਖੁਲਾਸੇ ਹੋਏ ਹਨ, ਜਿਸ ਦੇ ਆਧਾਰ ’ਤੇ ਪੁਲਸ ਟੀਮਾਂ ਬਹੁਤ ਸਰਗਰਮੀ ਨਾਲ ਉਕਤ ਸ਼ਾਤਿਰ ਅਸਲਾ ਗੈਂਗ ਨਾਲ ਸਬੰਧਤ ਵੱਖ-ਵੱਖ ਥਾਵਾਂ ਤੋਂ ਜਾਣਕਾਰੀ ਇਕੱਤਰ ਕਰ ਰਹੀਆਂ ਹਨ।

ਸੂਤਰਾਂ ਮੁਤਾਬਕ ਪੁਲਸ ਕੋਲ ਇਨ੍ਹਾਂ ਦੇ ਕਈ ਹੋਰ ਸਾਥੀਆਂ ਦੇ ਗਿਰੋਹ ਵਿਚ ਸਰਗਰਮ ਹੋਣ ਬਾਰੇ ਪੁਖਤਾ ਜਾਣਕਾਰੀ ਹੈ। ਸੂਤਰ ਦੱਸਦੇ ਹਨ ਕਿ ਪੁਲਸ ਨੇ ਵੱਡੀ ਮਾਤਰਾ ਵਿਚ ਹੋਰ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਹਾਲਾਂਕਿ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਫਗਵਾੜਾ ਦੀ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਨਾਲ ਸੰਪਰਕ ਕੀਤਾ ਗਿਆ ਅਤੇ ਪੁੱਛਿਆ ਗਿਆ ਤਾਂ ਪੁਲਸ ਨੇ ਇਸ ਤੇ ਬਿਨਾਂ ਕੋਈ ਟਿਪੱਣੀ ਕਿਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਇੰਨਾ ਹੀ ਕਿਹਾ ਕਿ ਪੁਲਸ ਗਿਰੋਹ ਸਬੰਧੀ ਜਾਂਚ ਕਰ ਰਹੀ ਹੈ।

ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਉਕਤ ਗਿਰੋਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਪਿਸਤੌਲਾਂ, ਗੋਲੀ ਸਿੱਕਾ ਲਿਆ ਕੇ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਦਾ ਰਿਹਾ ਹੈ ਅਤੇ ਇਹ ਕੰਮ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਆਪਣੇ ਸੰਪਰਕ ਸਰੋਤਾਂ ਰਾਹੀਂ ਤੈਆਰ ਕੀਤੇ ਗਏ ਤਗੜੇ ਨੈੱਟਵਰਕ ਦੀ ਵਰਤੋਂ ਕਰਦਿਆਂ ਬਹੁਤ ਗੁਪਤ ਤਰੀਕੇ ਨਾਲ ਕੀਤਾ ਜਾਂਦਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਫਗਵਾੜਾ ਪੁਲਸ ਛੇਤੀ ਹੀ ਗਿਰੋਹ ਕੋਲੋਂ ਬਰਾਮਦ ਹੋਈਆ ਹੋਰ ਨਾਜਾਇਜ਼ ਪਿਸਤੌਲਾਂ, ਗੋਲੀ ਸਿੱਕੇ ਸਬੰਧੀ ਖੁਲਾਸਾ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪੁਲਸ ਨੂੰ ਤਿੰਨ ਤੋਂ ਪੰਜ ਜਾਂ ਇਸ ਤੋਂ ਵੱਧ ਪਿਸਤੌਲਾਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ- ਪੈਸਿਆਂ ਕਾਰਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਦੁਕਾਨਦਾਰ ਨੇ ਗਾਹਕ 'ਤੇ ਚਲਾ ਦਿੱਤੀ ਗੋਲ਼ੀ, ਹਾਲਤ ਗੰਭੀਰ

ਹੁਣ ਇਥੇ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਗਿਰੋਹ ਫਗਵਾੜਾ ਵਿਚ ਇਹ ਸਭ ਕਰਦਾ ਰਿਹਾ ਹੈ, ਜਦਕਿ ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਮੁਲਜ਼ਮਾਂ ਦੇ ਗ੍ਰਿਫਤਾਰ ਕੀਤੇ ਜਾਣ ਤੱਕ ਕਿਸੇ ਵੀ ਪੱਧਰ ’ਤੇ ਕੋਈ ਸੁਰਾਗ ਹੀ ਨਹੀਂ ਮਿਲਿਆ ਹੈ। ਉਕਤ ਗਿਰੋਹ ਫਗਵਾੜਾ ਵਿਚ ਕਦੋਂ ਤੋਂ ਸਰਗਰਮ ਹੈ ਅਤੇ ਹੁਣ ਤੱਕ ਕਿੱਥੇ ਅਤੇ ਕਿਸ ਨੂੰ ਅਤੇ ਕਿੰਨੀ ਵੱਡੀ ਗਿਣਤੀ ਵਿਚ ਨਾਜਾਇਜ਼ ਪਿਸਤੌਲਾਂ, ਗੋਲੀ ਸਿੱਕੇ ਦੀ ਸਪਲਾਈ ਕੀਤੀ ਗਈ ਹੈ?

ਸੌ ਸਵਾਲਾਂ ਦਾ ਇਕ ਸਵਾਲ ਇਹ ਵੀ ਹੈ ਕਿ ਇਸ ਬਹੁਤ ਹੀ ਖਤਰਨਾਕ ਗੈਰ-ਕਾਨੂੰਨੀ ਅਸਲਾ ਗਿਰੋਹ ਦਾ ਮੁੱਖ ਡਾਨ ਕੌਣ ਹੈ ਅਤੇ ਇਹ ਗਿਰੋਹ ਫਗਵਾੜਾ ਵਿਚ ਕਿਸ ਦੀ ਛਤਰ ਛਾਇਆ ਹੇਠ ਕੰਮ ਕਰ ਰਿਹਾ ਹੈ? ਕੀ ਗੈਂਗ ਨੂੰ ਪੰਜਾਬ ਦੇ ਕਿਸੇ ਵੱਡੇ ਸਿਆਸਤਦਾਨ ਨੇ ਸਰਪ੍ਰਸਤੀ ਦਿੱਤੀ ਹੈ? ਜੇਕਰ ਹਾਂ, ਤਾਂ ਉਹ ਕੌਣ ਹੈ ਅਤੇ ਜੇਕਰ ਨਹੀਂ, ਤਾਂ ਇਹ ਗਿਰੋਹ ਕਿਸ ਅਧਾਰ ’ਤੇ ਫਗਵਾੜਾ ਸਮੇਤ ਪੂਰੇ ਪੰਜਾਬ ਵਿੱਚ ਨਾਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਹਾਲੇ ਤੱਕ ਸਪਲਾਈ ਕਰ ਰਿਹਾ ਸੀ? ਅਤੇ ਇਸ ਗੈਂਗ ’ਚ ਹੋਰ ਕਿੰਨੇ ਸਾਥੀ ਮੌਜੂਦ ਹਨ ਅਤੇ ਉਹ ਹੁਣ ਕਿਥੇ ਹਨ?

ਇਹ ਵੀ ਪੜ੍ਹੋ- ਨਸ਼ੇ 'ਚ ਮਰਸੀਡੀਜ਼ ਚਾਲਕ ਨੇ ਚਾਹ ਦੀ ਦੁਕਾਨ 'ਚ ਵਾੜੀ ਕਾਰ, 1 ਮਹੀਨੇ ਦੇ ਮਾਸੂਮ ਦੇ ਸਿਰੋਂ ਖੋਹਿਆ ਪਿਓ ਦਾ ਸਾਇਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News