ਫਰਨੀਚਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਨਾਲ 50 ਲੱਖ ਦਾ ਨੁਕਸਾਨ

Monday, May 12, 2025 - 12:45 PM (IST)

ਫਰਨੀਚਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਨਾਲ 50 ਲੱਖ ਦਾ ਨੁਕਸਾਨ

ਨੰਗਲ (ਗੁਰਭਾਗ ਸਿੰਘ)- ਨੰਗਲ-ਭਾਖੜਾ ਮੁੱਖ ਮਾਰਗ ’ਤੇ ਬੀਤੀ ਰਾਤ ਸ਼ਰਮਾ ਸਟੋਰ ਵਿਖੇ ‘ਧੀਮਾਨ ਫਰਨੀਚਰ ਹਾਊਸ’ ਵਿਚ ਲੱਗੀ ਭਿਆਨਕ ਨੇ ਦੁਕਾਨ ਦੇ ਨਾਲ-ਨਾਲ ਘਰ ਵਿਚ ਪਏ ਲੱਖਾਂ ਰੁਪਏ ਦੇ ਸਾਮਾਨ ਨੂੰ ਸਾੜ ਕੇ ਸੁਆਹ ਕਰ ਦਿੱਤਾ। ਉਕਤ ਘਟਨਾ ਨੂੰ ਲੈ ਕੇ ਜਿੱਥੇ ਲੋਕਾਂ ਦੇ ਮਨਾਂ ਵਿਚ ਕਾਫ਼ੀ ਦਰਦ ਸੀ, ਉਥੇ ਹੀ ਲੋਕਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਖ਼ੂਬ ਕੋਸਿਆ ਅਤੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਮਹਿਜ 300 ਮੀਟਰ ਦੂਰ ਬੀ. ਬੀ. ਐੱਮ. ਬੀ. ਦਾ ਫਾਇਰ ਸਟੇਸ਼ਨ ਹੈ, ਅੱਗ ਲੱਗਣ ਦੀ ਘਟਨਾ ਦੱਸਣ ਦੇ ਬਾਵਜੂਦ ਉਨ੍ਹਾਂ ਦੀ ਇਕ ਵੀ ਗੱਡੀ ਨਾ ਆਈ ਅਤੇ ਵੇਖਦਿਆਂ ਹੀ ਵੇਖਦਿਆਂ ਅੱਖਾਂ ਮੂਹਰੇ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਸੜ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ ਤਾਂ...

ਜਾਣਕਾਰੀ ਦਿੰਦੇ ਪੀੜਤ ਸੋਰਵ ਧੀਮਾਨ ਪੁੱਤਰ ਹਰਕ੍ਰਿਸ਼ਨ ਧੀਮਾਨ ਨੇ ਕਿਹਾ ਕਿ ਉਹ ਆਪਣੇ ਘਰ ਵਿਚ ਜਦੋਂ ਸੌਂ ਰਹੇ ਸੀ ਤਾਂ ਸਾਢੇ 12 ਵਜੇ ਦੇ ਕਰੀਬ ਕੁਝ ਸੜਨ ਦੀ ਬਦਬੂ ਆਈ। ਜਦੋਂ ਘਰ ਦੇ ਨਾਲ ਹੀ ਬਣੀ ਫਰਨੀਚਰ ਦੀ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੁਕਾਨ ਵਿਚ ਲੱਗੇ ਬਿਜਲੀ ਦੇ ਮੀਟਰ ਵਿਚ ਚਿੰਗਾੜੀਆਂ ਨਿਕਲ ਰਹੀਆਂ ਸੀ। ਅਸੀਂ ਭੱਜ ਕੇ ਬੀ. ਬੀ. ਐੱਮ. ਬੀ. ਫਾਇਰ ਦਫ਼ਤਰ ਗਏ ਪਰ ਉਨ੍ਹਾਂ ਸਾਨੂੰ ਇਕ ਵੀ ਗੱਡੀ ਨਹੀਂ ਭੇਜੀ।

PunjabKesari

ਇੰਨੀ ਦੇਰ ਨੂੰ ਗੁਆਂਢੀਆਂ ਨੇ ਨੰਗਲ ਨਗਰ ਕੌਂਸਲ ਦੀਆਂ ਫਾਇਰ ਗੱਡੀਆਂ ਨੂੰ ਬੁਲਾ ਲਿਆ। ਰਾਤ ਪੌਨੇ ਇਕ ਵਜੇ ਦੇ ਕਰੀਬ ਕੌਂਸਲ ਦੀਆਂ ਗੱਡੀਆਂ ਨੇ ਉਕਤ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਵਿਚ ਖੜ੍ਹੀ ਐਕਟਿਵਾ ਦੀ ਪੂਰੀ ਤਰ੍ਹਾਂ ਸੜ ਕੇ ਨੁਕਸਾਨੀ ਗਈ ਹੈ ਅਤੇ ਇਸ ਹਾਦਸੇ ਵਿਚ ਕਰੀਬ 50 ਤੋਂ 60 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਫਰਨੀਚਰ ਦੀ ਦੁਕਾਨ ਹੈ ਅਤੇ ਨਾਲ ਹੀ 2 ਮੰਜਿਲਾਂ ਘਰ ਦੀ ਇਮਾਰਤ ਹੈ। ਅੱਗ ਨੇ ਇੰਨਾਂ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਘਰ ਦੀਆਂ ਛੱਤਾਂ ’ਤੇ ਲੱਗੀ ਸੀਲਿੰਗ ਟੁੱਟ ਕੇ ਹੇਠਾਂ ਡਿੱਗਣ ਲੱਗ ਪਈ ਅਤੇ ਕੰਧਾਂ ਨੂੰ ਦਰਾੜਾਂ ਪੈ ਗਈਆਂ।  ਗਨੀਮਤ ਰਹੀ ਕਿ ਉਕਤ ਘਟਨਾ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੀ. ਬੀ. ਐੱਮ. ਬੀ. ਫਾਇਰ ਮੁਲਾਜ਼ਮ ਦੇ ਮੌਕੇ ’ਤੇ ਗੱਡੀਆਂ ਲੈ ਕੇ ਆ ਜਾਂਦੇ ਤਾਂ ਸਾਡਾ ਇਨ੍ਹਾਂ ਜ਼ਿਆਦਾ ਨੁਕਸਾਨ ਨਹੀਂ ਸੀ ਹੋਣਾ। ਉਥੇ ਵਾਰਡ ਵਾਸੀ ਵਿਜੇ ਕੌਸ਼ਲ ਨੇ ਵੀ ਬੀ. ਬੀ. ਐੱਮ. ਬੀ. ਨੂੰ ਭੰਡਿਆ ਅਤੇ ਕਿਹਾ ਕਿ ਜੇਕਰ ਇਹ ਸਾਡੇ ਲੋਕਾਂ ਦੀ ਮਦਦ ਹੀ ਨਹੀਂ ਕਰ ਸਕਦੇ ਫਿਰ ਵੱਡੇ-ਵੱਡੇ ਫਾਇਰ ਵਿਭਾਗ ਦੇ ਦਫਤਰ ਖੋਲ੍ਹਣ ਦੀ ਕੀ ਜ਼ਰੂਰਤ ਹੈ। ਆਰ. ਕੇ. ਰਾਣਾ ਨੇ ਕਿਹਾ ਕਿ ਨੰਗਲ ਸ਼ਹਿਰ ਦਾ ਏਰੀਆ ਬਹੁਤ ਜ਼ਿਆਦਾ ਸੈਂਸਟਿਵ ਜ਼ੋਨ ਵਿਚ ਆਉਂਦਾ ਹੈ। ਪੰਜਾਬ/ਹਿਮਾਚਲ ਬਾਰਡਰ ’ਤੇ ਵਸੇ ਇਸ ਸ਼ਹਿਰ ਵਿਚ ਜੇਕਰ ਕੋਈ ਵੱਡੀ ਘਟਨਾ ਵਾਪਰ ਜਾਵੇ ਤਾਂ ਦਸੋਂ ਲੋਕ ਕਿੱਥੇ ਭੱਜਣ।

ਇਹ ਵੀ ਪੜ੍ਹੋ: ਇਕ ਵਾਰ ਫਿਰ ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਹੋ ਗਈ ਵੱਡੀ ਵਾਰਦਾਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News