ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀ ਹੋਏ ਖੱਜਲ-ਖੁਆਰ, ਬੱਸਾਂ ਦੇ 40 ਰੂਟ ਪ੍ਰਭਾਵਿਤ

Thursday, Jul 10, 2025 - 01:40 PM (IST)

ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀ ਹੋਏ ਖੱਜਲ-ਖੁਆਰ, ਬੱਸਾਂ ਦੇ 40 ਰੂਟ ਪ੍ਰਭਾਵਿਤ

ਨਵਾਂਸ਼ਹਿਰ (ਤ੍ਰਿਪਾਠੀ)-ਪੰਜਾਬ ਰੋਡਵੇਜ਼ ਪਨਬੱਸ-ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਰੋਜ਼ਾ ਹੜਤਾਲ ਦੇ ਪਹਿਲੇ ਦਿਨ ਪਨਬੱਸ ਬੱਸਾਂ ਦਾ ਚੱਕਾ ਜਾਮ ਰਿਹਾ। ਇਸ ਦੌਰਾਨ ਕਰਮਚਾਰੀਆਂ ਨੇ ਦੇਸ਼ ਵਿਆਪੀ ਹੜਤਾਲ ਦੇ ਮੱਦੇ ਨਜ਼ਰ ਵੱਖ -ਵੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਹੜਤਾਲ ਅਤੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨਰਿੰਦਰ ਪੰਡੋਰੀ, ਸਕੱਤਰ ਮਹੇਸ਼ ਮੰਗਾ, ਸੀਨੀਅਰ ਮੀਤ ਪ੍ਰਧਾਨ ਸੁਲੱਖਣ ਸਿੰਘ ਅਤੇ ਕੈਸ਼ੀਅਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਰੈਗੂਲਰ ਨਾ ਕਰਕੇ ਵਾਅਦਾ ਖ਼ਿਲਾਫ਼ੀ ਕੀਤੀ, ਜਿਸ ਨਾਲ ਸਮੂਹ ਮੁਲਾਜ਼ਮਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ:  ਪੰਜਾਬ ਪੁਲਸ ਮੁਲਾਜ਼ਮ 'ਤੇ ਕੇਸ ਹੋਇਆ ਦਰਜ, ਹੈਰਾਨ ਕਰੇਗਾ ਪੂਰਾ ਮਾਮਲਾ

ਉਨ੍ਹਾਂ ਦੋਸ਼ ਲਗਾਇਆ ਕਿ ਕਈ ਠੇਕੇਦਾਰ ਕਰੋੜਾਂ ਦੀ ਈ .ਪੀ. ਐੱਫ਼. ਅਤੇ ਈ. ਐੱਸ. ਆਈ. ਦੀ ਰਾਸ਼ੀ ਲੈ ਕੇ ਫਰਾਰ ਹੋ ਚੁੱਕੇ ਹਨ। ਬਿਨਾਂ ਐਗਰੀਮੈਂਟ ਦੇ ਕਈ ਠੇਕੇਦਾਰਾਂ ਨੂੰ ਫਰਮਾਂ ਦੀ ਭਰਤੀ ਪ੍ਰਕ੍ਰਿਆ ਸੌਂਪ ਦਿੱਤੀ ਗਈ ਹੈ, ਜਿੱਥੇ ਮੋਟੀ ਰਾਸ਼ੀ ਲੈ ਕੇ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਹੋ ਰਹੀ ਲੁੱਟ ਦੇ ਸਬੂਤ ਦੇਣ ਦੇ ਬਾਵਜੂਦ ਸਰਕਕਾਰ ਕੋਈ ਠੋਸ ਕਦਮ ਨਹੀ ਚੁੱਕ ਰਹੀ ਹੈ। ਉਨ੍ਹਾਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਪਨਬੱਸ ਵਿਚ ਪਿਛਲੇ 18-18 ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ, ਠੇਕੇਦਾਰੀ ਪ੍ਰਣਾਲੀ ਬੰਦ ਕੀਤੀ ਜਾਵੇ, ਤਨਖਾਹਾਂ ਦੇ ਪਾੜੇ ਵਿਚ ਤਰੁੱਟੀਆਂ ਦੂਰ ਕੀਤੀਆਂ ਜਾਣ, ਕਾਲੀ ਸੂਚੀ ਵਿਚ ਪਾਏ ਗਏ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ’ਤੇ ਬਹਾਲ ਕੀਤਾ ਜਾਵੇ, ਪਨਬੱਸ ਵਿਚ 10 ਹਜ਼ਾਰ ਨਵੀਆਂ ਬੱਸਾਂ ਲਗਾਈਆਂ ਜਾਣ, ਕਿਲੋਮੀਟਰ ਸਕੀਮ ਬੰਦ ਕੀਤੀ ਜਾਵੇ ਅਤੇ ਵਿਭਾਗ ਵਿਚ ਸਟਾਫ ਦੀ ਘਾਟ ਦੂਰ ਕੀਤੀ ਜਾਵੇ।

PunjabKesari

ਇਹ ਵੀ ਪੜ੍ਹੋ:  ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2 ਦਿਨ ਪਵੇਗਾ ਭਾਰੀ ਮੀਂਹ

ਪਨਬੱਸ ਬੱਸ ਸੇਵਾ ਬੰਦ ਰਹਿਣ ’ਤੇ ਸਰਕਾਰ ਨੂੰ ਲੱਗਾ 5 ਲੱਖ ਦਾ ਚੂਨਾ
ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਾਂ ਦੀ ਹੜਤਾਲ ਦੇ ਚਲਦੇ ਅੱਜ ਪਨਬਸ ਦੀ 59 ਬੱਸ ਰੋਡ ’ਤੇ ਨਹੀਂ ਚੜ੍ਹੀਆਂ ਜਿਸ ਨਾਲ ਜਿੱਥੇ ਯਾਤਰੀਆਂ ਦੀ ਖੱਜਲ ਖੁਆਰੀ ਹੋਈ ਉਥੇ ਪੰਜਾਬ ਸਰਕਾਰ ਨੂੰ ਵੀ ਕਰੀਬ 5 ਲੱਖ ਦਾ ਚੂਨਾ ਲੱਗਿਆ। ਵਿਭਾਗ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਅੱਜ ਰੋਡਵੇਜ਼ ਦੀਆਂ ਕੇਵਲ 5 ਬੱਸਾਂ ਹੀ ਸੜਕ ’ਤੇ ਉਤਰੀਆਂ ਹਨ ਜਦਕਿ ਪਨਬਸ ਦੀ ਕਰੀਬ 59 ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਉਹ ਵਰਕਸ਼ਾਪ ਦੀ ਸ਼ੋਭਾ ਬਣਦੀਆਂ ਰਹੀਆਂ।

PunjabKesari

ਉਨ੍ਹਾਂ ਦੱਸਿਆ ਕਿ ਪ੍ਰਤੀਦਿਨ ਪਨਬੱਸ ਬੱਸਾਂ ਕਰੀਬ 18 ਤੋਂ 20 ਕਿਲੋਮੀਟਰ ਦੀ ਮਾਈਲਜ ਕਵਰ ਕਰ ਕੇ ਸਾਢੇ 4 ਤੋਂ 5 ਲੱਖ ਰੁਪਏ ਦੀ ਆਮਦਨ ਇਕੱਠਾ ਕਰਦੀਆਂ ਹਨ ਜਿਨ੍ਹਾਂ ਦੇ ਅੱਜ ਸੜਕਾ ’ਤੇ ਨਾ ਚਲਣ ਕਾਰਨ ਜਿੱਥੇ ਕਰੀਬ 40 ਰੂਟਸ ਪ੍ਰਭਾਵਿਤ ਹੋਏ ਉੱਥੇ ਵਿਭਾਗ ਨੂੰ ਕਰੀਬ 5 ਲੱਖ ਦਾ ਚੂਨਾ ਲੱਗਿਆ ਹੈ। ਉਨ੍ਹਾ ਦੱਸਿਆ ਕਿ 3 ਰੋਜ਼ਾ ਹੜਤਾਲ ਦੇ ਦੂਜੇ ਦਿਨ ਸਮੂਹ ਮੁਲਾਜ਼ਮ ਵਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਦਾ ਘਿਰਾਉ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਪੰਜਾਬ ਪੁਲਸ ਮੁਲਾਜ਼ਮ 'ਤੇ ਕੇਸ ਹੋਇਆ ਦਰਜ, ਹੈਰਾਨ ਕਰੇਗਾ ਪੂਰਾ ਮਾਮਲਾ

ਨਿੱਜੀ ਕੰਪਨੀ ਦੀਆਂ ਬੱਸਾਂ ਦੀ ਰਹੀ ਚਾਂਦੀ
ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਕਰਮਚਾਰੀਆਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਦੌਰਾਨ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਨੂੰ ਹੜਤਾਲੀ ਮੁਲਾਜ਼ਮਾਂ ਵਲੋਂ ਬੱਸ ਸਟੈਂਡ ਦੇ ਅੰਦਰ ਨਹੀ ਆਉਣ ਦਿੱਤਾ ਅਤੇ ਬਾਹਰ ਨਵਾਂਸ਼ਹਿਰ ਗੜ੍ਹਸ਼ੰਕਰ ਰੋਡ ਅਤੇ ਬੰਗਾ ਰੋਡ ’ਤੇ ਨਿੱਜੀ ਕੰਪਨੀ ਦੀ ਬੱਸਾਂ ਦਾ ਜਮਾਂਵੜਾ ਰਿਹਾ ਜਿਸ ਨਾਲ ਵਾਹਨਾਂ ਤੇ ਆਮ ਲੋਕਾਂ ਨੂੰ ਆਉਣ ਜਾਣ ਲਈ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਪਨਬੱਸ ਦੀ ਹੜਤਾਲ ਕਾਰਨ ਮਜਬੂਰਨ ਪ੍ਰਾਈਵੇਟ ਬੱਸਾਂ ਵਿਚ ਸਫ਼ਰ ਕਰਨਾ ਪਿਆ।

ਇਹ ਵੀ ਪੜ੍ਹੋ:  ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਲੱਗੀ ਇਹ ਮੁਕੰਮਲ ਪਾਬੰਦੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News