ਕਪੂਰਥਲਾ ਦੇ ਦੀਪਾ ਕਤਲ ਕੇਸ ’ਚ ਪੈਰੋਲ ’ਤੇ ਆ ਕੇ ਭਗੌੜਾ ਹੋਇਆ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

Thursday, Oct 19, 2023 - 11:35 AM (IST)

ਕਪੂਰਥਲਾ ਦੇ ਦੀਪਾ ਕਤਲ ਕੇਸ ’ਚ ਪੈਰੋਲ ’ਤੇ ਆ ਕੇ ਭਗੌੜਾ ਹੋਇਆ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਜਲੰਧਰ (ਮਹੇਸ਼)–ਕਪੂਰਥਲਾ ਦੇ ਮਸ਼ਹੂਰ ਦੀਪਾ ਕਤਲ ਕੇਸ ਵਿਚ ਜੇਲ੍ਹ ਵਿਚੋਂ ਪੈਰੋਲ ’ਤੇ ਆ ਕੇ ਵਾਪਸ ਜੇਲ੍ਹ ਨਾ ਜਾਣ ’ਤੇ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੂੰ ਨਾਜਾਇਜ਼ ਹਥਿਆਰਾਂ ਸਮੇਤ ਐਂਟੀ-ਨਾਰਕੋਟਿਕਸ ਸੈੱਲ (ਸੀ. ਆਈ. ਏ.-1) ਜਲੰਧਰ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ.-2 ਦੇ ਇੰਚਾਰਜ ਇੰਸ. ਹਰਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵੱਲੋਂ ਵਾਈ-ਪੁਆਇੰਟ ਮਕਸੂਦਾਂ ਬਾਈਪਾਸ ਜਲੰਧਰ ’ਤੇ ਕੀਤੀ ਨਾਕਾਬੰਦੀ ਦੌਰਾਨ ਕਾਬੂ ਕੀਤੇ ਗਏ ਉਕਤ ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਪੋਪੀ ਪੁੱਤਰ ਸਤੀਸ਼ ਕੁਮਾਰ ਵਾਸੀ ਮਕਾਨ ਨੰਬਰ 20, ਗਲੀ ਨੰਬਰ 2, ਸੰਗਤ ਸਿੰਘ ਨਗਰ ਅਤੇ ਹਾਲ ਵਾਸੀ ਮਕਾਨ ਨੰਬਰ 47-ਬੀ ਕਮਲ ਵਿਹਾਰ ਨੇੜੇ ਐੱਮ. ਐੱਸ. ਫਾਰਮ ਜਲੰਧਰ ਵਜੋਂ ਹੋਈ।

ਡੀ. ਸੀ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਪੋਪੀ ਤੇ ਉਸਦੇ ਸਾਥੀਆਂ ਖਿਲਾਫ 28 ਜੁਲਾਈ 2013 ਨੂੰ ਆਈ. ਪੀ. ਸੀ. ਦੀ ਧਾਰਾ 302, 148, 149, 150, 120-ਬੀ ਅਤੇ 25/54/59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਕਪੂਰਥਲਾ ਵਿਚ 167 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਮਾਣਯੋਗ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਨੂੰ ਉਹ ਜੇਲ੍ਹ ਵਿਚ ਕੱਟ ਰਿਹਾ ਸੀ ਅਤੇ ਲਗਭਗ ਇਕ ਸਾਲ ਪਹਿਲਾਂ ਹੀ ਜੇਲ੍ਹ ਤੋਂ ਪੈਰੋਲ ’ਤੇ ਆਇਆ ਸੀ ਪਰ ਛੁੱਟੀ ਖ਼ਤਮ ਹੋਣ ’ਤੇ ਜਦੋਂ ਉਹ ਵਾਪਸ ਜੇਲ੍ਹ ਨਾ ਗਿਆ ਤਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਡੀ. ਸੀ. ਪੀ. ਵਿਰਕ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੋਪੀ ਆਪਣੀ ਡੱਬ ਵਿਚ ਨਾਜਾਇਜ਼ ਹਥਿਆਰ ਲਗਾ ਕੇ ਮਕਸੂਦਾਂ ਬਾਈਪਾਸ ’ਤੇ ਖੜ੍ਹਾ ਹੈ। ਇਸ ’ਤੇ ਸੀ. ਆਈ. ਏ.-2 ਦੇ ਇੰਚਾਰਜ ਇੰਸ. ਹਰਿੰਦਰ ਸਿੰਘ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਉਸਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 32 ਬੋਰ ਦੀ ਇਕ ਪਿਸਟਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ਨੂੰ ਲੈ ਕੇ ਉਸ ਖ਼ਿਲਾਫ਼ ਥਾਣਾ ਨੰਬਰ 1 ਵਿਚ ਆਰਮਜ਼ ਐਕਟ ਤਹਿਤ 114 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 32 ਬੋਰ ਦੇ 3 ਹੋਰ ਪਿਸਟਲ ਤੇ 12 ਬੋਰ ਦੀ ਰਾਈਫਲ ਬਰਾਮਦ ਕਰ ਲਈ।

ਮੇਰਠ ਤੋਂ ਖ਼ਰੀਦੇ ਸਨ ਹਥਿਆਰ 
ਮੁਲਜ਼ਮ ਰਾਕੇਸ਼ ਕੁਮਾਰ ਪੋਪੀ ਨੇ ਦੱਸਿਆ ਕਿ ਪੈਰੋਲ ’ਤੇ ਆ ਕੇ ਉਹ ਵਾਪਸ ਜੇਲ੍ਹ ਨਹੀਂ ਗਿਆ ਅਤੇ ਮੇਰਠ (ਯੂ. ਪੀ.) ਚਲਾ ਗਿਆ। ਉਥੋਂ ਉਸ ਨੇ ਹਥਿਆਰ ਖਰੀਦੇ ਸਨ ਅਤੇ ਹਥਿਆਰ ਲੈ ਕੇ ਆਪਣੇ ਦੁਸ਼ਮਣਾਂ ’ਤੇ ਕਾਰਵਾਈ ਕਰਨ ਲਈ ਜਲੰਧਰ ਆਇਆ ਸੀ। ਦੀਪਾ ਕਤਲ ਕੇਸ ਵਿਚ ਉਸ ਨਾਲ ਨਾਮਜ਼ਦ ਉਸ ਦੇ 2 ਹੋਰ ਸਾਥੀ ਜੇਲ੍ਹ ਵਿਚ ਬੰਦ ਹਨ। ਪੋਪੀ ਖ਼ਿਲਾਫ਼ ਥਾਣਾ ਨੂਰਪੁਰਬੇਦੀ ਰੋਪੜ, ਥਾਣਾ ਨੰਬਰ 2 ਜਲੰਧਰ, ਥਾਣਾ ਨਵੀਂ ਬਾਰਾਦਰੀ ਜਲੰਧਰ, ਥਾਣਾ ਬਸਤੀ ਬਾਵਾ ਖੇਲ ਜਲੰਧਰ, ਥਾਣਾ ਸਿਟੀ ਕਪੂਰਥਲਾ, ਥਾਣਾ ਨੰਬਰ 3 ਜਲੰਧਰ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ, ਚੋਰੀ, ਲੁੱਟ-ਖੋਹ, ਲੜਾਈ-ਝਗੜੇ ਅਤੇ ਇਰਾਦਾ ਕਤਲ ਦੇ 7 ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ’ਚ ਉਹ ਕਈ ਵਾਰ ਜੇਲ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਤੇ ਮੰਡਰਾਉਣ ਲੱਗਾ ਇਹ ਖ਼ਤਰਾ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News