ਜਲੰਧਰ ''ਚ ਦੋਸਤ ਨੇ ਕੀਤੀ ਦਗੇਬਾਜ਼ੀ, ਕਿਸ਼ਤਾਂ ਚੁਕਾਉਣ ਲਈ ਕਿਹਾ ਤਾਂ ਕਰ ''ਤਾ ਹਮਲਾ

Thursday, Jun 12, 2025 - 12:29 PM (IST)

ਜਲੰਧਰ ''ਚ ਦੋਸਤ ਨੇ ਕੀਤੀ ਦਗੇਬਾਜ਼ੀ, ਕਿਸ਼ਤਾਂ ਚੁਕਾਉਣ ਲਈ ਕਿਹਾ ਤਾਂ ਕਰ ''ਤਾ ਹਮਲਾ

ਜਲੰਧਰ (ਸ਼ੋਰੀ)- ਜਲੰਧਰ ਦੇ ਮਕਸੂਦਾਂ ਦੇ ਨੇੜਲੇ ਪਿੰਡ ਚਮਿਆਰਾ ਵਿਚ ਰਹਿਣ ਵਾਲੇ ਇਕ ਨੌਜਵਾਨ ਨਾਲ ਉਸ ਦਾ ਦੋਸਤ ਹੀ ਦਗੇਬਾਜ਼ੀ ਕਰ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਦੇ ਦੋਸਤ ਨੇ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਦਸਤਾਵੇਜ਼ ਲੈ ਕੇ ਆਈਫੋਨ ਅਤੇ ਬੁਲੇਟ ਮੋਟਰਸਾਈਕਲ ਕਿਸ਼ਤਾਂ ’ਤੇ ਖ਼ਰੀਦ ਲਏ ਪਰ ਕਿਸ਼ਤਾਂ ਨਹੀਂ ਮੋੜੀਆਂ, ਜਿਸ ਤੋਂ ਪ੍ਰੇਸ਼ਾਨ ਨੌਜਵਾਨ ਨੇ ਜਦੋਂ ਉਸ ਨੂੰ ਲੋਨ ’ਤੇ ਲਈਆਂ ਚੀਜ਼ਾਂ ਦੀਆਂ ਕਿਸ਼ਤਾਂ ਚੁਕਾਉਣ ਲਈ ਕਿਹਾ ਤਾਂ ਦੋਸਤ ਨੇ ਸਾਥੀਆਂ ਸਮੇਤ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ: 19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ

ਸਿਵਲ ਹਸਪਤਾਲ ਵਿਚ ਇਲਾਜ ਅਧੀਨ ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚਮਿਆਰਾ ਨੇ ਦੱਸਿਆ ਕਿ ਉਸ ਦਾ ਦੋਸਤ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਉਹ ਉਸ ਕੋਲ ਕੰਮ ਕਰਨ ਲੱਗ ਗਿਆ। ਹੌਲੀ-ਹੌਲੀ ਦੋਸਤ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਉਸ ’ਤੇ ਭਰੋਸਾ ਕੀਤਾ ਅਤੇ ਆਪਣੇ ਅਤੇ ਆਪਣੀ ਮਾਂ, ਭਰਾ ਅਤੇ ਪਤਨੀ ਦੇ ਦਸਤਾਵੇਜ਼ ਦੇ ਕੇ ਦੋਸਤ ਨੂੰ 2 ਬੁਲੇਟ ਮੋਟਰਸਾਈਕਲ, ਐਕਟਿਵਾ, 2 ਮਹਿੰਗੇ ਆਈਫੋਨ ਕਿਸ਼ਤਾਂ ’ਤੇ ਲੈ ਦਿੱਤੇ ਪਰ ਲੱਖਾਂ ਦਾ ਮਾਲ ਵੇਖ ਕੇ ਦੋਸਤ ਦੀ ਨੀਅਤ ਬਦਲ ਗਈ ਅਤੇ ਉਸ ਨੇ ਉਕਤ ਚੀਜ਼ਾਂ ਦੀਆਂ ਕਿਸ਼ਤਾਂ ਹੀ ਨਹੀਂ ਦਿੱਤੀਆਂ, ਸਿਰਫ਼ ਡਾਊਨ ਪੇਮੈਂਟ ਕਰ ਕੇ ਹੀ ਸਾਰੀਆਂ ਚੀਜ਼ਾਂ ਆਪਣੇ ਕੋਲ ਰੱਖ ਲਈਆਂ।

ਇਹ ਵੀ ਪੜ੍ਹੋ: ਬਦਲਿਆ ਜਾਵੇਗਾ ਬਰਲਟਨ ਪਾਰਕ ਦਾ ਨਾਂ, ਮਹਾਨ ਪੰਜਾਬੀ ਐਥਲੀਟ ਦੇ ਨਾਂ 'ਤੇ ਰੱਖਿਆ ਜਾਵੇਗਾ ਨਾਂ

ਕੰਪਨੀ ਵਾਲਿਆਂ ਦਾ ਲਗਾਤਾਰ ਫੋਨ ਆਉਣ ਕਾਰਨ ਉਸ ਨੇ ਦੋਸਤ ਨੂੰ ਕਿਸ਼ਤਾਂ ਦੇਣ ਲਈ ਕਿਹਾ ਤਾਂ ਦੋਸਤ ਨੇ ਉਸ ਨੂੰ ਡਾ. ਬੀ. ਆਰ. ਅੰਬੇਡਕਰ ਚੌਂਕ (ਨਕੋਦਰ ਚੌਂਕ) ਕੋਲ ਬੁਲਾਇਆ ਅਤੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਹਥਿਆਰਾਂ ਨਾਲ ਲੈਸ ਸਾਥੀਆਂ ਨਾਲ ਮਿਲ ਕੇ ਉਸ ’ਤੇ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਹਾਲਾਂਕਿ ਵਾਹਨ ਅਤੇ ਫੋਨ ਹਮਲਾਵਰ ਕੋਲ ਹੀ ਹਨ।

ਇਹ ਵੀ ਪੜ੍ਹੋ: ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News