ਜਲੰਧਰ ਜ਼ਿਲ੍ਹੇ ''ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੋਦ ਲਈਆਂ 51 ਸੜਕਾਂ, ਜਾਣੋ ਕਹੀ ਰਹੀ ਵਜ੍ਹਾ
Monday, Jul 14, 2025 - 11:01 AM (IST)

ਜਲੰਧਰ (ਪੁਨੀਤ)–ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਵੱਛ ਸੂਬਾ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਪੰਜਾਬ ਸੜਕ ਸਫ਼ਾਈ ਮਿਸ਼ਨ’ ਤਹਿਤ ਜਲੰਧਰ ਜ਼ਿਲ੍ਹੇ ’ਚ ਸਫ਼ਾਈ ਅਤੇ ਸੜਕ ਸੁਧਾਰ ਦੀ ਦਿਸ਼ਾ ’ਚ ਇਕ ਨਵੀਂ ਮਿਸਾਲ ਪੇਸ਼ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ 10 ਕਿਲੋਮੀਟਰ ਤਕ ਦੀਆਂ 51 ਪ੍ਰਮੁੱਖ ਸੜਕਾਂ ਨੂੰ ਗੋਦ ਲਿਆ ਹੈ। ਇਸ ਤਹਿਤ ਸਫ਼ਾਈ, ਰੱਖ-ਰਖਾਅ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਇਸ ਮੁਹਿੰਮ ’ਚ ਡਾ. ਅਗਰਵਾਲ ਨੇ ਜਲੰਧਰ-ਫਗਵਾੜਾ ਰੋਡ (ਜਲੰਧਰ ਹੱਦ ਤਕ) ਦੀ ਜ਼ਿੰਮੇਵਾਰੀ ਖ਼ੁਦ ਉਠਾਈ ਹੈ ਅਤੇ ਇਸ ਦੀ ਸਫ਼ਾਈ, ਇੰਜੀਨੀਅਰਿੰਗ ਸੁਧਾਰ, ਬਲੈਕ ਸਪਾਟਸ ਦੀ ਪਛਾਣ ਅਤੇ ਨਗਰ ਨਿਗਮ ਤੇ ਐੱਨ. ਐੱਚ. ਏ. ਆਈ. ਦੇ ਸਹਿਯੋਗ ਨਾਲ ਨਿਯਮਿਤ ਨਿਗਰਾਨੀ ਦਾ ਜ਼ਿੰਮਾ ਸੰਭਾਲਿਆ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਜ਼ਨ ਤੋਂ ਪ੍ਰੇਰਿਤ ਇਸ ਮਿਸ਼ਨ ਦੇ ਪਹਿਲੇ ਪੜਾਅ ’ਚ ਕੁੱਲ੍ਹ 500 ਕਿਲੋਮੀਟਰ ਸੜਕ ਹਿੱਸੇ ਨੂੰ ‘ਅਡਾਪਟ’ ਕੀਤਾ ਗਿਆ ਹੈ, ਜਿੱਥੇ ਅਫ਼ਸਰ ਸਿੱਧੇ ਤੌਰ ’ਤੇ ਨਿਗਰਾਨੀ, ਮੁਆਇਨੇ ਅਤੇ ਸਮੱਸਿਆ ਦੇ ਹੱਲ ਲਈ ਜ਼ਿੰਮੇਵਾਰ ਹੋਣਗੇ।
ਹਰ ਅਧਿਕਾਰੀ ਨੂੰ ਜੋ ਸੜਕ ਸੌਂਪੀ ਗਈ ਹੈ, ਉਸ ਦੀ ਰੋਜ਼ਾਲਾ ਦੇਖ-ਰੇਖ, ਟੋਇਆਂ ਦੀ ਮੁਰੰਮਤ, ਸੜਕ ਚਿੰਨ੍ਹਾਂ ਦੀ ਸਪੱਸ਼ਟਤਾ, ਫੁੱਟਪਾਥ ਅਤੇ ਸਟ੍ਰੀਟ ਲਾਈਟਾਂ ਦੀ ਕਾਰਜਸ਼ੀਲਤਾ, ਕੂੜਾ ਅਤੇ ਸਫ਼ਾਈ ਯਕੀਨੀ ਬਣਾਉਣਾ ਉਨ੍ਹਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਮੁਆਇਨੇ ਦੌਰਾਨ ਕਿਸੇ ਵੀ ਗੜਬੜੀ ਦੀ ਜਾਣਕਾਰੀ ਤੁਰੰਤ ਸਬੰਧਤ ਵਿਭਾਗਾਂ ਨੂੰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਤੋਂ ਮਿਸ਼ਨ ਨੂੰ ਆਪਣੀ ਸਰਵਉੱਚ ਪਹਿਲ ਦੇਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਸਪੱਸ਼ਟ ਜਵਾਬਦੇਹੀ ਨਾਲ ਇਹ ਮਿਸ਼ਨ ਨਾ ਸਿਰਫ਼ ਸੜਕਾਂ ਦੀ ਹਾਲਤ ਸੁਧਾਰੇਗਾ, ਸਗੋਂ ਨਾਗਰਿਕਾਂ ਦੀ ਸਹੂਲਤ ਵੀ ਵਧਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਇਸ ਮੌਕੇ ’ਤੇ ਏ. ਡੀ. ਸੀ. ਜਸਬੀਰ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਮੁਕੀਲਨ ਆਰ., ਆਰ. ਟੀ. ਏ. ਸਕੱਤਰ ਬਲਬੀਰ ਰਾਜ ਸਿੰਘ, ਜ਼ਿਲ੍ਹਾ ਰੈਵੇਨਿਊ ਅਧਿਕਾਰੀ ਨਵਦੀਪ ਭੋਗਲ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲ ਸਮਾਜਿਕ ਜਾਗਰੂਕਤਾ ਦਾ ਪ੍ਰਤੀਕ ਬਣ ਕੇ ਉਭਰੇਗੀ। ਅਧਿਕਾਰੀ ਖ਼ੁਦ ਸੜਕਾਂ ਦੀ ਜ਼ਿੰਮੇਵਾਰੀ ਉਠਾ ਕੇ ‘ਸਵੱਛ ਪੰਜਾਬ’ ਦੀ ਦਿਸ਼ਾ ’ਚ ਸਾਰਥਕ ਕਦਮ ਵਧਾ ਰਹੇ ਹਨ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ ਅਜਿਹੀ ਹਾਲਤ ਵੇਖ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e