ਬੈਂਕ ''ਚ ਖਾਤਾ ਖੋਲ੍ਹਣ ਦਾ ਝਾਂਸਾ ਦੇ ਕੇ ਡਾਊਨਲੋਡ ਕਰਵਾਈ ਐਪ, ਫ਼ਿਰ ਬਜ਼ੁਰਗ ਦਾ ਖਾਤਾ ਕਰ''ਤਾ ਖਾਲੀ
Wednesday, Aug 07, 2024 - 04:17 AM (IST)
ਜਲੰਧਰ (ਜ.ਬ.)– ਬੈਂਕ ਵਿਚ ਖਾਤਾ ਖੁਲਵਾਉਣ ਦਾ ਝਾਂਸਾ ਦੇ ਕੇ ਇਕ ਬਜ਼ੁਰਗ ਤੋਂ ਉਸੇ ਦੇ ਮੋਬਾਈਲ ’ਤੇ ਐਪ ਡਾਊਨਲੋਡ ਕਰਵਾ ਕੇ ਉਸ ਦੇ ਖਾਤੇ 'ਚੋਂ 39 ਹਜ਼ਾਰ ਰੁਪਏ ਕਢਵਾ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਬਜ਼ੁਰਗ ਦੀ ਸ਼ਿਕਾਇਤ ’ਤੇ ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਠੱਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਫੇਸਬੁੱਕ 'ਤੇ ਬਣੀ ਦੋਸਤ ਕਰ ਰਹੀ ਸੀ ਕੈਨੇਡਾ ਜਾਣ ਦੀ ਜ਼ਿੱਦ, ਗੁੱਸੇ 'ਚ ਨੌਜਵਾਨ ਨੇ ਗਲ਼ਾ ਵੱਢ ਕੇ ਕਰ'ਤਾ ਕਤਲ
ਜਾਣਕਾਰੀ ਦਿੰਦਿਆਂ ਡਿਫੈਂਸ ਕਾਲੋਨੀ ਦੇ ਰਹਿਣ ਵਾਲੇ ਪ੍ਰੇਮਪਾਲ ਸੈਣੀ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਇਕ ਕਾਲ ਆਈ ਸੀ। ਫੋਨ ਕਰਨ ਵਾਲਾ ਵਿਅਕਤੀ ਖੁਦ ਨੂੰ ਇਕ ਬੈਂਕ ਦਾ ਕਰਮਚਾਰੀ ਦੱਸ ਰਿਹਾ ਸੀ। ਉਸ ਨੇ ਬੈਂਕ ਵਿਚ ਖਾਤਾ ਖੁਲ੍ਹਵਾਉਣ ਲਈ ਉਸ ਨੂੰ ਇਕ ਐਪ ਡਾਊਨਲੋਡ ਕਰਨ ਲਈ ਕਿਹਾ, ਜਿਸ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਐਪ ਡਾਊਨਲੋਡ ਕੀਤੀ ਹੀ ਸੀ ਕਿ ਉਸਦੇ ਖਾਤੇ 'ਚੋਂ 39 ਹਜ਼ਾਰ ਰੁਪਏ ਨਿਕਲ ਗਏ। ਦੋਸ਼ ਹੈ ਕਿ ਉਸ ਨੇ ਮੋਬਾਈਲ ਦਾ ਅਸੈੱਸ ਆਪਣੇ ਕੰਟਰੋਲ ਵਿਚ ਕਰ ਲਿਆ ਸੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e