ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲੇ ਨੂੰ ਨਿਆਇਕ ਹਿਰਾਸਤ ''ਚ ਭੇਜਿਆ

07/25/2020 6:54:43 PM

ਨਵਾਂਸ਼ਹਿਰ (ਤ੍ਰਿਪਾਠੀ)— 2 ਵੱਖ-ਵੱਖ ਮਾਮਲਿਆਂ 'ਚ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਿਆਂ ਦੀ ਠੱਗੀ ਕਰਨ ਦੇ ਦੋਸ਼ੀ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਹੈ, ਜਿੱਥੇ ਅਦਾਲਤ ਦੇ ਹੁਕਮਾਂ 'ਤੇ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਜੇਲ ਭੇਜਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਫਸਰ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੈਂਟੀ ਦਾ ਕੰਮ ਕਰਨ ਵਾਲੇ ਗੜ੍ਹਸ਼ੰਕਰ ਵਾਸੀ ਪਰਮਿੰਦਰ ਸਿੰਘ ਸ਼ਿਕਾਇਤਕਰਤਾ ਵਿਜੈ ਕੁਮਾਰ ਦੇ ਭਰਾ ਅਤੇ ਇਕ ਹੋਰ ਨੌਜਵਾਨ ਪਰਮਜੀਤ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਕਰੀਬ 7.40 ਲੱਖ ਰੁਪਏ ਦੀ ਰਕਮ ਲਈ ਸੀ ਪਰ ਨਾ ਤਾਂ ਉਪਰੋਕਤ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ।

ਇਹ ਵੀ ਪੜ੍ਹੋ: ਭਾਈ ਮੋਹਕਮ ਸਿੰਘ ਸੁਖਦੇਵ ਸਿੰਘ ਢੀਂਡਸਾ ਦੇ ਧੜੇ 'ਚ ਹੋਏ ਸ਼ਾਮਲ
ਇਹ ਵੀ ਪੜ੍ਹੋ: ਪਿਆਰ ਦੀਆਂ ਪੀਂਘਾਂ ਪਾ ਕੇ ਨਾਬਾਲਗ ਲੜਕੀ ਨਾਲ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ

ਉਨ੍ਹਾਂ ਦੱਸਿਆ ਕਿ ਉਪਰੋਕਤ ਸ਼ਿਕਾਇਤ 'ਤੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਟ੍ਰੈਵਲ ਏਜੰਟ ਖ਼ਿਲਾਫ਼ 2 ਜੂਨ, 2020 ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਉਪਰੋਕਤ ਏਜੈਂਟ ਨੇ ਨਵਾਂਸਹਿਰ ਦੇ ਨੌਜਵਾਨ ਅਮਿਤ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 1.80 ਲੱਖ ਰੁਪਏ ਹਾਸਲ ਕੀਤੇ, ਪਰ ਉਸ ਨੂੰ ਵੀ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਜਿਸ 'ਤੇ ਅਮਿਤ ਦੇ ਪਿਤਾ ਰਾਜਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐੱਫ. ਆਈ. ਆਰ. ਨੰਬਰ - 103 ਦਰਜ ਕੀਤੀ ਸੀ।

ਜਾਂਚ ਅਫ਼ਸਰ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਵਾਂ ਮਾਮਲਿਆਂ 'ਚ ਅੱਜ ਦੋਸ਼ੀ ਏਜੈਂਟ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਭੇਜੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਮੌਕੇ ਹੌਲਦਾਰ ਅਵਤਾਰ ਸਿੰਘ ਅਤੇ ਹੌਲਦਾਰ ਜਰਨੈਲ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ​​​​​​​: 25 ਕਰੋੜ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਹੋਇਆ 'ਕੋਰੋਨਾ'
ਇਹ ਵੀ ਪੜ੍ਹੋ​​​​​​​: ਜਲੰਧਰ: ਗੁਆਚੇ ਪਰਸ ਨੇ ਪਾਏ ਪੁਆੜੇ, ਫੁੱਟਬਾਲ ਚੌਂਕ ਨੇੜੇ ਦੇਰ ਰਾਤ ਭਿੜੀਆਂ ਦੋ ਧਿਰਾਂ


shivani attri

Content Editor

Related News