ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੀਤੀ 5 ਲੱਖ ਰੁਪਏ ਦੀ ਠੱਗੀ, ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ
Sunday, Aug 24, 2025 - 04:18 PM (IST)

ਨਵਾਂਸ਼ਹਿਰ (ਤ੍ਰਿਪਾਠੀ):- ਪੁਲਸ ਨੇ ਇਕ ਟਰੈਵਲ ਏਜੰਟ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਨੇ ਲੋਕਾਂ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦਾ ਵਾਅਦਾ ਕਰਕੇ 5 ਲੱਖ ਰੁਪਏ ਦੀ ਠੱਗੀ ਮਾਰੀ ਸੀ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਮਲਕੀਤ ਰਾਮ ਪੁੱਤਰ ਪਿਆਰਾ ਲਾਲ ਵਾਸੀ ਪਿੰਡ ਸਰਹਾਲ ਕਾਜ਼ੀਆ ਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਕੈਨੇਡਾ ਜਾਣ ਲਈ ਟਰੈਵਲ ਏਜੰਟ ਬਲਵੀਰ ਰਾਮ ਪੁੱਤਰ ਭਜਨ ਰਾਮ ਵਾਸੀ ਪਿੰਡ ਥਲਾ (ਫਿਲੌਰ) ਜ਼ਿਲ੍ਹਾ ਜਲੰਧਰ ਨੂੰ ਉਸ ਦੇ ਪਿੰਡ ਦੋਸਾਂਝ ਸਥਿਤ ਦਫ਼ਤਰ ਵਿੱਚ ਮਿਲਿਆ ਸੀ।
ਉਸ ਨੇ ਕਿਹਾ ਕਿ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਸੌਦਾ 23 ਲੱਖ ਰੁਪਏ ਵਿੱਚ ਤੈਅ ਹੋਇਆ ਸੀ, ਜਿਸ ਵਿੱਚੋਂ 5 ਲੱਖ ਰੁਪਏ ਪਹਿਲਾਂ ਹੀ ਅਦਾ ਕਰਨੇ ਸਨ ਅਤੇ ਬਾਕੀ 18 ਲੱਖ ਰੁਪਏ ਕੈਨੇਡਾ ਪਹੁੰਚਣ ਤੋਂ ਬਾਅਦ ਅਦਾ ਕਰਨੇ ਸਨ। ਉਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਉਕਤ ਏਜੰਟ ਵੱਲੋਂ ਉਸ ਨੂੰ ਦਿੱਤਾ ਗਿਆ ਵੀਜ਼ਾ ਜਾਅਲੀ ਪਾਇਆ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਸਬੰਧ ਵਿੱਚ ਉਕਤ ਏਜੰਟ ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਏਜੰਟ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਟੈਂਕਰ ਬਲਾਸਟ ਦੀ ਦਰਦਨਾਕ CCTV ਵੀਡੀਓ ਆਈ ਸਾਹਮਣੇ, ਮੌਤਾਂ ਦਾ ਵਧਿਆ ਅੰਕੜਾ, ਉੱਜੜੇ ਕਈ ਘਰ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਮੰਗ ਕੀਤੀ ਹੈ ਕਿ ਉਸ ਦੇ ਪੈਸੇ ਵਾਪਸ ਪ੍ਰਾਪਤ ਕੀਤੇ ਜਾਣ ਅਤੇ ਦੋਸ਼ੀ ਅਰਜੈਂਟ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮਿਲੀ ਮੰਦਭਾਗੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ
ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਮੁਕੰਦਪੁਰ ਦੀ ਪੁਲਿਸ ਨੇ ਦੋਸ਼ੀ ਏਜੰਟ ਬਲਵੀਰ ਰਾਮ ਪੁੱਤਰ ਭਜਨ ਰਾਮ ਵਾਸੀ ਪਿੰਡ ਥਲਾਂ (ਫਿਲੌਰ) ਜ਼ਿਲ੍ਹਾ ਜਲੰਧਰ ਵਿਰੁੱਧ ਭਾਰਤੀ ਦੰਡਾਵਲੀ ਬੀ. ਐੱਨ. ਐੱਸ. 2023 ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e