ਬਲੈਕ ਮਨੀ ਇਨਵੈਸਟ ਕਰ ਬਿਨਾਂ ਸ਼ੇਅਰ ਖ਼ਰੀਦੇ ਹੀ ਇੰਝ ਕੀਤਾ ਕਲਾਇੰਟਸ ਨਾਲ ਧੋਖਾ

Sunday, Nov 10, 2024 - 12:38 PM (IST)

ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਬੁੱਕੀ ਜਤਿਸ਼ ਅਰੋੜਾ ਉਰਫ ਗੌਰੀ ਦੇ ਦਫਤਰ ਵਿਚ ਹੋਈ ਰੇਡ ਦੇ ਮਾਮਲੇ ਵਿਚ ਸੀ. ਆਈ. ਏ. ਸਟਾਫ਼ ਨੇ ਜਤਿਸ਼ ਅਰੋੜਾ ਗੌਰੀ ਅਤੇ ਉਸ ਦੇ 4 ਕਰਿੰਦਿਆਂ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ। ਜਤਿਸ਼ ਅਰੋੜਾ ਉਰਫ਼ ਗੌਰੀ ਅਰੋੜਾ ਉਰਫ਼ ਗੌਰੀ ਆਪਣੇ ਦਫ਼ਤਰ ਵਿਚ ਕਲਾਇੰਟਸ ਦੀ ਬਲੈਕ ਮਨੀ ਡੱਬਾ ਟ੍ਰੇਡਿੰਗ ਨਾਂ ਦੇ ਕਥਿਤ ਸਾਫਟਵੇਅਰ ਰਾਹੀਂ ਸ਼ੇਅਰਾਂ ਦੀ ਖ਼ਰੀਦੋ-ਫਰੋਖ਼ਤ ਵਿਚ ਇਨਵੈਸਟ ਕਰਵਾਉਂਦਾ ਸੀ, ਜਿਸ ਦਾ ਲੈਣ-ਦੇਣ ਕੈਸ਼ ਵਿਚ ਹੁੰਦਾ ਸੀ ਅਤੇ ਟੈਕਸ ਵੀ ਚੋਰੀ ਕੀਤਾ ਜਾਂਦਾ ਸੀ।

ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ। ਗ੍ਰਿਫ਼ਤਾਰ ਹੋਏ ਲੋਕਾਂ ਵਿਚ ਖੁਦ ਜਤਿਸ਼ ਅਰੋੜਾ ਉਰਫ਼ ਗੌਰੀ ਵਾਸੀ ਬੀ. ਐੱਸ. ਐੱਫ਼. ਕਾਲੋਨੀ, ਉਸਦੇ ਕਰਿੰਦੇ ਦਰਪਣ, ਅਨਿਲ, ਕਰਣ ਸਮੇਤ ਇਕ ਹੋਰ ਵਿਅਕਤੀ ਸ਼ਾਮਲ ਹੈ। ਪੰਜਾਂ ਨੂੰ ਪੁਲਸ ਨੇ 5 ਦਿਨ ਦੇ ਰਿਮਾਂਡ ’ਤੇ ਲਿਆ ਹੈ। ਇੰਸ. ਸੁਰਿੰਦਰ ਕੰਬੋਜ ਨੇ ਦੱਸਿਆ ਕਿ ਇਹ ਲੋਕ ਆਪਣੇ ਕਲਾਇੰਟਸ ਤੋਂ ਸ਼ੇਅਰ ਖਰੀਦਣ ਲਈ ਕੈਸ਼ ਲੈਂਦੇ ਸਨ। ਸਾਰਾ ਲੈਣ-ਦੇਣ ਇਕ ਰਜਿਸਟਰ ਵਿਚ ਨੋਟ ਕੀਤਾ ਜਾਂਦਾ ਸੀ। ਜੇਕਰ ਕਲਾਇੰਟ ਵੱਲੋਂ ਖਰੀਦੇ ਸ਼ੇਅਰਾਂ ਦੀਆਂ ਕੀਮਤਾਂ ਡਿੱਗਦੀਆਂ ਸਨ ਤਾਂ ਉਨ੍ਹਾਂ ਨੂੰ ਸ਼ੇਅਰ ਮਾਰਕੀਟ ਵਿਚ ਆਈ ਗਿਰਾਵਟ ਦਾ ਕਹਿ ਕੇ ਬਿਠਾ ਦਿੱਤਾ ਜਾਂਦਾ ਸੀ ਪਰ ਜਦੋਂ ਸ਼ੇਅਰ ਅੱਪ ਹੁੰਦੇ ਸਨ ਤਾਂ ਉਹ ਲੈਣ-ਦੇਣ ਵਿਚ ਆਨਾਕਾਨੀ ਕਰਦੇ ਸਨ ਅਤੇ ਕਲਾਇੰਟਸ ਦੇ ਫੋਨ ਤਕ ਚੁੱਕਣੇ ਬੰਦ ਕਰ ਦਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਜਤਿਸ਼ ਅਰੋੜਾ ਗੌਰੀ ਆਪਣੇ 3 ਪਾਰਟਨਰਾਂ ਨਾਲ ਮਿਲ ਕੇ ਇਹ ਕੰਮ ਕਰਦਾ ਸੀ, ਜਦਕਿ ਉਹੀ ਪਾਰਟਨਰ ਕ੍ਰਿਕਟ ਮੈਚਾਂ ਦੀ ਬੁੱਕ ਵਿਚ ਵੀ ਉਸਦੇ ਹਿੱਸੇਦਾਰ ਹਨ।

ਇਹ ਵੀ ਪੜ੍ਹੋ-ਸ਼ਹਿਰਾਂ ਨੂੰ ਸੁਰੱਖਿਅਤ ਬਣਾਉਣ ਸਬੰਧੀ DGP ਗੌਰਵ ਯਾਦਵ ਸਖ਼ਤ, CP ਸਵਪਨ ਸ਼ਰਮਾ ਦੀ ਕੀਤੀ ਤਾਰੀਫ਼

ਪੁਲਸ ਦਾ ਕਹਿਣਾ ਹੈ ਕਿ ਜਤਿਸ਼ ਅਰੋੜਾ ਕਿਨ੍ਹਾਂ-ਕਿਨ੍ਹਾਂ ਲੋਕਾਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ, ਉਸ ਸਬੰਧੀ ਸਾਰੀ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ-ਜਿਨ੍ਹਾਂ ਲੋਕਾਂ ਨਾਲ ਉਸਦਾ ਲਿੰਕ ਨਿਕਲਿਆ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦਰਅਸਲ ਡੱਬਾ ਟ੍ਰੇਡਿੰਗ ਇਕ ਅਜਿਹਾ ਸਾਫਟਵੇਅਰ ਹੈ, ਜਿਸ ਵਿਚ ਸ਼ੇਅਰ ਖ਼ਰੀਦਣ ਲਈ ਕੈਸ਼ ’ਚ ਭੁਗਤਾਨ ਕੀਤਾ ਜਾਂਦਾ ਹੈ। ਇਸ ਸਾਫਟਵੇਅਰ ਕਾਰਨ ਇਨਕਮ ਟੈਕਸ, ਐੱਸ. ਟੀ. ਟੀ. ਅਤੇ ਸੀ. ਟੀ. ਟੀ. ਨਾਂ ਦੇ ਟੈਕਸਾਂ ਦੀ ਵੀ ਚੋਰੀ ਕੀਤੀ ਜਾਂਦੀ ਹੈ। ਡੱਬਾ ਟ੍ਰੇਡਿੰਗ ਦਾ ਆਪ੍ਰੇਟਰ ਆਪਣੇ ਕਲਾਇੰਟ ਤੋਂ ਸ਼ੇਅਰਾਂ ਦੇ ਆਰਡਰ ਲੈ ਕੇ ਟ੍ਰੇਡ ਨੂੰ ਆਪਣੇ ਰਿਕਾਰਡ ਵਿਚ ਰੱਖਦਾ ਹੈ ਅਤੇ ਕਲਾਇੰਟ ਤੋਂ ਕੈਸ਼ ਲਿਆ ਜਾਂਦਾ ਹੈ। ਲੈਣ-ਦੇਣ ਜੋਖਮ ਭਰਿਆ ਹੋਣ ਕਾਰਨ ਸੇਬੀ ਨੇ ਵੀ ਇਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਕਾਫੀ ਮੁਸ਼ੱਕਤ ਕੀਤੀ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਮਾਰ ਦਿੱਤੇ 3 ਨੌਜਵਾਨ

ਇਕ ਪਾਰਟਨਰ ਦੇ ਘਰ ਤੋਂ ਬਰਾਮਦ ਹੋ ਚੁੱਕੇ ਹਨ 1 ਕਰੋੜ ਰੁਪਏ
ਕੁਝ ਸਾਲ ਪਹਿਲਾਂ ਜਤਿਸ਼ ਅਰੋੜਾ ਦੇ ਇਕ ‘ਐੱਨ’ ਨਾਂ ਦੇ ਪਾਰਟਨਰ ਦੇ ਘਰ ਸੀ. ਆਈ. ਏ. ਸਟਾਫ ਨੇ ਰੇਡ ਕੀਤੀ ਸੀ। ਉਸ ਸਮੇਂ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਹੋਇਆ ਕਰਦੇ ਸਨ। ਉਦੋਂ ਘਰ ਵਿਚੋਂ ਲੱਗਭਗ 1 ਕਰੋੜ ਰੁਪਏ ਕੈਸ਼ ਵੀ ਬਰਾਮਦ ਹੋਇਆ ਸੀ। ਸਾਰਾ ਕੈਸ਼ ਮੈਚਾਂ ਦੀ ਬੁੱਕ ਦਾ ਸੀ। ਉਸ ਸਮੇਂ ਵੀ ਬੀ. ਐੱਸ. ਐੱਫ. ਕਾਲੋਨੀ ਵਿਚ ‘ਐੱਨ’ ਨਾਂ ਦੇ ਬੁੱਕੀ ਦੇ ਘਰ ਰੇਡ ਹੋਈ ਸੀ। ਜਤਿਸ਼ ਸ਼ੇਅਰਾਂ ਦਾ ਕੰਮ ਐੱਮ. ਅਗਰਵਾਲ ਨਾਂ ਦੇ ਵਿਅਕਤੀ ਨਾਲ ਮਿਲ ਕੇ ਕਰ ਰਿਹਾ ਸੀ, ਜਿਸ ਕੋਲ ਪੈਸਿਆਂ ਦਾ ਸਾਰਾ ਹਿਸਾਬ ਰਹਿੰਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News