ਜੇਕਰ ਤੁਹਾਨੂੰ ਕੋਈ ਮੋਬਾਇਲ ''ਚ ਐਪ ਡਾਊਨਲੋਡ ਕਰਨ ਲਈ ਕਹਿੰਦਾ ਹੈ ਤਾਂ ਹੋ ਜਾਓ ਸਾਵਧਾਨ

Thursday, Jan 16, 2020 - 06:20 PM (IST)

ਜੇਕਰ ਤੁਹਾਨੂੰ ਕੋਈ ਮੋਬਾਇਲ ''ਚ ਐਪ ਡਾਊਨਲੋਡ ਕਰਨ ਲਈ ਕਹਿੰਦਾ ਹੈ ਤਾਂ ਹੋ ਜਾਓ ਸਾਵਧਾਨ

ਜਲੰਧਰ (ਕਮਲੇਸ਼)— ਮੋਬਾਇਲ ਐਨੀਡੈਸਕ ਅਤੇ ਟੀਮਵਿਯੁਰ ਕਿਯੁਕ ਸਪੋਰਟ ਐਪ ਡਾਊਨਲੋਡ ਕਰਵਾ ਕੇ ਸ਼ਾਤਿਰ ਠੱਗ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਪੰਜਾਬ 'ਚ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ 'ਚ ਲੋਕਾਂ ਨੂੰ ਪੇਅ. ਟੀ. ਐੱਮ. ਦੇ ਕੇ. ਵਾਈ. ਸੀ. ਦੀ ਪ੍ਰਕਿਰਿਆ ਪੂਰੀ ਕਰਨ ਦੇ ਨਾਂ 'ਤੇ ਉਕਤ ਐਪ ਡਾਊਨਲੋਡ ਕਰਵਾਏ ਜਾਂਦੇ ਹਨ।

ਇਸ ਤੋਂ ਬਾਅਦ ਐੱਪ ਡਾਊਨਲੋਡ ਕਰਨ ਵਾਲੇ ਵਿਅਕਤੀ ਦੇ ਮੋਬਾਇਲ 'ਤੇ ਐਪ ਰਾਹੀਂ ਸ਼ਾਤਿਰ ਠੱਗ ਆਪਣਾ ਕੰਟਰੋਲ ਬਣਾ ਲੈਂਦੇ ਹਨ ਅਤੇ ਇਸ ਤੋਂ ਬਾਅਦ ਯੂਜ਼ਰ ਆਪਣੇ ਮੋਬਾਇਲ 'ਤੇ ਜੋ ਵੀ ਸਰਗਰਮੀਆਂ ਕਰਦਾ ਹੈ, ਉਸ ਨੂੰ ਠੱਗ ਆਪਣੇ ਕੰਪਿਊਟਰ ਦੀ ਸਕਰੀਨ 'ਤੇ ਦੇਖ ਸਕਦੇ ਹਨ ਅਤੇ ਇਸ ਦਾ ਫਾਇਦਾ ਚੁੱਕਦੇ ਹੋਏ ਉਹ ਯੂਜ਼ਰ ਵੱਲੋਂ ਟ੍ਰਾਂਜੈਕਸ਼ਨ ਲਈ ਯੂ. ਪੀ. ਆਈ. 'ਚ ਇਸਤੇਮਾਲ ਕੀਤੇ ਜਾ ਰਹੇ ਪਾਸਵਰਡ ਨੂੰ ਵੀ ਦੇਖ ਸਕਦੇ ਹਨ ਅਤੇ ਮੋਬਾਇਲ ਯੂਜ਼ਰ ਐਪ ਤੋਂ ਬਹੁਤ ਆਰਾਮ ਨਾਲ ਪੈਸੇ ਚੁਰਾ ਸਕਦੇ ਹਨ।

ਐਪ ਦੀ ਦੁਰਵਰਤੋਂ ਕਰ ਰਹੇ ਹਨ ਠੱਗ
ਆਨਲਾਈਨ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਮੁਲਜ਼ਮ ਐਪ ਦੀ ਦੁਰਵਰਤੋਂ ਕਰ ਰਹੇ ਹਨ। ਹਾਲਾਂਕਿ ਐਨੀਡੈਸਕ ਅਤੇ ਟੀਮਵਿਯੁਰ ਐਪ ਕੋਈ ਫਰਾਡ ਐਪ ਨਹੀਂ ਹੈ। ਇਸ ਐੱਪ ਦਾ ਇਸਤੇਮਾਲ ਆਈ. ਟੀ. ਪ੍ਰੋਫੈਸ਼ਨਲ ਵੱਲੋਂ ਕੀਤਾ ਜਾਂਦਾ ਹੈ। ਜਿਸ ਜ਼ਰੀਏ ਉਹ ਕਿਸੇ ਵੀ ਜਗ੍ਹਾ ਬੈਠ ਕੇ ਆਪਣੇ ਆਫਿਸ ਦੇ ਕੰਪਿਊਟਰ ਨੂੰ ਅਸੈੱਸ ਕਰ ਸਕਦੇ ਹਨ ਅਤੇ ਉਸ 'ਤੇ ਆਪਣਾ ਸਾਰਾ ਕੰਮ ਕਰ ਸਕਦੇ ਹਨ ਪਰ ਸ਼ਾਤਿਰ ਠੱਗਾਂ ਨੇ ਇਸ ਐਪ ਦਾ ਇਸਤੇਮਾਲ ਠੱਗੀ ਲਈ ਸ਼ੁਰੂ ਕਰ ਦਿੱਤਾ ਹੈ।


author

shivani attri

Content Editor

Related News