ਪਠਾਨਕੋਟ ਚੌਂਕ ’ਚ ਗੋਲ਼ੀਆਂ ਚੱਲਣ ਦੇ ਮਾਮਲੇ ''ਚ ਚੌਥਾ ਮੁਲਜ਼ਮ ਗ੍ਰਿਫ਼ਤਾਰ, ਮੰਗਾ ਤੇ ਜਗਤੇਜ ਦੀ ਗ੍ਰਿਫ਼ਤਾਰੀ ਅਜੇ ਬਾਕੀ
Saturday, Aug 10, 2024 - 04:21 PM (IST)
ਜਲੰਧਰ (ਜ. ਬ.)–ਪਠਾਨਕੋਟ ਚੌਂਕ ਵਿਚ ਬੀਤੇ ਸੋਮਵਾਰ ਵਾਪਰੇ ਗੋਲ਼ੀਕਾਂਡ ਸਬੰਧੀ ਕਮਿਸ਼ਨਰੇਟ ਪੁਲਸ ਨੇ ਚੌਥੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਮੰਗਾ ਗਰੁੱਪ ਦਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਸੁਰਿੰਦਰ ਉਰਫ਼ ਮੰਗਾ ਦੇ ਪਿਤਾ ਕਰਨੈਲ ਸਿੰਘ ਨਿਵਾਸੀ ਰੇਰੂ ਪਿੰਡ ਅਤੇ ਜਗਤੇਜ ਦੇ ਫੁੱਫੜ ਪਰਮਜੀਤ ਸਿੰਘ ਨਿਵਾਸੀ ਨਕੋਦਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਨੇ ਮੁੱਖ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ।
ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਜੱਟ ਨਿਵਾਸੀ ਪਿੰਡ ਢੱਡਾ ਵਜੋਂ ਹੋਈ ਹੈ। ਇਹ ਮੁਲਜ਼ਮ ਮੰਗਾ ਦੇ ਨਾਲ ਬਾਈਕ ’ਤੇ ਆਇਆ ਸੀ। ਮੁਲਜ਼ਮ ਦੀ ਪਛਾਣ ਗਗਨ ਖਹਿਰਾ ਨੇ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਮੰਗਾ ਦੇ ਪਿਤਾ, ਜਗਤੇਜ ਦਾ ਫੁੱਫੜ ਅਤੇ ਗਗਨ ਪੁਲਸ ਰਿਮਾਂਡ ’ਤੇ ਹਨ। ਜਸਵੀਰ ਜੱਟ ਨੂੰ ਵੀ ਪੁਲਸ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਫਿਲਹਾਲ ਮੰਗਾ ਅਤੇ ਜਗਤੇਜ ਅਜੇ ਫ਼ਰਾਰ ਹਨ। ਪੁਲਸ ਲਗਾਤਾਰ ਉਨ੍ਹਾਂ ਦੀ ਭਾਲ ਵਿਚ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ
ਵਰਣਨਯੋਗ ਹੈ ਕਿ ਚਿਕਨ ਸ਼ਾਪ ਚਲਾਉਣ ਵਾਲੇ ਕਰਨ ਭੱਲਾ ਤੋਂ ਮਹੀਨਾ ਮੰਗਣ ਸਬੰਧੀ ਇਕ ਹੀ ਕੇਸ ਵਿਚ ਨਾਮਜ਼ਦ ਰਹੇ ਸੁਰਿੰਦਰ ਮੰਗਾ ਅਤੇ ਜਗਤੇਜ ਵਿਚਕਾਰ ਗਾਲੀ-ਗਲੋਚ ਹੋਇਆ ਸੀ। 2 ਦਿਨ ਪਹਿਲਾਂ ਹੋਏ ਗਾਲੀ-ਗਲੋਚ ਨੇ ਸੋਮਵਾਰ ਨੂੰ ਹਿੰਸਕ ਰੂਪ ਧਾਰ ਲਿਆ ਸੀ। ਮੰਗਾ ਅਤੇ ਜਗਤੇਜ ਪਹਿਲਾਂ ਤਾਂ ਰੇਰੂ ਪਿੰਡ ਵਿਚ ਆਹਮੋ-ਸਾਹਮਣੇ ਹੋਏ, ਜਿੱਥੇ ਉਨ੍ਹਾਂ ਵਿਚਕਾਰ ਹੱਥੋਪਾਈ ਹੋਈ ਅਤੇ ਬਾਅਦ ਵਿਚ ਮੰਗਾ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜਗਤੇਜ ਸਿੰਘ ਦੀ ਗੱਡੀ ਪਠਾਨਕੋਟ ਚੌਂਕ ਨੇੜੇ ਘੇਰ ਲਈ।
ਮੁਲਜ਼ਮਾਂ ਨੇ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ। ਗੱਡੀ ਵਿਚ ਬੈਠੇ ਜਗਤੇਜ ਅਤੇ ਉਸ ਦੇ ਸਾਥੀਆਂ ਨੂੰ ਵੀ ਤੇਜ਼ਧਾਰ ਹਥਿਆਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਦੌਰਾਨ 3 ਗੋਲ਼ੀਆਂ ਵੀ ਚੱਲੀਆਂ। ਮੰਗਾ ਗਰੁੱਪ ਦੇ ਇਕ ਮੈਂਬਰ ਨੇ ਗੱਡੀ ਵਿਚੋਂ ਫਾਇਰਿੰਗ ਕਰ ਰਹੇ ਨੌਜਵਾਨ ਕੋਲੋਂ ਉਸਦੀ ਪਿਸਤੌਲ ਵੀ ਖੋਹ ਲਈ ਸੀ। ਗੁੰਡਾਗਰਦੀ ਕਰਨ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕ ਫ਼ਰਾਰ ਹੋ ਗਏ ਸਨ ਪਰ ਮੰਗਾ ਗਰੁੱਪ ਦਾ ਗੁਰਮਿੰਦਰ ਸਿੰਘ ਉਰਫ਼ ਗਗਨ ਖਹਿਰਾ ਜ਼ਖ਼ਮੀ ਹੋਣ ’ਤੇ ਉਥੇ ਹੀ ਡਿੱਗ ਗਿਆ, ਜਿਸ ਨੂੰ ਕਪੂਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਫਾਇਰਿੰਗ ਦੀਆਂ ਆਵਾਜ਼ਾਂ ਸੁਣ ਕੇ ਪਠਾਨਕੋਟ ਚੌਕ ਵਿਚ ਤਾਇਨਾਤ ਪੁਲਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ, ਜਿਨ੍ਹਾਂ ਨੇ 3 ਗੋਲ਼ੀਆਂ ਦੇ ਖੋਲ ਬਰਾਮਦ ਕੀਤੇ ਸਨ। ਜਾਂਚ ਵਿਚ ਪਤਾ ਲੱਗਾ ਸੀ ਕਿ ਫਾਇਰਿੰਗ 7.65 ਐੱਮ. ਐੱਮ. ਦੇ ਪਿਸਟਲ ਨਾਲ ਕੀਤੀ ਗਈ ਸੀ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਥਾਣਾ ਨੰਬਰ 8 ਵਿਚ ਗਗਨ ਖਹਿਰਾ ਦੇ ਬਿਆਨਾਂ ’ਤੇ ਸੁਰਿੰਦਰ ਮੰਗਾ, ਜਗਤੇਜ ਸਿੰਘ ਢੀਂਡਸਾ ਦੋਵੇਂ ਨਿਵਾਸੀ ਰੇਰੂ ਪਿੰਡ, ਸੋਨੂੰ ਨਿਵਾਸੀ ਮਾਡਲ ਹਾਊਸ ਅਤੇ ਗਗਨ ਖਹਿਰਾ ਨਿਵਾਸੀ ਪ੍ਰੋਫ਼ੈਸਰ ਕਾਲੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਹੁਣ ਤਕ 4 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ BSF ਨੇ ਅਪਣਾਈ ਨਵੀਂ ਰਣਨੀਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ