ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀ ਗ੍ਰਿਫ਼ਤਾਰ

Wednesday, Aug 14, 2024 - 04:27 PM (IST)

ਜਲੰਧਰ (ਬਿਊਰੋ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚੋਂ ਕੀਮਤੀ ਸਮਾਨ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਭਵਨੀਤ ਥਿੰਦ ਪੁੱਤਰ ਮਨਮੋਹਨ ਸਿੰਘ ਥਿੰਦ ਵਾਸੀ ਐੱਚ. ਐੱਨ. 222 ਰਣਜੀਤ ਇਨਕਲੇਵ ਕੈਂਟ ਰੋਡ ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਦਿਨ-ਦਿਹਾੜੇ ਉਸਦੇ ਘਰ ਦਾਖ਼ਲ ਹੋ ਕੇ ਕੀਮਤੀ ਘੜੀਆਂ, ਪੈਸੇ ਅਤੇ ਸੋਨੇ ਦੀਆਂ ਮੁੰਦਰੀਆਂ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪੁਲਸ ਪਾਰਟੀ ਨੂੰ ਉਸ ਦੇ ਜੁਰਮ 'ਚ ਸ਼ਾਮਲ ਦੋਸ਼ੀਆਂ ਸਬੰਧੀ ਇਤਲਾਹ ਮਿਲੀ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਗੁੱਡੂ ਪੁੱਤਰ ਸੂਰਜੀ ਵਾਸੀ ਪਲਾਟ ਨੰਬਰ 74-ਬੀ ਪ੍ਰੋਫ਼ੈਸਰ ਕਾਲੋਨੀ ਜਲੰਧਰ, ਅਰਜੁਨ ਪੁੱਤਰ ਰਜਿੰਦਰ ਵਾਸੀ ਕੋਠੀ ਨੰਬਰ 15 ਨੇੜੇ ਬਾਬਾ ਚਿਕਨ ਜੌਹਲ ਮਾਰਕਿਟ ਮਾਡਲ ਟਾਊਨ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੀਪਕ ਕੁਮਾਰ ਉਰਫ਼ ਦੀਪਕ ਪੁੱਤਰ ਲਛਮੀ ਨਰਾਇਣ ਵਾਸੀ ਕੁੱਕੀ ਢਾਬ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਸਬੰਧੀ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਚੋਰਾਂ ਕੋਲੋਂ ਛੇ ਘੜੀਆਂ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਚੋਰਾਂ ਨੇ ਕਿਊਰੋ ਮਾਲ ਜਲੰਧਰ ਨੇੜੇ ਸੁਨਿਆਰੇ ਚੱਢਾ ਜਿਊਲਰ ਨੂੰ ਸੋਨੇ ਦੀਆਂ ਤਿੰਨ ਮੁੰਦਰੀਆਂ ਵੇਚਣ ਦੀ ਗੱਲ ਕਬੂਲੀ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਸੁਨਿਆਰੇ ਨਿਤੇਸ਼ ਚੱਢਾ ਪੁੱਤਰ ਹਰਜਿੰਦਰ ਪਾਲ ਚੱਢਾ ਵਾਸੀ ਈ. ਐੱਲ.-51 ਮੁਹੱਲਾ ਕਾਲੋਵਾਲੀ ਅਟਾਰੀ ਬਾਜ਼ਾਰ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਸ ਕੋਲੋਂ ਸੋਨੇ ਦੀਆਂ ਤਿੰਨ ਮੁੰਦਰੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਵਿਖੇ ਐੱਫ਼. ਆਈ. ਆਰ. 80 ਮਿਤੀ 29-07-2024 ਅਧੀਨ 331(3), 305, 3(5) ਬੀ. ਐੱਨ. ਐੱਸ. ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੈ ਤਾਂ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

ਇਹ ਵੀ ਪੜ੍ਹੋ- 20 ਦਿਨਾਂ ਦੀ ਛੁੱਟੀ 'ਤੇ ਆਏ ਫ਼ੌਜੀ ਦੀ ਸੜਕ ਹਾਦਸੇ 'ਚ ਮੌਤ, ਦੋ ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News