ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਹੋਇਆ ਦੇਹਾਂਤ

Saturday, Apr 02, 2022 - 05:49 PM (IST)

ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਹੋਇਆ ਦੇਹਾਂਤ

ਬਲਾਚੌਰ (ਬ੍ਰਹਮਪੁਰੀ) : ਬਹੁਜਨ ਸਮਾਜ ਪਾਰਟੀ ਵੱਲੋਂ ਗੜ੍ਹਸ਼ੰਕਰ ਤੋਂ 2 ਵਾਰ ਵਿਧਾਇਕ ਰਹੇ ਸ਼ਿੰਗਾਰਾ ਰਾਮ ਸਹੂੰੰਗੜਾ (57) ਦੀ ਬੇਵਕਤੀ ਮੌਤ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਕਰੀਬੀ ਸਾਥੀ ਰਣਜੀਤ ਸੱਜਣ ਪ੍ਰਧਾਨ ਗੁਰੂ ਰਵਿਦਾਸ ਸਭਾ ਬਲਾਚੌਰ ਨੇ ਦੱਸਿਆ ਕਿ ਆਪਣੇ ਕਿਸੇ ਕੰਮ ਲਈ ਸ਼ਿੰਗਾਰਾ ਰਾਮ ਸਹੂੰਗੜਾ ਜਲੰਧਰ ਵਿਖੇ ਗਏ ਸਨ, ਜਿਥੇ ਉਨ੍ਹਾਂ ਨੂੰ ਤਕਰੀਬਨ 2:30 ਵਜੇ ਦਿਲ ਦਾ ਦੌਰਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਪਿੰਡ ਬਲਾਚੌਰ ਤਹਿਸੀਲ ਦੇ ਬਲਾਕ ਸੜੋਆ ’ਚ ਸਹੂੰਗੜਾ ਸੀ ਪਰ 1992 ਅਤੇ 1997 ’ਚ ਬਹੁਜਨ ਸਮਾਜ ਪਾਰਟੀ ਵੱਲੋਂ ਗੜ੍ਹਸ਼ੰਕਰ ਤੋਂ ਵਿਧਾਇਕ ਬਣੇ ਸਨ। ਇਸ ਵਾਰ ਚੋਣਾਂ ’ਚ ਉਨ੍ਹਾਂ ਨੇ ਬਸਪਾ ਦੀ ਮਦਦ ਕੀਤੀ ਸੀ। ਸਹੂੰਗੜਾ ਆਪਣੇ ਪਿੱਛੇ ਪਤਨੀ, ਦੋ ਲੜਕੇ ਤੇ ਇਕ ਲੜਕੀ, ਜੋ  ਅਣਵਿਆਹੇ ਹਨ, ਛੱਡ ਗਏ। ਸਹੂੰਗੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਭਰਾ ਸਤਪਾਲ ਦੇ ਜਰਮਨ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਹੂੰਗੜਾ ਕਿਰਤੀ ਸਮਾਜ ’ਚ ਬਹੁਤ ਹਰਮਨਪਿਆਰੇ ਸਨ। ਉਨ੍ਹਾਂ ਦੀ ਮੌਤ ’ਤੇ ਜੈ ਕ੍ਰਿਸ਼ਨ ਸਿੰਘ ਰੋੜੀ ਐੱਮ. ਐੱਲ. ਏ. ਗੜ੍ਹਸ਼ੰਕਰ, ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਸਪਾ ਪੰਜਾਬ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਬੇਵਕਤੀ ਮੌਤ ਨੂੰ ਵੱਡਾ ਘਾਟਾ  ਦੱਸਿਆ।

 

 

 


author

Manoj

Content Editor

Related News