ਭਾਜਪਾ ਪ੍ਰਧਾਨ ਦਾ ਨਾਂ ਤੈਅ ਹੁੰਦੇ ਹੀ ਫੇਸਬੁੱਕ ''ਤੇ ਸਾਬਕਾ ਪ੍ਰਧਾਨ ਨੇ ਪਾਈ ਇਹ ਪੋਸਟ

01/15/2020 6:04:42 PM

ਜਲੰਧਰ— ਬੀਤੇ ਦਿਨ ਜਿਵੇਂ ਹੀ ਪੰਜਾਬ ਭਾਜਪਾ ਪ੍ਰਧਾਨ ਦੇ ਰੂਪ 'ਚ ਅਸ਼ਵਨੀ ਸ਼ਰਮਾ ਦਾ ਨਾਂ ਤੈਅ ਹੋਣ ਦੀ ਖਬਰ ਆਈ ਤਾਂ ਜਲੰਧਰ ਦੇ ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਪਾ ਦਿੱਤੀ। ਪੋਸਟ ਪਾ ਕੇ ਉਨ੍ਹਾਂ ਲਿਖਿਆ ਕਿ ਭਾਜਪਾ ਪੰਜਾਬ ਦੇ ਵਰਕਰਾਂ ਦੀ ਭਗਵਾਨ ਅਤੇ ਪਾਰਟੀ ਨੇ ਸੁਣ ਲਈ...ਜੈਸ਼੍ਰੀਰਾਮ।

ਦੱਸਣਯੋਗ ਹੈ ਕਿ ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੂੰ ਹਟਾ ਕੇ ਰਮਨ ਪੱਬੀ ਸ਼ਹਿਰੀ ਪ੍ਰਧਾਨ ਬਣਾਏ ਗਏ ਸਨ। ਉਦੋਂ ਤੋਂ ਹੀ ਰਮੇਸ਼ ਸ਼ਰਮਾ ਅਤੇ ਪੱਬੀ ਦੇ ਰਸਤੇ ਇੰਨੇ ਵੱਖ ਹੋਏ ਕਿ ਜਲੰਧਰ ਸਿਟੀ 'ਚ ਹਰ ਸਮਾਰੋਹ 'ਚ ਗੁਟਬਾਜ਼ੀ ਦੇ ਵਿਵਾਦ ਹੋਣ ਲੱਗੇ ਸਨ। ਇਹੀ ਕਾਰਨ ਹੈ ਕਿ ਇਨੀਂ ਦਿਨੀਂ ਜਦੋਂ ਦੋਬਾਰਾ ਸ਼ਹਿਰੀ ਕਮੇਟੀ ਦੀ ਚੋਣ ਆਵੇ ਤਾਂ ਸ਼ਵੇਤ ਮਲਿਕ ਦੀ ਪ੍ਰਧਾਨਗੀ ਜਾਰੀ ਰਹਿੰਦੀ ਪਰ ਸ਼ਰਮਾ ਗੁੱਟ ਲਈ ਪੱਬੀ ਦੀ ਜਗ੍ਹਾ ਲੈਣੀ ਮੁਸ਼ਕਿਲ ਸੀ। ਹੁਣ ਅਸ਼ਵਨੀ ਸ਼ਰਮਾ ਦੀ ਚੋਣ ਪਾਰਟੀ ਦੇ ਸਾਰੇ ਸ਼ਹਿਰਾਂ 'ਚ ਗੁਟਬਾਜ਼ੀ ਨੂੰ ਖਤਮ ਕਰਨ ਦੇ ਨਾਂ 'ਤੇ ਹੋਣ ਦੀ ਹਵਾ ਚੱਲਣ ਤੋਂ ਬਾਅਦ ਜ਼ਿਲਾ ਰਾਜਨੀਤੀ 'ਚ ਨਵੀਂ ਹਚਚਲ ਹੈ।

ਸਾਬਕਾ ਮੇਅਰ ਰਾਕੇਸ਼ ਰਾਠੌਰ ਨਾਰਥ ਅਤੇ ਕੇਂਦਰੀ ਹਲਕੇ 'ਚ ਖਾਸ ਧਿਆਨ ਦੇ ਰਹੇ ਹਨ। ਚੋਣ 'ਚ ਉਹ ਟਿਕਟ ਦੇ ਦਾਅਵੇਦਾਰਾਂ 'ਚ ਸ਼ਾਮਲ ਹੋਣਗੇ। ਜ਼ਿਲਾ ਕਮੇਟੀ ਤੋਂ ਵੱਖ ਕੀਤੀ ਗਈ ਰਮੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਮੇਂ ਦੇ ਮੰਡਲਾਂ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਨਾਲ ਵੱਖ ਹੋ ਗਈ। ਹੁਣ ਭਾਜਪਾ ਦੀ ਲੋਕਲ ਪਾਲੀਟਿਕਸ 'ਚ ਇਸ ਗੱਲ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਅਸ਼ਵਨੀ ਸ਼ਰਮਾ ਦੀ ਪੰਜਾਬ ਕਾਰਜਕਾਰਨੀ 'ਚ ਰਾਠੌਰ ਨੂੰ ਕੀ ਭੂਮਿਕਾ ਮਿਲਦੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਆਰ. ਐੱਸ. ਐੱਸ. ਦੀ ਲੀਡਰਸ਼ਿਪ ਨਾਲ ਰਿਸ਼ਤਿਆਂ ਦੇ ਕਾਰਨ ਪਲੜਾ ਭਾਰੀ ਹੈ। ਰਾਠੌਰ ਦੀ ਜ਼ਿਲਾ ਸ਼ਹਿਰੀ ਕਮੇਟੀ ਚੋਣ 'ਤੇ ਅਸਰ ਛੱਡੇਗੀ। ਵੱਖ ਚੱਲ ਰਹੇ ਗਰੁੱਪ ਨੇ ਵੀ ਜ਼ਿਲਾ ਸ਼ਹਿਰੀ ਪ੍ਰਧਾਨ ਚੋਣ ਲੜਨ ਦੀ ਤਿਆਰੀ ਕਰ ਲਈ ਹੈ। 13 ਮੰਡਲਾਂ 'ਚੋਂ 6 ਦੇ ਹੀ ਚੋਣ ਹੋ ਸਕੀਂ ਸੀ।


shivani attri

Content Editor

Related News